ਲੁਧਿਆਣਾ (ਰਿੰਕੂ) : ਆਜ਼ਾਦੀ ਦਿਵਸ ਨੂੰ ਲੈ ਕੇ ਜਿੱਥੇ ਹਰ ਦੇਸ਼ ਵਾਸੀ ਉਤਸ਼ਾਹਿਤ ਹੈ, ਉੱਥੇ ਇਨ੍ਹਾਂ ਦਿਨਾਂ 'ਚ ਹੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਣ ਦੀ ਚਰਚਾ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਮੰਤਰੀ ਮੰਡਲ ਫੇਰਬਦਲ ਦੀਆਂ ਖ਼ਬਰਾਂ ਦੇ ਵਿਚਕਾਰ ਇਸ ਵਾਰ ਲੁਧਿਆਣਾ ਨੂੰ ਜ਼ਿੰਮੇਵਾਰੀ ਮਿਲਣ ਦੇ ਪੂਰੇ ਕਿਆਸ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪਹਿਲੀ ਵਾਰ ਚੁੱਕਿਆ ਗਿਆ ਇਹ ਕਦਮ
2022 ’ਚ ਪੰਜਾਬ ਦੀ ਸੱਤਾ ’ਤੇ ਰਿਕਾਰਡ ਤੋੜ ਜਿੱਤ ਦੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਲਗਭਗ ਡੇਢ ਸਾਲ ਦੇ ਕਾਰਜਕਾਲ ਦੌਰਾਨ ਮੰਤਰੀ ਮੰਡਲ ’ਚ ਫੇਰਬਦਲ ਕੀਤਾ, ਜਿਸ 'ਚ ਜਿੱਥੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ, ਉੱਥੇ ਕਈਆਂ ਦੇ ਵਿਭਾਗ ਵੀ ਬਦਲੇ ਗਏ ਪਰ ਪੰਜਾਬ ਦਾ ਮਾਨਚੈਸਟਰ ਕਹੇ ਜਾਣ ਵਾਲੇ ਮਹਾਨਗਰ ਲੁਧਿਆਣਾ ਨੂੰ ਹਰ ਵਾਰ ਮੰਤਰੀ ਮੰਡਲ ਤੋਂ ਬਾਹਰ ਰੱਖ ਕੇ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਖੰਨਾ 'ਚ ਲਾਈਨਾਂ ਪਾਰ ਕਰਦੀ ਕੁੜੀ ਟਰੇਨ ਹੇਠਾਂ ਆਈ, ਭਿਆਨਕ ਮੰਜ਼ਰ ਦੇਖਣ ਵਾਲਿਆਂ ਦੀ ਕੰਬ ਗਈ ਰੂਹ
ਪੰਜਾਬ ਦੀ ਸੱਤਾ ’ਤੇ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਰਾਜ ਕੀਤਾ, ਜਿਸ 'ਚ ਆਪਣੇ ਮੰਤਰੀ-ਮੰਡਲ 'ਚ ਹਮੇਸ਼ਾ ਲੁਧਿਆਣਾ ਨੂੰ ਤਰਜ਼ੀਹ ਦਿੱਤੀ ਗਈ ਪਰ ‘ਆਪ’ ਦੀ ਸਰਕਾਰ ਨੇ ਸੱਤਾ 'ਚ ਆਉਂਦੇ ਹੀ ਇਸ ਤਰ੍ਹਾਂ ਨਹੀਂ ਕੀਤਾ। ਸੂਤਰ ਦੱਸਦੇ ਹਨ ਕਿ ਇਸ ਵਾਰ ਭਗਵੰਤ ਮਾਨ ਦੇ ਮੰਤਰੀ ਮੰਡਲ ’ਚ ਜ਼ਿਲ੍ਹਾ ਲੁਧਿਆਣਾ ਦੇ ਕਿਸੇ ਵਿਧਾਇਕ ਦੀ ਲਾਟਰੀ ਲੱਗ ਸਕਦੀ ਹੈ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੋਣ ਕਾਰਨ ਲੁਧਿਆਣਾ ਕਿਤੇ ਨਾ ਕਿਤੇ ਇਸ ਤੋਂ ਪਿੱਛੇ ਰਹਿ ਗਿਆ ਹੈ, ਜਿਸ ਨੂੰ ਲੈ ਕੇ ਇਸ ਵਾਰ ਲੁਧਿਆਣਾ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੀਨਾਨਗਰ ਵਿਖੇ ਭਾਰਤੀ ਸਰਹੱਦ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲਾ BSF ਨੇ ਕੀਤਾ ਢੇਰ
NEXT STORY