ਲੁਧਿਆਣਾ (ਸੁਸ਼ੀਲ): ਜੇਕਰ ਤੁਸੀਂ ਵੀ 6, 7 ਜਾਂ 8 ਜਨਵਰੀ ਨੂੰ ਸਰਕਾਰਰੀ ਬੱਸਾਂ ਰਾਹੀਂ ਕਿੱਧਰੇ ਜਾਣ ਦੀ ਯੋਜਨਾ ਬਣਾਈ ਹੈ ਤਾਂ ਪਹਿਲਾਂ ਇਹ ਖ਼ਬਰ ਪੜ੍ਹ ਲਓ। ਪੀ. ਆਰ. ਟੀ. ਸੀ. ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਅੱਜ ਤੋਂ 3 ਦਿਨਾਂ ਲਈ ਹੜਤਾਲ ’ਤੇ ਜਾਣਗੇ, ਜਿਸ ਕਾਰਨ ਅਗਲੇ ਤਿੰਨ ਸੂਬੇ ਵਿਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ! ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਨਾਲ ਪਿਛਲੇ ਦਿਨਾਂ ’ਚ ਮੀਟਿੰਗ ਹੋਈ ਸੀ, ਉਨ੍ਹਾਂ ਅੱਗੇ ਆਪਣੀਆਂ ਸਾਰੀਆਂ ਮੰਗਾਂ ਰੱਖੀਆਂ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿਖਾਇਆ। ਰੋਸ ਕਾਰਨ ਰੋਡਵੇਜ਼ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰ ਕੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਅੱਜ ਤੋਂ 6-7-8 ਜਨਵਰੀ ਨੂੰ ਪੂਰਨ ਰੂਪ ’ਚ ਚੱਕਾ ਜਾਮ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਸਾਰੀ ਅਧੀਨ ਇਮਾਰਤ 'ਚ ਕੰਮ ਕਰ ਰਹੀ ਸੀ ਮਾਂ, ਪਿੱਛੋਂ ਖੇਡਦੇ-ਖੇਡਦੇ ਮਾਸੂਮ ਦੀ ਹੋ ਗਈ ਦਰਦਨਾਕ ਮੌਤ
NEXT STORY