ਜਲੰਧਰ : ਭਾਰਤ-ਪਾਕ 'ਚ ਤਣਾਅ ਦੇ ਵਿਚਕਾਰ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਕਿਸੇ ਵੀ ਤੁਹਾਡੀ ਸਥਿਤੀ ਜਾਂ ਜਾਣਕਾਰੀ ਲਈ 0172-2741803 0172-2749901 ਲੋਕ ਇਨ੍ਹਾਂ ਨੰਬਰਾਂ ਦੇ ਮਾਧਿਅਮ ਤੋਂ ਤੁਰੰਤ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਥੇ ਹੀ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਤੋਂ ਬਚੋ ਤੇ ਸਿਰਫ ਅਧਿਕਾਰਿਤ ਸੂਚਨਾ ਉੱਤੇ ਹੀ ਭਰੋਸਾ ਕਰੋ।
ਦੱਸ ਦਈਏ ਕਿ ਪਾਠਾਨਕੋਟ ਆਰਮੀ ਏਅਰਬੇਸ ਦੇ ਕੋਲ ਮਮੂਨ ਕੈਂਟ ਵਿਚ ਹਮਲਾ ਹੋਣ ਦੀਆਂ ਖਬਰਾਂ ਹਨ। ਜਿਸ ਦੇ ਚੱਲਦੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਬਟਾਲਾ ਵਿਚ ਪੂਰੀ ਤਰ੍ਹਾਂ ਨਾਲ ਬਲੈਕਆਊਟ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪਠਾਨਕੋਟ ਦੇ ਮਮੂਨ ਕੈਂਟ ਵਿਚ ਫਾਇਰਿੰਗ ਦੀ ਆਵਾਜ਼ ਸੁਣੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੰਮੂ ਏਅਰਪੋਰਟ ਉੱਤੇ ਅਟੈਕ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਬਲੈਕਆਊਟ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਲੈਕਆਊਟ ਮਗਰੋਂ ਲੁਧਿਆਣਾ 'ਚ ਏਅਰਪੋਰਟ ਕੀਤਾ ਬੰਦ
NEXT STORY