ਲੁਧਿਆਣਾ (ਤਰੁਣ): ਟਰਾਂਸਪੋਰਟ ਨਗਰ ਦੇ ਨੇੜੇ ਇਕ ਤੇਜ਼ ਰਫ਼ਤਾਰ ਬੱਸ ਨੇ 59 ਸਾਲਾ ਮਹਿਲਾ ਨੂੰ ਟੱਕਰ ਮਾਰ ਦਿੱਤੀ। ਮਹਿਲਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਮੁੰਨੀ ਦੇਵੀ ਮਿਸ਼ਰਾ ਵਾਸੀ ਨਿਊ ਪੁਨੀਤ ਨਗਰ, ਤਾਜਪੁਰ ਰੋਡ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਣਦੀ ਕਾਰਵਾਈ ਆਰੰਭ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਬੱਚੇ ਗਏ ਸੀ ਆਸਟ੍ਰੇਲੀਆ, ਮਗਰੋਂ ਬਜ਼ੁਰਗ ਜੋੜੇ ਨਾਲ ਜੋ ਹੋਇਆ... ਸਾਰੇ ਪਿੰਡ ਦੀਆਂ ਨਿਕਲ ਗਈਆਂ ਧਾਹਾਂ
ਮ੍ਰਿਤਕਾ ਦੇ ਪੁੱਤਰ ਆਕਾਸ਼ ਮਿਸ਼ਰਾ ਨੇ ਦੱਸਿਆ ਕਿ ਉਹ ਤਕਰੀਬਨ 30 ਸਾਲ ਤੋਂ ਲੁਧਿਆਣਾ ਵਿਚ ਰਹਿ ਰਹੇ ਹਨ। ਉਸ ਦੇ ਪਿਤਾ ਇਕ ਹਸਪਤਾਲ ਵਿਚ ਸਿਕਿਓਰਿਟੀ ਗਾਰਡ ਦੀ ਨੌਕਰੀ ਕਰਦੇ ਹਨ। ਉਸ ਦੀ ਮਾਂ ਸ਼ਨੀਵਾਰ ਦੁਪਹਿਰ ਨੂੰ ਪਿਤਾ ਲਈ ਹਸਪਤਾਲ ਚਾਹ ਲੈ ਕੇ ਗਈ ਸੀ। ਜਿੱਥੇ ਦੋਹਾਂ ਨੇ ਚਾਹ ਪੀਤੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਸ ਦੇ ਮਾਤਾ-ਪਿਤਾ ਦੀ ਇਹ ਚਾਹ ਦੀ ਆਖ਼ਰੀ ਚੁਸਕੀ ਹੋਵੇਗੀ।
ਆਕਾਸ਼ ਨੇ ਦੱਸਿਆ ਕਿ ਘਰ ਪਰਤਦੇ ਸਮੇਂ ਟਰਾਂਸਪੋਰਟ ਨਗਰ ਨਾਲੇ ਨੇੜੇ ਚੀਮਾ ਚੌਕ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਬੱਸ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿੱਤੀ। ਬੇਰਹਿਮ ਬੱਸ ਚਾਲਕ ਨੇ ਉਸ ਦੀ ਮਾਂ ਨੂੰ ਕੁਚਲ ਦਿੱਤਾ। ਟਾਇਰ ਉਸ ਦੀ ਮਾਂ ਦੇ ਸਰੀਰ ਦੇ ਉੱਪਰੋਂ ਗੁਜ਼ਰ ਗਿਆ। ਖ਼ੂਨ ਨਾਲ ਲੱਥਪੱਥ ਹਾਲਤ ਵਿਚ ਮਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਉਸ ਦੀ ਮਾਂ ਨੇ ਦਮ ਤੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - 16 ਜਨਵਰੀ ਨੂੰ ਬੰਦ ਰਹਿਣਗੇ ਇਹ ਪੈਟਰੋਲ ਪੰਪ! ਇਸ ਪਾਸੇ ਜਾਣ ਤੋਂ ਪਹਿਲਾਂ Full ਕਰਵਾ ਲਓ ਟੈਂਕੀ
ਇਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਆੀ. ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮੁੰਨੀ ਮਿਸ਼ਰਾ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਚਾਲਕ ਬੱਸ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਬੱਸ ਚਾਲਕ ਹਰੰਦਰ ਸਿੰਘ ਵਾਸੀ ਪਿੰਡ ਕੋਟ ਕਲਾਂ ਨਾਭਾ ਪਟਿਆਲਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ ਮੇਅਰ ਵਿਨੀਤ ਧੀਰ ਦਾ ਵੱਡਾ ਐਲਾਨ, ਸਮਾਰਟ ਸਿਟੀ ਘੁਟਾਲੇ ਦੀ ਹੋਵੇਗੀ ਜਾਂਚ
NEXT STORY