ਲੌਂਗੋਵਾਲ (ਵਸ਼ਿਸਟ, ਵਿਜੇ)- ਲੌਂਗੋਵਾਲ ਖੇਤਰ ਦੇ ਲੋਕਾਂ ਨੂੰ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਦੇਣ ਦੇ ਮਨੋਰਥ ਨਾਲ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ 10.97 ਕਰੋੜ ਦੀ ਲਾਗਤ ਨਾਲ ਬਣਨ ਵਾਲੇ 30 ਬੈੱਡਾਂ ਦੇ ਨਵੇਂ ਕਮਿਊਨਿਟੀ ਹੈਲਥ ਸੈਂਟਰ ਤੋਂ ਇਲਾਵਾ 38 ਲੱਖ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਤੇ 80 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ।
ਇਹ ਖ਼ਬਰ ਵੀ ਪੜ੍ਹੋ - ਵੱਡਾ ਤੋਹਫ਼ਾ ਦੇਣ ਜਾ ਰਹੀ ਪੰਜਾਬ ਸਰਕਾਰ! ਅੱਜ ਸ਼ਾਮ 5 ਵਜੇ ਤੋਂ ਹੋਵੇਗੀ ਸ਼ੁਰੂਆਤ
ਕੈਬਨਿਟ ਮੰਤਰੀ ਨੇ ਕਿਹਾ ਕਿ 52 ਸ਼ਹੀਦਾਂ ਦੀ ਧਰਤੀ ਲੌਂਗੋਵਾਲ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ 52 ਕਰੋੜ ਦੇ ਵਿਕਾਸ ਹੋ ਚੁੱਕੇ ਹਨ। ਅੱਜ ਦੇਸ਼ ਭਗਤ ਮਾਤਾ ਧਰਮ ਕੌਰ ਕਮਿਊਨਿਟੀ ਹੈਲਥ ਸੈਂਟਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ ਹੈ, ਜੋ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਇਸ ਹਸਪਤਾਲ ’ਤੇ ਸਰਕਾਰ ਵਲੋਂ 11 ਕਰੋੜ ਰੁਪਏ ਖਰਚੇ ਜਾਣਗੇ। ਇਹ ਹਸਪਤਾਲ 15 ਮਹੀਨਿਆਂ ’ਚ ਤਿਆਰ ਹੋ ਜਾਵੇਗਾ। ਇਥੇ ਸਾਰੇ ਡਾਕਟਰ ਮੌਜੂਦ ਹੋਣਗੇ। ਇਸ ਹਸਪਤਾਲ ਵਿਚ ਜੱਚਾ-ਬੱਚਾ ਤੋਂ ਲੈ ਕੇ ਸਰਜਰੀ, ਆਧੁਨਿਕ ਲੈਬਾਰਟਰੀ, ਨਰਸਿੰਗ ਰੂਮ ਆਦਿ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਤੇ ਸਟਾਫ਼ ਦੀ ਕਮੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਤ੍ਰਾਸਦੀ ਰਹੀ ਹੈ ਕਿ ਅੱਜ ਤਕ ਪਿਛਲੀਆਂ ਸਰਕਾਰਾਂ ਨੇ ਹਸਪਤਾਲਾਂ ਤੇ ਸਕੂਲਾਂ ਵਾਲੇ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ। ਪਿਛਲੇ ਲੰਮੇ ਸਮੇਂ ਤੋਂ ਭਰਤੀਆਂ ਨਹੀਂ ਕੀਤੀਆਂ ਗਈਆਂ ਪਰ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਿਥੇ ਨਵੇਂ ਹਸਪਤਾਲ ਖੋਲ੍ਹੇ ਜਾ ਰਹੇ ਹਨ, ਉਥੇ ਹੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਵੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ।
ਇਸ ਮੌਕੇ ‘ਆਪ’ ਆਗੂ ਬਲਵਿੰਦਰ ਸਿੰਘ ਢਿੱਲੋਂ, ਰਾਜ ਸਿੰਘ ਰਾਜੂ, ਸੁਖਪਾਲ ਬਾਜਵਾ, ਮਾਸਟਰ ਨਰਿੰਦਰ ਸ਼ਰਮਾ, ਸਾਬਕਾ ਪ੍ਰਧਾਨ ਮੇਲਾ ਸਿੰਘ ਸੂਬੇਦਾਰ , ਪ੍ਰਧਾਨ ਪਰਮਿੰਦਰ ਕੌਰ ਬਰਾੜ, ਲਖਵਿੰਦਰ ਸਿੰਘ ਸੁਖ ਸਾਹੋਕੇ ਅੰਮ੍ਰਿਤ ਪਾਲ ਸਿੰਘ ਸਿੱਧੂ, ਬਲਾਕ ਪ੍ਰਧਾਨ ਵਿੱਕੀ ਵਸ਼ਿਸਟ ਨੇ ਹਸਪਤਾਲ ਤੇ ਹੋਰ ਵਿਕਾਸ ਕਾਰਜਾਂ ਲਈ ਅਮਨ ਅਰੋੜਾ ਦਾ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ - ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ CM ਮਾਨ ਦਾ ਵੱਡਾ ਬਿਆਨ, ਕਿਹਾ- ਅੱਜ ਅਸੀਂ...
