ਪਟਿਆਲਾ (ਪਰਮੀਤ) : ਪੰਜਾਬ ਦੇ ਲੋਕਾਂ ਲਈ ਨਵੇਂ ਸਾਲ ਦਾ ਆਗਾਜ਼ ਬੇਹੱਦ ਚੰਗਾ ਹੋਇਆ ਹੈ। ਭਗਵੰਤ ਮਾਨ ਸਰਕਾਰ ਨੇ ਬਿਜਲੀ ਸੰਕਟ ਦੂਰ ਕਰਨ ਅਤੇ ਲੋਕਾਂ ਨੂੰ ਫਰੀ ਬਿਜਲੀ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਦਿਆਂ 1080 ਕਰੋੜ ਰੁਪਏ ਵਿਚ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਲਿਆ ਹੈ। ਅਸਲ ਵਿਚ ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀ. ਵੀ. ਕੇ ਥਰਮਲ ਦੇ ਸਿਰ ’ਤੇ 6500 ਕਰੋੜ ਰੁਪਏ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਚੜ੍ਹ ਗਿਆ ਸੀ ਤੇ ਕੰਪਨੀ ਦੀਵਾਲੀਆ ਹੋ ਗਈ ਸੀ। ਕੰਪਨੀ ਨੂੰ ਐੱਨ. ਪੀ. ਏ. ਕਰਾਰ ਦੇਣ ਦੀ ਬਦੌਲਤ ਇਹ ਸਾਰਾ ਕਰਜ਼ਾ ਖਤਮ ਹੋ ਗਿਆ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐੱਸ ਪੀ. ਸੀ. ਐੱਲ) ਨੇ ਇਹ ਪਲਾਂਟ 1080 ਕਰੋੜ ਰੁਪਏ ਵਿਚ ਖਰੀਦ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨਹੀਂ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ, ਸਿਰਫ ਸਮਾਂ ਬਦਲਿਆ
ਪਲਾਂਟ ਖਰੀਦਣ ਲਈ ਜੂਨ 2022 ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ। ਹੁਣ ਇਸ ਪ੍ਰਾਈਵੇਟ ਸੈਕਟਰ ਦੇ ਪਲਾਂਟ ਦੇ ਸਰਕਾਰੀ ਕੰਪਨੀ ਬਣਨ ਮਗਰੋਂ ਇਸਨੂੰ ਚਲਾਉਣਾ ਸੌਖਾ ਹੋ ਜਾਵੇਗਾ ਅਤੇ ਇਸ ਤੋਂ ਸਸਤੀ ਬਿਜਲੀ ਵੀ ਮਿਲ ਸਕੇਗੀ। ਇਸ ਪਲਾਂਟ ਵਿਚ 270-270 ਮੈਗਾਵਾਟ ਦੇ ਦੋ ਯੂਨਿਟ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਸੰਘਣੀ ਧੁੰਦ ਤੇ ਠੰਡ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਬਦਲਿਆ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹਿਮ ਖ਼ਬਰ, ਸਿਹਤ ਵਿਭਾਗ ਨੇ ਜਾਰੀ ਕੀਤੀ ਵਿਸ਼ੇਸ਼ ਐਡਵਾਇਜ਼ਰੀ, ਖਾਸ ਧਿਆਨ ਰੱਖਣ ਦੀ ਹਦਾਇਤ
NEXT STORY