ਜਲੰਧਰ (ਪ੍ਰੀਤ) - ਸ਼੍ਰੀ ਅਮਰਨਾਥ ਯਾਤਰਾ 'ਤੇ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਹਿੰਦੂ ਸੰਗਠਨਾਂ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਜਲੰਧਰ ਵਿਚ ਹਿੰਦੂ ਸੰਗਠਨਾਂ ਦੀ ਅਗਵਾਈ ਕਰ ਰਹੇ ਹਿੰਦ ਕ੍ਰਾਂਤੀ ਦਲ ਨੂੰ ਭਰਪੂਰ ਜਨ ਸਮਰਥਨ ਮਿਲਿਆ। ਜਲੰਧਰ ਵਿਚ ਦੁਪਹਿਰ 2 ਵਜੇ ਤੋਂ ਬਾਅਦ ਤੱਕ ਕਰੀਬ 90 ਫੀਸਦੀ ਬਾਜ਼ਾਰ ਬੰਦ ਰਹੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਸਾਂਝੇ ਤੌਰ 'ਤੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ। ਜਲੰਧਰ ਵਿਚ ਹਿੰਦ ਕ੍ਰਾਂਤੀ ਦਲ ਦੇ ਪ੍ਰਧਾਨ ਮਨੋਜ ਨੰਨਾ ਵਲੋਂ ਪਿਛਲੇ 4 ਦਿਨਾਂ ਤੋਂ ਜਨ ਸਮਰਥਨ ਜੁਟਾਉਣ ਲਈ ਬੈਠਕਾਂ ਕੀਤੀਆਂ ਜਾ ਰਹੀਆਂ ਸਨ। ਬੀਤੇ ਦਿਨੀਂ ਉਨ੍ਹਾਂ ਜਲੰਧਰ ਦੀਆਂ ਸਾਰੀਆਂ ਮਾਰਕੀਟਾਂ ਵਿਚ ਘੁੰਮ ਕੇ ਪੰਜਾਬ ਬੰਦ ਦੀ ਕਾਲ ਵਿਚ ਸਹਿਯੋਗ ਦੀ ਅਪੀਲ ਕੀਤੀ।
ਅੱਜ ਸਵੇਰੇ ਮਨੋਜ ਨੰਨਾ ਦੀ ਅਗਵਾਈ ਵਿਚ ਸੈਂਕੜੇ ਹਿੰਦੂ ਨੌਜਵਾਨ ਰੂਬਲ ਸੰਧੂ, ਸੰਜੀਵ ਪਰਾਸ਼ਰ, ਆਸ਼ੀਸ਼ ਅਰੋੜਾ, ਗੁਰਮੀਤ ਨਿੱਕਾ, ਬੱਲੂ ਹੰਸ, ਕੁਨਾਲ ਕੋਹਲੀ, ਆਸ਼ੀਸ਼ ਸ਼ਰਮਾ, ਸੁਮਿਤ ਕੁਮਾਰ, ਗਗਨ ਫੌਜੀ, ਗੁਰਵਿੰਦਰ ਬਾਵਾ, ਭਰਤ ਸ਼ਰਮਾ, ਅਮਨ ਕਸ਼ਯਪ, ਕਮਲ ਬਰਾੜ, ਸੌਰਭ ਸ਼ਰਮਾ, ਰਾਜਿੰਦਰ ਸ਼ਿੰਗਾਰੀ, ਰਾਕੇਸ਼ ਚੱਢਾ, ਦਾਰਾ ਪੰਡਿਤ, ਸੁਨੀਲ ਰੰਧਾਵਾ, ਹਰਵਿੰਦਰ ਲਾਡੀ, ਨਵ ਸ਼ਰਮਾ, ਸਾਹਿਲ ਚਾਵਲਾ, ਗੋਲੂ ਖੰਨਾ, ਕਰਨ ਖੁਰਾਣਾ, ਰਾਕੇਸ਼ ਸੋਨੂੰ, ਸੰਨੀ ਸਾਹਨੀ ਜਲੰਧਰ ਦੇ ਗੋਪਾਲ ਨਗਰ ਵਿਚ ਇਕੱਠੇ ਹੋਏ। ਉਥੋਂ ਦੋਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਭਗਵਾਨ ਮਹਾਰਿਸ਼ੀ ਵਾਲਮੀਕਿ ਗੇਟ, ਮਾਈ ਹੀਰਾਂ ਗੇਟ, ਟਾਂਡਾ ਅੱਡਾ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਪੰਜ ਪੀਰ ਚੌਕ, ਭਗਤ ਸਿੰਘ ਚੌਕ, ਫਗਵਾੜਾ ਗੇਟ, ਜੋਤੀ ਚੌਕ ਅਤੇ ਅੰਦਰੂਨੀ ਬਾਜ਼ਾਰਾਂ ਵਿਚ ਹਿੰਦ ਕ੍ਰਾਂਤੀ ਦਲ ਦੇ ਨੌਜਵਾਨਾਂ ਨੇ ਦੁਕਾਨਦਾਰਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਦੁਕਾਨਾਂ ਬੰਦ ਕਰ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ।
ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੀ ਮਨੋਜ ਨੰਨਾ ਨੇ ਜਲੰਧਰ ਦੇ ਸਾਰੇ ਦੁਕਾਨਦਾਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਭਾਰਤ ਸਰਕਾਰ ਨੂੰ ਅੱਤਵਾਦੀਆਂ ਵਿਰੁੱਧ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਹੁਣ ਬਿਨਾਂ ਕਿਸੇ ਰਣਨੀਤੀ ਦੇ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਵੇ ਅਤੇ ਭਾਰਤ ਦੇ ਹਰੇਕ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਦਿੱਲੀ ਯੂਨੀਵਰਸਿਟੀ ਵੱਲੋਂ ਲਈ ਐੈੱਮ. ਐੱਸ. ਸੀ. (ਮੈਥ) ਦੀ ਦਾਖਲਾ ਪ੍ਰੀਖਿਆ 'ਚੋਂ ਤਪਾ ਦਾ ਭੂਪਾਲੀ ਦੇਸ਼ ਭਰ 'ਚੋਂ ਅੱਵਲ
NEXT STORY