ਚੰਡੀਗੜ੍ਹ, (ਅਸ਼ਵਨੀ)- ਪੰਜਾਬ ਸਰਕਾਰ ਨੇ ਕਰਮਚਾਰੀਆਂ ਦੇ ਮੋਬਾਇਲ ਭੱਤੇ ’ਤੇ ਕੈਂਚੀ ਚਲਾ ਦਿੱਤੀ ਹੈ। ਗਰੁੱਪ-ਏ ਤੋਂ ਗਰੁੱਪ-ਡੀ ਤਕ ਦੇ ਕਰਮਚਾਰੀਆਂ ਦੇ ਪੱਧਰ ’ਤੇ ਕੀਤੀ ਗਈ ਕਟੌਤੀ ਦੇ ਤਹਿਤ ਭੱਤਾ ਕਰੀਬ ਅੱਧਾ ਕਰ ਦਿੱਤਾ ਗਿਆ ਹੈ। ਇਹ ਹੁਕਮ 1 ਅਗਸਤ, 2020 ਤੋਂ ਲਾਗੂ ਹੋਣਗੇ। ਇਹ ਕਟੌਤੀ ਕਰੀਬ 9 ਸਾਲ ਬਾਅਦ ਕੀਤੀ ਗਈ ਹੈ।
ਗਰੁੱਪ-ਏ ਕਰਮਚਾਰੀਆਂ ਨੂੰ ਮਿਲੇਗਾ ਅੱਧਾ ਭੱਤਾ
ਮੋਬਾਇਲ ਭੱਤੇ ਵਿਚ ਕੀਤੇ ਗਏ ਬਦਲਾਅ ਦੇ ਤਹਿਤ ਹੁਣ ਗਰੁੱਪ-ਏ ਦੇ ਕਰਮਚਾਰੀਆਂ ਨੂੰ 250 ਰੁਪਏ ਪ੍ਰਤੀ ਮਹੀਨਾ ਭੱਤਾ ਮਿਲੇਗਾ। ਇਸ ਤੋਂ ਪਹਿਲਾਂ ਗਰੁੱਪ-ਏ ਦੇ ਕਰਮਚਾਰੀਆਂ ਨੂੰ 2011 ਤੋਂ 500 ਰੁਪਏ ਪ੍ਰਤੀ ਮਹੀਨਾ ਭੱਤਾ ਮਿਲਦਾ ਆ ਰਿਹਾ ਹੈ। ਇਸੇ ਕੜੀ ਵਿਚ ਗਰੁੱਪ-ਬੀ ਦੇ ਕਰਮਚਾਰੀਆਂ ਨੂੰ 300 ਰੁਪਏ ਭੱਤੇ ਦੀ ਵਿਵਸਥਾ ਸੀ ਪਰ ਹੁਣ ਇਸ ਵਿਚ ਕਟੌਤੀ ਕਰਕੇ 175 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਗਰੁੱਪ-ਸੀ ਅਤੇ ਗਰੁੱਪ-ਡੀ ਦੇ ਕਰਮਚਾਰੀਆਂ ਨੂੰ ਮਿਲਣ ਵਾਲੇ 250 ਰੁਪਏ ਭੱਤੇ ਵਿਚ ਕਟੌਤੀ ਕਰ ਕੇ ਇਸ ਨੂੰ 150 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।
ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਵੀਰਪਾਲ ਕੌਰ ਖਿਲਾਫ ਹੋਵੇ ਕੇਸ ਦਰਜ : ਸੁਖਬੀਰ
NEXT STORY