ਫਾਜ਼ਿਲਕਾ (ਸੁਨੀਲ): 16 ਜਨਵਰੀ ਨੂੰ ਜਲਾਲਾਬਾਦ ਹਲਕੇ ਦੇ ਸਮੂਹ ਪੈਟਰੋਲ ਪੰਪ ਸਵੇਰ ਤੋਂ ਰਾਤ ਤੱਕ ਬੰਦ ਰਹਿਣਗੇ। ਇਸ ਲਈ ਜੇਕਰ ਤੁਹਾਡੀ ਵੀ ਉਸ ਪਾਸੇ ਜਾਣ ਦੀ ਯੋਜਨਾ ਹੈ ਤਾਂ ਪਹਿਲਾਂ ਹੀ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾ ਕੇ ਨਿਕਲਣਾ ਹੀ ਸਹੀ ਰਹੇਗਾ। ਜਲਾਲਾਬਾਦ ਪੈਟਰੋਲ ਪੰਪ ਐਸੋਸੀਏਸ਼ਨ ਦੇ ਵੱਲੋਂ ਵੀਰਵਾਰ ਨੂੰ ਪੰਪ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ, ਕੁਝ ਦਿਨ ਪਹਿਲਾਂ ਇਕ ਘੰਟੇ ਦੇ ਵਿਚ ਹੀ ਤਿੰਨ ਪੰਪਾਂ 'ਤੇ ਲੁੱਟ-ਖੋਹ ਹੋ ਗਈ ਸੀ, ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਬੱਚੇ ਗਏ ਸੀ ਆਸਟ੍ਰੇਲੀਆ, ਮਗਰੋਂ ਬਜ਼ੁਰਗ ਜੋੜੇ ਨਾਲ ਜੋ ਹੋਇਆ... ਸਾਰੇ ਪਿੰਡ ਦੀਆਂ ਨਿਕਲ ਗਈਆਂ ਧਾਹਾਂ
ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਵਿਚ 15 ਦਿਨ ਪਹਿਲਾਂ ਮਹਿਜ਼ 55 ਮਿੰਟਾਂ ਦੇ ਵਿਚ ਹੀ ਤਿੰਨ ਪੈਟਰੋਲ ਪੰਪਾਂ 'ਤੇ ਲੁੱਟ-ਖੋਹ ਹੋਈ ਸੀ। ਇਸ ਵਿਚ ਮੁਲਜ਼ਮ ਪੈਟਰੋਲ ਪੰਪ ਕਰਮਚਾਰੀਆਂ ਦੇ ਨਾਲ ਜਿੱਥੇ ਕੁੱਟਮਾਰ ਕਰ ਪੈਸੇ ਖੋਹ ਕੇ ਲੈ ਗਏ, ਉੱਥੇ ਹੀ ਡੀ.ਵੀ.ਆਰ. ਵੀ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਪੈਟਰੋਲ ਪੰਪ ਮਾਲਕਾਂ ਦੇ ਵੱਲੋਂ ਇਕ ਵਾਰ ਪਹਿਲਾਂ ਵੀ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਦਾ ਭਰੋਸਾ ਦਵਾਇਆ ਸੀ ਅਤੇ ਹੁਣ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਕਿ ਉਹ 15 ਦਿਨਾਂ ਤੋਂ ਪੁਲਸ ਦੇ ਚੱਕਰ ਕੱਟ ਰਹੇ ਹਨ, ਪਰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ, ਸਿਰਫ ਲਾਰੇ ਹੀ ਲਾਏ ਜਾ ਰਹੇ ਹਨ ।
ਇਹ ਖ਼ਬਰ ਵੀ ਪੜ੍ਹੋ - ਆੜ੍ਹਤੀ ਦੇ ਕਾਤਲਾਂ ਦਾ ਹੋ ਗਿਆ ਐਨਕਾਊਂਟਰ! ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਪੰਜਾਬ ਪੁਲਸ ਦਾ ਐਕਸ਼ਨ
ਇਸ ਦੇ ਚਲਦਿਆਂ ਅੱਜ ਹਲਕਾ ਜਲਾਲਾਬਾਦ ਦੇ ਸਾਰੇ ਹੀ ਪੈਟਰੋਲ ਪੰਪ ਮਾਲਕਾਂ ਦੇ ਵੱਲੋਂ ਜਲਾਲਾਬਾਦ ਪੈਟਰੋਲ ਪੰਪ ਐਸੋਸੀਏਸ਼ਨ ਦੀ ਇਕ ਮੀਟਿੰਗ ਬੁਲਾਈ ਗਈ। ਇਸ ਵਿਚ ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੀ 16 ਜਨਵਰੀ ਦਿਨ ਵੀਰਵਾਰ ਨੂੰ ਜਲਾਲਾਬਾਦ ਹਲਕੇ ਦੇ ਸਮੂਹ ਪੈਟਰੋਲ ਪੰਪ ਸਵੇਰ ਤੋਂ ਰਾਤ ਤੱਕ ਬੰਦ ਰੱਖੇ ਜਾਣਗੇ ਉਨ੍ਹਾਂ ਨੇ ਕਿਹਾ ਕਿ ਲਾਧੂਕਾ ਮੰਡੀ ਲੱਦੂ ਵਾਲਾ ਨਹਿਰਾਂ ਅਤੇ ਜੀਵਾਂ ਅਰਾਈ ਤੱਕ ਜਿੰਨੇ ਵੀ ਪੈਟਰੋਲ ਪੰਪ ਨੇ ਉਹ ਸਾਰੇ ਹੀ ਇਕ ਦਿਨ ਦੀ ਹੜਤਾਲ 'ਤੇ ਰਹਿਣਗੇ ਤੇ ਜੇਕਰ ਪੁਲਸ ਨੇ ਫਿਰ ਵੀ ਕਾਰਵਾਈ ਨਾ ਕੀਤੀ ਤਾਂ ਇਹ ਹੜਤਾਲ ਜ਼ਿਲ੍ਹਾ ਪੱਧਰ ਜਾਂ ਫਿਰ ਪੰਜਾਬ ਪੱਧਰ ਤੱਕ ਕੀਤੀ ਜਾਏਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੂਸ ਬਾਰ ਮਾਲਕ ਕੋਲੋਂ ਮੰਗੀ 50 ਲੱਖ ਦੀ ਫਿਰੌਤੀ, ਨਾ ਦੇਣ ’ਤੇ ਚਲਾਈਆਂ ਗੋਲੀਆਂ
NEXT STORY