ਅੰਮ੍ਰਿਤਸਰ, (ਛੀਨਾ)- ਯੂਥ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅੱਜ ‘ਨੌਜਵਾਨ ਕਿਸਾਨ ਪੰਜਾਬ ਦਾ ਮਾਣ’ ਮੁਹਿੰਮ ਤਹਿਤ ਹਲਕਾ ਅਟਾਰੀ ਦੇ ਸਰਹੱਦੀ ਪਿੰਡਾਂ ’ਚ ਪੁੱਜੇ। ਖੁਦ ਝੋਨਾ ਲਾਉਣ ਵਾਲੇ ਨੌਜਵਾਨ ਕਿਸਾਨਾਂ ਲਈ ਗੁ. ਸਤਲਾਣੀ ਸਾਹਿਬ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਭੇਟ ਕਰਦਿਆਂ ਨੌਜਵਾਨ ਕਿਸਾਨਾਂ ਦਾ ਮਨੋਬਲ ਵਧਾਉਣ ਵਾਸਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਕਿਸਾਨਾਂ ਵੱਲੋਂ ਖੁਦ ਖੇਤੀ ਕਰਨ ’ਚ ਰੂਚੀ ਦਿਖਾਉਣਾ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਇਨ੍ਹਾਂ ਦਾ ਮਨੋਬਲ ਵਧਾਉਣ ਅਤੇ ਖੇਤੀਬਾਡ਼ੀ ਕਰਨ ਲਈ ਸੰਧ ਖਰੀਦਣ ਵਾਸਤੇ ਸੂਬਾ ਸਰਕਾਰ ਨੂੰ 90 ਫੀਸਦੀ ਤੱਕ ਸਬਸਿਡੀ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਬੰਟੀ ਰੋਮਾਣਾ ਨੇ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੋਰਾ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਵੀ ਸੁਣੀਆਂ।
ਇਸ ਮੌਕੇ ਸਾਬਕਾ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਭਗਵੰਤ ਸਿੰਘ ਮੀਰਾਂਕੋਟ, ਅਜਮੇਰ ਸਿੰਘ ਘਰਿੰਡੀ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ : ਸੁਖਬੀਰ ਬਾਦਲ
NEXT STORY