ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਬਿਨਾਂ ਰੁਕਾਵਟ ਯਕੀਨੀ ਬਣਾਉਣ ਲਈ ਟਰਾਂਸਪੋਰਟਰਾਂ ਖਿਲਾਫ਼ ਜ਼ਰੂਰੀ ਸੇਵਾਵਾਂ ਸਬੰਧੀ ਐਕਟ ਦੀ ਵਰਤੋਂ ਕਰੇਗੀ। ਜ਼ਿਕਰਯੋਗ ਹੈ ਕਿ ਟਰਾਂਸਪੋਰਟ ਦੇ ਟੈਂਡਰਾਂ ਸੰਬੰਧੀ ਵਿਵਾਦ ਚੱਲ ਰਿਹਾ ਹੈ। ਭਾਵੇਂ ਸਬੰਧਤ ਵਿਭਾਗ ਨੇ ਟੈਂਡਰਾਂ ਦਾ ਮਾਮਲਾ ਹੱਲ ਹੋਣ ਦਾ ਦਾਅਵਾ ਕੀਤਾ ਹੈ ਪਰ ਇਸ ਦੇ ਬਾਵਜੂਦ ਫਸਲ ਦੀ ਮੰਡੀਆਂ 'ਚੋਂ ਚੁਕਾਈ ਨੂੰ ਲੈ ਕੇ ਟਰਾਂਸਪੋਰਟਰਾਂ ਦੇ ਰਵੱਈਏ ਦੇ ਮੱਦੇਨਜ਼ਰ ਖੇਤੀ ਨਿਸ਼ਚਿਤਾ ਵਾਲੀ ਬਣੀ ਹੋਈ ਹੈ। ਸੂਤਰਾਂ ਅਨੁਸਾਰ ਖਰੀਦ ਦੇ ਕੰਮ ਵਿਚ ਟਰਾਂਸਪੋਰਟ ਕਾਰਨ ਆਉਣ ਵਾਲੀ ਕਿਸੇ ਰੁਕਾਵਟ ਦੇ ਮੱਦੇਨਜ਼ਰ ਹੀ ਜ਼ਰੂਰੀ ਸੇਵਾਵਾਂ ਸਬੰਧੀ ਐਕਟ ਲਾਗੂ ਕਰਨ ਦਾ ਫੈਸਲਾ ਸਰਕਾਰ ਨੇ ਲਿਆ ਹੈ।
ਇਸ ਐਕਟ ਤਹਿਤ ਟਰਾਂਸਪੋਰਟ ਸੇਵਾ ਤੋਂ ਨਾ ਕਰਨ ਜਾਂ ਰੁਕਾਵਟ ਪਾਉਣ ਵਾਲੇ ਦੀ ਗ੍ਰਿਫ਼ਤਾਰੀ ਹੋਵੇਗੀ। ਖ਼ਬਰਾਂ ਅਨੁਸਾਰ ਟਰਾਂਸਪੋਰਟ ਲਾਬੀ ਟੈਂਡਰ ਵਿਵਾਦ ਦਾ ਫਾਇਦਾ ਲੈਂਦਿਆਂ ਓਵਰ ਚਾਰਜ ਕਰ ਰਹੀ ਹੈ, ਜਿਸ ਕਾਰਨ ਸਰਕਾਰ ਨੂੰ ਵੱਡਾ ਨੁਕਸਾਨ ਵੀ ਹੋ ਰਿਹਾ ਹੈ। ਐੱਫ. ਸੀ. ਆਈ. ਵੱਲੋਂ ਫਿਕਸ ਰੇਟਾਂ ਦੇ ਉਲਟ ਟਰਾਂਸਪੋਰਟਰ ਸੂਬਾ ਸਰਕਾਰ 'ਤੇ ਵੱਧ ਰੇਟ ਲੈਣ ਲਈ ਦਬਾਅ ਪਾ ਰਹੇ ਹਨ।
ਬਠਿੰਡਾ ਕੇਂਦਰੀ ਜੇਲ 'ਚ 22 ਸਾਲਾ ਨੌਜਵਾਨ ਨੇ ਲਿਆ ਫਾਹਾ
NEXT STORY