ਜਲੰਧਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕਈ ਮਾਅਰਕੇ ਮਾਰੇ ਜਾ ਰਹੇ ਹਨ। ਸਰਕਾਰ ਵੱਲੋਂ ਇਸ ਖੇਤਰ ਵੱਲ ਸ਼ੁਰੂ ਤੋਂ ਹੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਸਰਕਾਰ ਵੱਲੋਂ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਕੌਮਾਂਤਰੀ ਪੱਧਰੀ ਦੀ ਸਿਖਲਾਈ ਦੁਆਈ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਕਾਰਨ ਹੁਣ ਤਕ 300 ਤੋਂ ਵੀ ਵੱਧ ਪ੍ਰਿੰਸੀਪਲ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਚੁੱਕੇ ਹਨ।
ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਦੇ ਵੱਖ-ਵੱਖ ਬੈਚ ਸਿੰਗਾਪੁਰ ਭੇਜੇ ਗਏ ਸਨ, ਜੋ ਉੱਥੋਂ ਸਿੱਖਿਆ ਨਾਲ ਜੁੜੀਆਂ ਕਈ ਬਾਰੀਕੀਆਂ ਬਾਰੇ ਸਿਖਲਾਈ ਲੈ ਕੇ ਆਏ ਹਨ। ਇਹ ਟ੍ਰੇਨਿੰਗ ਪ੍ਰੋਗਰਾਮ ਪੀ.ਏ.ਆਈ. ਸਿੰਗਾਪੁਰ, ਅਤੇ ਐੱਨ. ਆਈ. ਈ.ਆਈ. ਸਿੰਗਾਪੁਰ ਵਰਗੇ ਵੱਕਾਰੀ ਸੰਸਥਾਨਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਨ। ਪਾਠਕ੍ਰਮ ਸਮਕਾਲੀ ਪ੍ਰਸ਼ਾਸਨਿਕ ਅਤੇ ਸਿੱਖਿਆ ਕੋਸ਼ਲ 'ਤੇ ਕੇਂਦ੍ਰਿਤ ਹੈ, ਜਿਸ 'ਚ ਨਵੀਆਂ ਸਿੱਖਿਆ ਤਕਨੀਕਾਂ, ਮਸ਼ਵਰੇ ਆਦਿ ਸ਼ਾਮਲ ਹਨ। ਨਵੇਂ ਬੈਂਚਾਂ ਦੀ ਟ੍ਰੇਨਿੰਗ ਦੇ ਨਾਲ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਗਿਣਤੀ 200 ਅਤੇ ਮੁੱਖ ਅਧਿਆਪਕਾਂ ਦੀ 100 ਤੋਂ ਵੱਧ ਹੋ ਗਈ ਹੈ, ਜਿਨ੍ਹਾਂ ਨੂੰ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ 5 ਫਰਵਰੀ 2023 ਨੂੰ ਸਿੰਗਾਪੁਰ 'ਚ ਟ੍ਰੇਨਿੰਗ ਲਈ ਭੇਜਿਆ ਗਿਆ ਸੀ। ਦੂਜਾ ਬੈਚ 5 ਮਾਰਚ 2023 ਨੂੰ ਗਿਆ, ਜਿਸ 'ਚ 30 ਪ੍ਰਿੰਸੀਪਲ ਤੇ ਸਿੱਖਿਆ ਅਧਿਕਾਰੀ ਸ਼ਾਮਲ ਸਨ। ਇਸ ਤੋਂ ਬਾਅਦ 72 ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ 24 ਜੁਲਾਈ 2023 ਨੂੰ ਸਿੰਗਾਪੁਰ ਭੇਜਿਆ ਗਿਆ। ਇਸ ਤੋਂ ਬਾਅਦ 23 ਸਤੰਬਰ 2021 ਨੂੰ ਅਧਿਆਪਕਾਂ ਦਾ ਪੰਜਵਾਂ ਤੇ ਛੇਵਾਂ ਬੈਚ ਸਿੰਗਾਪੁਰ ਭੇਜਿਆ ਗਿਆ। ਇਸ ਬੈਚ 'ਚ 72 ਪ੍ਰਿੰਸੀਪਲ ਸ਼ਾਮਲ ਸਨ।
ਪ੍ਰਿੰਸੀਪਲਾਂ ਦੇ ਨਾਲ ਮੁੱਖ ਅਧਿਆਪਕਾਂ ਨੂੰ ਵੀ ਟ੍ਰੇਨਿੰਗ ਲਈ ਆਈ. ਆਈ. ਐੱਮ. ਅਹਿਮਦਾਬਾਦ ਭੇਜਿਆ ਗਿਆ। 30 ਹੈੱਡਮਾਸਟਰਾਂ ਦਾ ਪਹਿਲਾ ਬੈਚ 31 ਜੁਲਾਈ 2003 ਤੋਂ 4 ਅਗਸਤ 2023 ਤਕ ਟ੍ਰੇਨਿੰਗ ਲਈ ਅਹਿਮਦਾਬਾਦ ਭੇਜਿਆ ਗਿਆ। ਦੂਜਾ ਬੈਚ 28 ਅਗਸਤ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ ਸੀ।
ਪੰਜਾਬ 'ਚ ਮੁਫ਼ਤ ਬਿਜਲੀ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ (ਵੀਡੀਓ)
NEXT STORY