ਜਲੰਧਰ,(ਵੈਬ ਡੈਸਕ) : ਲੋਕ ਸਭਾ ਚੋਣਾਂ ਦੇ ਚੱਲਦੇ ਪੰਜਾਬ ਭਰ ਦੇ ਠੇਕੇ 48 ਘੰਟਿਆਂ ਲਈ ਬੰਦ ਕਰ ਦਿੱਤੇ ਗਏ ਹਨ। 19 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸ਼ਰਾਬ ਦੇ ਠੇਕੇ ਦੋ ਦਿਨਾਂ ਲਈ ਪ੍ਰਸਾਸ਼ਨ ਵਲੋਂ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਕੋਈ ਠੇਕੇਦਾਰ ਠੇਕਾ ਖੋਲ ਕੇ ਸ਼ਰਾਬ ਵੇਚਣ ਦੀ ਕੋਸ਼ਿਸ ਨਾ ਕਰੇ। ਇਸ ਦੌਰਾਨ ਕੋਈ ਵੀ ਠੇਕੇਦਾਰ ਸ਼ਰਾਬ ਦੀ ਵਿਕਰੀ ਨਹੀਂ ਕਰ ਸਕਦਾ, ਜੇਕਰ ਕਿਸੇ ਨੇ ਅਜਿਹਾ ਕੰਮ ਕੀਤਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਹੈ ਅਤੇ 19 ਮਈ ਨੂੰ ਵੋਟਾਂ ਪੈਣ ਤੋਂ ਬਾਅਦ ਠੇਕੇ ਖੋਲੇ ਜਾ ਸਕਣਗੇ।
ਬਿਨਾਂ ਜੀ.ਪੀ.ਐੱਸ. ਵਾਲੇ ਵਾਹਨ ’ਚ ਈ.ਵੀ.ਐੱਮ ਮਿਲੀ ਤਾਂ ਸਟਾਫ ਹੋਵੇਗਾ ਮੁਅੱਤਲ
NEXT STORY