ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਾਰੇ ਸਟੇਟ ਟੋਲ ਪਲਾਜ਼ਾ 'ਤੇ ਉਗਰਾਹੀ ਦੀ ਮੁਅੱਤਲੀ ਮਿਆਦ 'ਚ 3 ਮਈ ਤੱਕ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 27 ਮਾਰਚ ਨੂੰ ਉਗਰਾਹੀ ਪ੍ਰਕਿਰਿਆ ਨੂੰ ਤਾਲਾਬੰਦੀ ਦੀ ਸੀਮਾ ਤੱਕ ਰੋਕ ਦਿੱਤਾ ਗਿਆ ਸੀ ਪਰ ਹੁਣ ਟੋਲ ਪਲਾਜ਼ਾ 3 ਮਈ ਤੱਕ ਬੰਦ ਰਹਿਣਗੇ ਕਿਉਂਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਨੂੰ ਵੀ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਖੂਨ ਨਾਲ ਲਥਪਥ ਸੜਕ ''ਤੇ ਤੜਫ ਰਹੀ ਗਰਭਵਤੀ ਲਈ ਰੱਬ ਬਣ ਕੇ ਆਏ ਪੁਲਸ ਮੁਲਾਜ਼ਮ
ਸਿੰਗਲਾ ਨੇ ਕਿਹਾ ਕਿ ਪੰਜਾਬ 'ਚ ਸੂਬਾ ਸਰਕਾਰ ਅਧੀਨ 23 ਟੋਲ ਪਲਾਜ਼ਾ ਚੱਲ ਰਹੇ ਹਨ। ਹਾਲਾਂਕਿ, ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਐੱਨ.ਐੱਚ.ਏ.ਆਈ. ਅਧੀਨ ਆਉਂਦੇ ਟੋਲ ਪਲਾਜ਼ਾ 'ਤੇ 20 ਅਪ੍ਰੈਲ ਤੋਂ ਉਗਰਾਹੀ ਸ਼ੁਰੂ ਕਰ ਦਿੱਤੀ ਜਾਏਗੀ, ਜਿੱਥੇ ਰੋਜ਼ਾਨਾ ਯਾਤਰੀਆਂ ਨੂੰ ਟੈਕਸ ਅਦਾ ਕਰਨਾ ਪਏਗਾ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁਫ਼ਤ ਰਾਹਦਾਰੀ ਮੁਹੱਈਆ ਕਰਾਉਣ ਦੇ ਨਾਲ-ਨਾਲ ਸੂਬਾ ਸਰਕਾਰ ਅਧੀਨ ਚੱਲ ਰਹੇ ਟੋਲ ਪਲਾਜ਼ਾ 3 ਮਈ ਤੱਕ ਡਰਾਈਵਰਾਂ ਨੂੰ ਲੰਗਰ (ਮੁਫਤ ਭੋਜਨ) ਦਿੰਦੇ ਰਹਿਣਗੇ।
ਇਹ ਵੀ ਪੜ੍ਹੋ : 3 ਮਈ ਤੱਕ ਕਰਫਿਊ ''ਚ ਕੋਈ ਢਿੱਲ ਨਹੀਂ, ਕੈਪਟਨ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਸਖਤੀ ਵਰਤਣ ਦੇ ਹੁਕਮ
ਉਨ੍ਹਾਂ ਅੱਗੇ ਕਿਹਾ ਕਿ ਤਾਲਾਬੰਦੀ ਕਾਰਨ ਸੜਕ ਦੇ ਕਿਨਾਰੇ ਵਾਲੇ ਢਾਬੇ ਅਤੇ ਰੈਸਟੋਰੈਂਟ ਬੰਦ ਹੋਏ ਸਨ ਪਰ ਸੂਬਾ ਸਰਕਾਰ ਐਮਰਜੰਸੀ ਸਪਲਾਈ ਕਰਨ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਪਕਾਇਆ ਖਾਣਾ ਮੁਹੱਈਆ ਕਰਵਾ ਰਹੀ ਹੈ। ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵਲੋਂ ਇਸ ਸਬੰਧੀ ਹੁਕਮ ਸਬੰਧਤ ਧਿਰਾਂ ਨੂੰ ਪਹਿਲਾਂ ਹੀ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਫੈਲਣ ਕਾਰਨ ਦੇਸ਼ ਲਈ ਇਹ ਇਕ ਨਾਜ਼ੁਕ ਸਮਾਂ ਹੈ ਅਤੇ ਇਹ ਫੈਸਲਾ ਸੂਬੇ 'ਚ ਐਮਰਜੰਸੀ ਵਾਹਨਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਰੀਆਂ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲੋਕਾਂ ਨੂੰ ਘਰ-ਘਰ ਐਮਰਜੰਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਘਰ ਦੇ ਅੰਦਰ ਹੀ ਰਹਿਣ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਪ੍ਰਧਾਨ ਮੰਤਰੀ ਨੂੰ 3 ਸੁਝਾਅ, ਪੰਜਾਬ ਸਰਕਾਰ ਦੇ ਕੂਪਨ ਸਿਸਟਮ 'ਤੇ ਚੁੱਕੇ ਸਵਾਲ
ਬੋਰੀ 'ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ
NEXT STORY