ਜਲੰਧਰ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਉੱਤੇ ਨੱਥ ਪਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਦਾਅਵਿਆਂ ਦੀ ਅਸਲ ਸੱਚਾਈ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਪਹਿਲਾਂ ਬਠਿੰਡਾ 'ਚ ਨੌਜਵਾਨਾਂ ਵੱਲੋਂ ਨਸ਼ਾ ਕਰਨ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋਈਆਂ ਸਨ ਤੇ ਹੁਣ ਜਲੰਧਰ ਦੇ ਰੇਲਵੇ ਸਟੇਸ਼ਨ ਨੇੜੇ ਇਕ ਨੌਜਵਾਨ ਵੱਲੋਂ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਵਾਇਰਲ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨਸ਼ੇ ਦਾ ਇੰਜੈਕਸ਼ਨ ਫਰ ਰਿਹਾ ਹੈ ਤੇ ਇਸ ਦੌਰਾਨ ਉਸ ਦੇ ਨਾਲ ਇਕ ਹੋਰ ਵਿਅਕਤੀ ਵੀ ਹੈ, ਜੋ ਕਿ ਉਸ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ। ਇਸੇ ਵਿਚਾਲੇ ਦੋਵਾਂ ਦੀ ਨਜ਼ਰ ਕੈਮਰੇ ਉੱਤੇ ਪੈ ਜਾਂਦੀ ਹੈ ਤੇ ਦੋਵੇਂ ਮੂੰਹ ਲੁਕਾਉਂਦੇ ਦਿਖਾਈ ਦਿੰਦੇ ਹਨ।

ਬਠਿੰਡਾ 'ਚ ਵੀ ਨੌਜਵਾਨਾਂ ਦੀ ਵੀਡੀਓ ਹੋਈ ਵਾਇਰਲ
ਪਿਛਲੇ ਦੋ ਦਿਨਾਂ ਵਿੱਚ ਬਠਿੰਡਾ ਸ਼ਹਿਰ ਨਾਲ ਜੁੜੀਆਂ ਤਿੰਨ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨ ਖੁੱਲ੍ਹੇਆਮ ਚਿੱਟੇ (ਹੈਰੋਇਨ) ਦੇ ਇੰਜੈਕਸ਼ਨ ਲਗਾਉਂਦੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਸਾਹਮਣੇ ਆਈ ਇਕ ਹੋਰ ਵੀਡੀਓ ਨੇ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੰਤਪੁਰਾ ਰੋਡ ਰੇਲਵੇ ਲਾਈਨਾਂ ਦੇ ਨੇੜੇ ਵਾਇਰਲ ਵੀਡੀਓ 'ਚ ਚਾਰ-ਪੰਜ ਨੌਜਵਾਨ ਸੁੰਨਸਾਨ ਥਾਂ ‘ਤੇ ਬੇਖੌਫ਼ ਹੋ ਕੇ ਇੰਜੈਕਸ਼ਨ ਲਗਾਉਂਦੇ ਦਿੱਖ ਰਹੇ ਹਨ। ਇਹ ਦ੍ਰਿਸ਼ ਦੱਸਦਾ ਹੈ ਕਿ ਨਸ਼ਾ ਤਸਕਰ ਅਤੇ ਨਸ਼ੇੜੀ ਕਿੰਨੇ ਨਿਡਰ ਹੋ ਕੇ ਸ਼ਹਿਰ ਵਿੱਚ ਸਰਗਰਮ ਹਨ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਇਹ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ, ਜਿਸ ਤੋਂ ਬਾਅਦ ਸ਼ਹਿਰ ਵਿੱਚ ਹੜਕੰਪ ਮਚ ਗਿਆ।
ਇਸ ਤੋਂ ਪਹਿਲਾਂ ਨਸ਼ੇ ਦੀ ਹਾਲਤ 'ਚ ਚੋਰੀ ਕਰਦੇ ਫੜੇ ਗਏ ਇਕ ਨੌਜਵਾਨ ਨੇ ਪੁਲਸ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਸੰਤਪੁਰਾ ਰੋਡ ਰੇਲਵੇ ਲਾਈਨਾਂ ਉੱਪਰ ਸਵੇਰੇ ਤੋਂ ਸ਼ਾਮ ਤੱਕ ਨਸ਼ਾ ਵੇਚਣ ਵਾਲੇ ਖੁੱਲ੍ਹੇਆਮ ਖੜ੍ਹੇ ਰਹਿੰਦੇ ਹਨ। ਮਾਲ ਰੋਡ ਇਲਾਕੇ ਤੋਂ ਵੀ ਨਸ਼ਾ ਵੇਚਣ ਦੀ ਇਕ ਹੋਰ ਵੀਡੀਓ ਵਾਇਰਲ ਹੋ ਚੁੱਕੀ ਹੈ, ਜਿਸ ਨਾਲ ਸਾਫ਼ ਹੈ ਕਿ ਸ਼ਹਿਰ ਦੇ ਕਈ ਹਿੱਸੇ ਨਸ਼ੇ ਦੇ ਹਾਟਸਪਾਟ ਬਣ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਨਖਾਹ 'ਚੋਂ ਵਸੂਲੀ ਕਰਨ ਵਾਲੀ 'ਆਪ' ਦੀ ਸਰਪੰਚ ਨੂੰ ਝਟਕਾ! ਅਗਾਊਂ ਜ਼ਮਾਨਤ ਅਰਜੀ ਖਾਰਿਜ
NEXT STORY