ਸਿੰਘੂ ਬਾਰਡਰ (ਰਮਨਜੀਤ) : ਨਵੇਂ ਖੇਤੀ ਕਾਨੂੰਨਾਂ ਦੀ ਖਿਲਾਫਤ ਕਰਨ ਲਈ 26 ਨਵੰਬਰ ਨੂੰ ਜਦੋਂ ‘ਦਿੱਲੀ ਚੱਲੋ’ ਮੁਹਿੰਮ ਤਹਿਤ ਪੰਜਾਬ ਤੋਂ ਕਿਸਾਨ ਦਿੱਲੀ ਵੱਲ ਵਧੇ ਸਨ ਤਾਂ ਕਿਸਾਨ ਯੂਨੀਅਨਾਂ ਦੇ ਐਲਾਨ ’ਤੇ ਸਾਰੀਆਂ ਟਰਾਲੀਆਂ ਵਿਚ 4 ਤੋਂ 6 ਮਹੀਨਿਆਂ ਦੇ ਰਾਸ਼ਨ ਦਾ ਇੰਤਜ਼ਾਮ ਕੀਤਾ ਗਿਆ ਸੀ। ਕਿਸਾਨ ਯੂਨੀਅਨਾਂ ਵਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਜਿੱਥੇ ਦਿੱਲੀ ਜਾਣ ਤੋਂ ਰੋਕਿਆ ਜਾਵੇਗਾ, ਉਹ ਉਥੇ ਹੀ ਡੇਰਾ ਲਾ ਕੇ ਬੈਠ ਜਾਣਗੇ। ਇਸ ਲਈ ਉਹ ਆਪਣੇ ਨਾਲ ਲੰਬੇ ਸੰਘਰਸ਼ ਲਈ ਰਾਸ਼ਨ ਲੈ ਕੇ ਚੱਲੇ।
ਇਹ ਵੀ ਪੜ੍ਹੋ : ਸੁਪਨਿਆਂ ਦੇ ਸ਼ਹਿਰ ਦੀ ਥਾਂ ਵਸ ਗਈ ਕਿਸਾਨਾਂ ਦੀ ਨਗਰੀ (ਵੇਖੋ ਤਸਵੀਰਾਂ)
ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚਣ ਲਈ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਦੌਰਾਨ ਸਾਰਿਆਂ ਨੇ ਵੇਖ-ਸਮਝ ਵੀ ਲਿਆ ਹੈ ਕਿ ਕਿਸਾਨਾਂ ਨੇ ਅੰਦੋਲਨ ਵਿਚ ਡਟਣ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਸੀ। ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਖਾਣ-ਪੀਣ ਦੀ ਕੋਈ ਕਮੀ ਨਹੀਂ ਹੈ, ਫਿਰ ਚਾਹੇ ਉਹ ਸਿੰਘੂ ਬਾਰਡਰ ਹੋਵੇ, ਟਿਕਰੀ, ਗਾਜੀਪੁਰ ਜਾਂ ਫਿਰ ਸ਼ਾਹਜਾਹਪੁਰ ਪਰ ਇਨ੍ਹਾਂ ਸਾਰੀਆਂ ਥਾਵਾਂ ’ਤੇ ਪਖਾਨਿਆਂ ਦੀ ਕਮੀ ਜ਼ਰੂਰ ਹਰ ਕਿਸੇ ਨੂੰ ਰੜਕ ਰਹੀ ਹੈ। ਇਕੱਠੇ ਪਹੁੰਚੇ ਲੱਖਾਂ ਲੋਕਾਂ ਲਈ ਮੌਜੂਦਾ ਇੰਤਜ਼ਾਮ ਬਹੁਤ ਹੀ ਸੀਮਤ ਹਨ ਅਤੇ ਇਨ੍ਹਾਂ ਨੂੰ ਇਕਦਮ ਵਧਾਇਆ ਜਾਣਾ ਵੀ ਮੁਸ਼ਕਲ ਕੰਮ ਹੈ। ਹਾਲਾਂਕਿ ਕੁਝ ਇੰਤਜ਼ਾਮ ਕੀਤੇ ਵੀ ਗਏ ਹਨ ਪਰ ਉਹ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਪਹੁੰਚ ਰਹੇ ਲੋਕਾਂ ਦੀ ਗਿਣਤੀ ਦੇ ਅਨੁਪਾਤ ਵਿਚ ਥੋੜ੍ਹੇ ਹੀ ਹਨ।
ਇਹ ਵੀ ਪੜ੍ਹੋ : ਧਨਾਸ਼੍ਰੀ ਨਾਲ ਡਾਂਸ ਫਲੋਰ ’ਤੇ ਨੱਚੇ ਯੁਜਵੇਂਦਰ ਚਾਹਲ, ਧਵਨ ਨੇ ਵੀ ਪਾਇਆ ਭੰਗੜਾ, ਵੇਖੋ ਤਸਵੀਰਾਂ
‘ਔਰਤਾਂ ਦੇ ਸੁਰੱਖਿਅਤ ਸਟੇਅ ਲਈ ਬਣੀ ਟੈਂਟ ਸਿਟੀ’
