ਧਰਮਕੋਟ (ਸਤੀਸ਼) : ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਧਰਮਕੋਟ ਸ਼ਹਿਰ ਵਿਚ ਪੂਰਨ ਹੁੰਗਾਰਾ ਮਿਲਿਆ। ਇਸ ਬੰਦ ਤਹਿਤ ਅੱਜ ਸਵੇਰੇ ਸਬਜ਼ੀ ਮੰਡੀ ਵਿਚ ਕੋਈ ਵੀ ਕਿਸਾਨ ਸਬਜੀ ਲੈ ਕੇ ਨਹੀਂ ਆਇਆ ਅਤੇ ਸਬਜੀ ਮੰਡੀ ਪੂਰੀ ਤਰ੍ਹਾਂ ਬੰਦ ਰਹੀ। ਉਥੇ ਹੀ ਚਾਰਾਂ ਮੰਡੀ ਵਿਚ ਵੀ ਅੱਜ ਮੁਕੰਮਲ ਬੰਦ ਰਿਹਾ।
ਇਸ ਤੋਂ ਇਲਾਵਾ ਬੱਸ ਅੱਡੇ ਬੰਦ ਕਾਰਨ ਬੱਸ ਅੱਡੇ ਉੱਪਰ ਪੂਰੀ ਤਰਾ ਸੁੰਨ-ਸਾਨ ਸੀ। ਸ਼ਹਿਰ ਵਿਚ ਪੈਟਰੋਲ ਪੰਪ ਵੀ ਪੂਰੀ ਤਰ੍ਹਾਂ ਬੰਦ ਸਨ। ਇਸ ਤੋਂ ਇਲਾਵਾ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਸੀ।
ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਜਲੰਧਰ ਨੈਸ਼ਨਲ ਹਾਈਵੇ ਧਰਨਾ ਲਗਾਇਆ ਗਿਆ ਅਤੇ ਇਸ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਦੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਚੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨਾਂ ਚਿਰ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਇਹ ਸੰਘਰਸ਼ ਲਗਾਤਾਰ ਜਾਰੀ ਰਹਿਣਗੇ।
ਵੱਡੀ ਖ਼ਬਰ : ਪੰਜਾਬ ਦੇ ਸਕੂਲਾਂ ਵਿਚ ਵੱਧਣਗੀਆਂ ਛੁੱਟੀਆਂ! ਲਿਆ ਜਾ ਸਕਦੈ ਵੱਡਾ ਫ਼ੈਸਲਾ
NEXT STORY