ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਅਤੇ 8ਵੀਂ ਜਮਾਤ ਦੀ ਅਪ੍ਰੈਲ ਮਹੀਨੇ ਹੋਣ ਵਾਲੀ ਟਰਮ-2 ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8ਵੀਂ ਜਮਾਤ ਦੀ ਇਹ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਤੋਂ ਇਹ ਪ੍ਰੀਖਿਆ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਜੰਗ ਦਾ ਅਸਰ : ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਪੁੱਜੀ, 13 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ
8ਵੀਂ ਜਮਾਤ ਦੀ ਡੇਟਸ਼ੀਟ
7 ਅਪ੍ਰੈਲ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ
11 ਅਪ੍ਰੈਲ ਨੂੰ ਅੰਗਰੇਜ਼ੀ
12 ਅਪ੍ਰੈਲ ਨੂੰ ਸਵਾਗਤ ਜ਼ਿੰਦਗੀ
13 ਅਪ੍ਰੈਲ ਨੂੰ ਵਿਗਿਆਨ
16 ਅਪ੍ਰੈਲ ਨੂੰ ਗਣਿਤ
18 ਅਪ੍ਰੈਲ ਨੂੰ ਸਮਾਜਿਕ ਵਿਗਿਆਨ
19 ਅਪ੍ਰੈਲ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ
20 ਅਪ੍ਰੈਲ ਨੂੰ ਕੰਪਿਊਟਰ ਸਾਇੰਸ
21 ਅਪ੍ਰੈਲ ਨੂੰ ਸਿਹਤ ਅਤੇ ਸਰੀਰਕ ਸਿੱਖਿਆ
22 ਅਪ੍ਰੈਲ ਨੂੰ ਚੋਣਵੇਂ ਵਿਸ਼ੇ, ਖੇਤੀਬਾੜੀ, ਡਾਂਸ, ਜਿਉਮੈਟ੍ਰੀਕਲ ਡਰਾਇੰਗ ਅਤੇ ਚਿੱਤਰਕਲਾ, ਗ੍ਰਹਿ ਵਿਗਿਆਨ, ਸੰਗੀਤ ਵਾਦਨ, ਸੰਗੀਤ ਗਾਇਨ, ਇਲੈਕਟਰੀਕਲ ਐਂਡ ਰੇਡੀਓ ਵਰਕ, ਸੰਸਕ੍ਰਿਤ, ਉਰਦੂ ਇਲੈਕਟਿਵ ਅਤੇ ਵੋਕੇਸ਼ਨਲ ਵਿਸ਼ਿਆਂ ਦੀ ਪ੍ਰੀਖਿਆ
ਇਹ ਵੀ ਪੜ੍ਹੋ : ਹੁਣ ਸਕੂਲੀ ਬੱਚਿਆਂ ਤੇ ਆਮ ਲੋਕਾਂ ਦਾ ਸਫ਼ਰ ਹੋਵੇਗਾ ਸੁਰੱਖਿਅਤ, STA ਨੇ ਚੁੱਕਿਆ ਅਹਿਮ ਕਦਮ
5ਵੀਂ ਜਮਾਤ ਦੀ ਪ੍ਰੀਖਿਆ
15 ਮਾਰਚ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ
16 ਮਾਰਚ ਨੂੰ ਅੰਗਰੇਜ਼ੀ
17 ਮਾਰਚ ਨੂੰ ਸਵਾਗਤ ਜ਼ਿੰਦਗੀ
21 ਮਾਰਚ ਨੂੰ ਗਣਿਤ
22 ਮਾਰਚ ਨੂੰ ਵਾਤਾਵਰਣ ਸਿੱਖਿਆ
23 ਮਾਰਚ ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਦੀ ਪ੍ਰੀਖਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕ੍ਰੇਨ ’ਚ MBBS ਦੀ ਪੜ੍ਹਾਈ ਕਰਨ ਗਈ ਮਲੋਟ ਦੀ ਵਿਦਿਆਰਥਣ ਘਰ ਪੁੱਜੀ, ਦੱਸੇ ਮੁਸ਼ਕਲਾਂ ਭਰੇ ਹਾਲਾਤ
NEXT STORY