ਸਿੰਘੂ ਬਾਰਡਰ ਧਰਨਾ ਸਥਾਨ ਦੀ ਹੱਦ ਵਿਚ ਆਏ ਪੈਟਰੋਲ ਪੰਪ ਮਾਲਕਾਂ ਵਲੋਂ ਨਾ ਸਿਰਫ ਪਖਾਨਿਆਂ ਦੀ ਸਹੂਲਤ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ, ਸਗੋਂ ਇਸ ਪੈਟਰੋਲ ਪੰਪ ’ਤੇ ਰਾਤ ਗੁਜ਼ਾਰਨ ਲਈ ਖਾਸ ਤੌਰ ’ਤੇ ਔਰਤਾਂ ਲਈ ਟੈਂਟ ਸਿਟੀ ਵੀ ਬਣਾਈ ਗਈ ਹੈ। ਇਕ ਐੱਨ. ਜੀ. ਓ. ਦੀ ਸਹਾਇਤਾ ਨਾਲ ਪੈਟਰੋਲ ਪੰਪ ’ਤੇ ਟੈਂਟ ਸਥਾਪਿਤ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਔਰਤਾਂ ਲਈ ਸੁਰੱਖਿਆ ਅਤੇ ਪ੍ਰਾਇਵੇਸੀ ਨਾਲ ਰਾਤ ਗੁਜ਼ਾਰਨ ਦਾ ਇੰਤਜ਼ਾਮ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
‘ਪਖਾਨਿਆਂ ਲਈ ਜੱਦੋਜਹਿਦ, ਲੱਗਦੀਆਂ ਹਨ ਕਤਾਰਾਂ’
ਪੁਲਸ ਫੋਰਸ, ਪੱਥਰ ਲੰਘ ਕੇ ਅਤੇ ਸੜਕਾਂ ਪੁੱਟ ਕੇ ਰੋਕੇ ਗਏ ਮਾਰਗ ਅਤੇ ਪਾਣੀ ਦੀਆਂ ਵਾਛੜਾਂ ਨੂੰ ਝੱਲਦੇ ਹੋਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ਤੱਕ ਆ ਪਹੁੰਚੇ ਕਿਸਾਨਾਂ ਨੂੰ ਸਰਕਾਰ ਨਾਲ ਟੱਕਰ ਲੈਣ ਵਿਚ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੋ ਰਹੀ ਹੈ ਪਰ ਦਿੱਲੀ ਬਾਰਡਰ ’ਤੇ ਥੋੜ੍ਹੀ ਜਨ ਸਹੂਲਤ ਦਾ ਹੋਣਾ ਸੱਚ ਵਿਚ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਹਾਲਾਂਕਿ ਪ੍ਰਦਰਸ਼ਨ ਵਾਲੀ ਥਾਂ ’ਤੇ ਸਥਿਤ ਇਕ ਪੈਟਰੋਲ ਪੰਪ ਅਤੇ ਸ਼ਾਪਿੰਗ ਮਾਲ ਵਲੋਂ ਆਪਣੇ ਪਖਾਨਿਆਂ ਦੀ ਸਹੂਲਤ ਕਿਸਾਨਾਂ ਲਈ ਖੋਲ੍ਹ ਦਿੱਤੀ ਗਈ ਹੈ ਅਤੇ ਹਰਿਆਣਾ ਦੀ ਇਕ ਰਾਜਨੀਤਕ ਪਾਰਟੀ ਦੇ ਦਫ਼ਤਰ ਵਿਚ ਸਥਿਤ ਪਖਾਨੇ ਕਿਸਾਨਾਂ ਦੀ ਸਹੂਲਤ ਲਈ ਖੋਲ੍ਹੇ ਗਏ ਹਨ। ਕਈ ਐੱਨ. ਜੀ. ਓ. ਅਤੇ ਹਰਿਆਣਾ ਸਰਕਾਰ ਵਲੋਂ ਵੀ ਐਮਰਜੈਂਸੀ ਅਤੇ ਬਦਲਵੀਂ ਸਹੂਲਤ ਉਪਲਬਧ ਕਰਵਾਈ ਗਈ ਹੈ ਪਰ ਪ੍ਰਦਰਸ਼ਨ ਵਾਲੀ ਥਾਂ ’ਤੇ ਲਗਾਤਾਰ ਵਧ ਰਹੀ ਗਿਣਤੀ ਦੇ ਮੁਕਾਬਲੇ ਇਹ ਇੰਤਜ਼ਾਮ ਕੁਝ ਵੀ ਨਹੀਂ ਹਨ। ਹਾਲਾਂਕਿ ਕਈ ਕਿਸਾਨਾਂ, ਜੋ ਆਪਣੇ ਪਰਿਵਾਰਾਂ ਨਾਲ ਪਹੁੰਚੇ ਹੋਏ ਹਨ, ਵਲੋਂ ਪ੍ਰਦਰਸ਼ਨ ਵਾਲੀ ਥਾਂ ਦੇ ਆਸ-ਪਾਸ ਹੋਟਲ, ਗੈਸਟ ਹਾਊਸ ਆਦਿ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਹੈ, ਤਾਂ ਕਿ ਪਖਾਨਿਆਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ ਪਰ ਇਸ ਸਭ ਦੇ ਬਾਵਜੂਦ ਵੀ ਪਖਾਨਿਆਂ ਦੀ ਘਾਟ ਬਣੀ ਹੋਈ ਹੈ।
ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਪੰਜਾਬ ’ਚ ‘ਆਪ’ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਜਲਦ ਕਰੇਗੀ ਐਲਾਨ'
NEXT STORY