ਇਸ ਮੌਕੇ ਐੱਸ. ਡੀ. ਐੱਮ. ਪ੍ਰਮੋਦ ਸਿੰਗਲਾ, ਸਿਵਲ ਸਰਜਨ ਡਾਕਟਰ ਸੰਜੇ ਕਾਮਰਾ, ਡਾ. ਵਿਕਾਸ ਧੀਰ, ਐੱਸ. ਐੱਮ. ਓ. ਡਾ. ਮਨੀਤਾ, ਮੁਕੇਸ਼ ਜੁਨੇਜਾ ਚੇਅਰਮੈਨ ਸੁਨਾਮ, ਐੱਨ. ਆਰ. ਆਈ. ਬਲਵੰਤ ਸਿੰਘ ਦੁੱਲਟ, ਕੌਂਸਲਰ ਰੀਨਾ ਰਾਣੀ, ਕਮਲ ਬਰਾੜ, ਗੁਰਜੰਟ ਖ਼ਾਨ, ਪ੍ਰੀਤਮ ਸਿੰਘ ਮਾਣੀ ਵਾਲਾ, ਭੀਮ ਦਾਸ ਸਰਪੰਚ, ਗੋਪਲ ਕ੍ਰਿਸ਼ਨ ਪਾਲੀ, ਸ਼ਿਸ਼ਨ ਪਾਲ ਗਰਗ, ਨੀਟੂ ਸ਼ਰਮਾ, ਗੀਤੀ ਮਾਨ ਚੇਅਰਮੈਨ, ਜਤਿੰਦਰ ਰਿਸ਼ੀ, ਕੌਂਸਲਰ ਬਲਵਿੰਦਰ ਸਿੰਘ, ਸਿਪੀ ਧੀਮਾਨ, ਮਲਵਿੰਦਰ ਸਿੱਧੂ, ਜਗਜੀਤ ਸਿੰਘ ਕਾਲਾ, ਬਲਰਾਜ ਕ੍ਰਿਸ਼ਨ ਬਾਲੀ, ਸੁਖਵਿੰਦਰ ਸਿੰਘ, ਡਾ. ਮੋਹਨ ਸਿੰਘ, ਨਿਹਾਲ ਸਿੰਘ ਸਰਪੰਚ, ਕਮਲ ਬਰਾੜ, ਬਬਲੀ ਜਿੰਦਲ, ਦਰਸ਼ਨ ਜੱਸੇ ਕਾ ਸਰਪੰਚ, ਨਾਜਰ ਸਿੰਘ ਦਿਆਲਗੜ੍ਹ, ਸੰਜੂ ਜਿੰਦਲ, ਅੰਮ੍ਰਿਤ ਸਿੰਗਲਾ, ਸਰਪੰਚ ਗੋਬਿੰਦ ਸਿੰਘ, ਬਲਰਾਜ ਕ੍ਰਿਸ਼ਨ ਬਾਲੀ ਅਤੇ ਹਰਦੀਪ ਖਹਿਰਾ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀਆਂ ਦੇ ਮੁੱਦੇ ਸੱਦੇ ਵਿਸ਼ੇਸ਼ ਸੈਸ਼ਨ 'ਚ ਕੀ ਬੋਲੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ
NEXT STORY