ਮੁੱਲਾਂਪੁਰ ਦਾਖਾ (ਕਾਲੀਆ): ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਲੁਧਿਆਣਾ ਗਾਰਡਨ ਪੈਲੇਸ ’ਚ ਇਕ ਵਿਆਹ ਸਮਾਗਮ 'ਚੋਂ ਵੱਡੀ ਚੋਰੀ ਹੋ ਗਈ। ਇਸ ਦੌਰਾਨ ਵੇਟਰ ਦੇ ਭੇਸ ਵਿਚ ਇਕ ਚੋਰ ਨੇ ਲਾੜੇ ਦੀ ਮਾਂ ਦਾ ਪਰਸ ਚੋਰੀ ਕਰ ਲਿਆ, ਜਿਸ ਵਿਚ 9 ਤੋਲੇ ਸੋਨੇ ਦੇ ਗਹਿਣੇ ਸਨ। ਇਨ੍ਹਾਂ ਗਹਿਣਿਆਂ ਦੀ ਕੀਮਤ 10 ਲੱਖ ਰੁਪਏ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪਰਸ ਵਿਚ 100,000 ਰੁਪਏ ਨਕਦ ਵੀ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
ਚੋਰੀ ਦੀ ਇਹ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਥਾਣਾ ਦਾਖਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤ ਲਵਲੀ ਸਾਹਨੀ ਨੇ ਆਪਣੇ ਬਿਆਨ ਵਿਚ ਦੋਸ਼ ਲਗਾਇਆ ਕਿ ਵੇਟਰ ਦੇ ਭੇਸ ਵਿਚ ਇਕ ਚੋਰ ਲੁਧਿਆਣਾ ਗਾਰਡਨ ਪੈਲੇਸ ਵਿਚ ਉਸ ਦੇ ਪੁੱਤਰ ਦੇ ਵਿਆਹ ’ਚ ਵਿਆਹ ਵਿਚ ਆਇਆ ਅਤੇ ਮੌਕਾ ਮਿਲਦੇ ਹੀ ਉਸ ਦਾ ਪਰਸ ਲੈ ਕੇ ਭੱਜ ਗਿਆ, ਜਿਸ ਵਿਚ 9 ਤੋਲੇ ਸੋਨੇ ਦੇ ਗਹਿਣੇ ਅਤੇ 100,000 ਰੁਪਏ ਨਕਦ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SI ਨੇ ਨਹੀਂ ਕੀਤੀ DGP ਦੇ ਹੁਕਮਾਂ ਦੀ ਪਰਵਾਹ! ਪੈ ਗਈ ਕਾਰਵਾਈ
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਵੀ. ਵੀ. ਕੈਮਰਿਆਂ ਦੀ ਫੁਟੇਜ ਦੇ ਅਧਾਰਨ 'ਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਰਾਲੀ ਤੋਂ ਗੈਸ ਬਣਾਉਣ ਵਾਲੀ ਕੰਪਨੀ 'ਚ ਤੀਜੀ ਵਾਰ ਲੱਗੀ ਅੱਗ! ਕਰੋੜਾਂ ਦਾ ਨੁਕਸਾਨ
NEXT STORY