ਮਾਨਸਾ, (ਸੰਦੀਪ ਮਿੱਤਲ)- ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਾਅਵਾ ਕੀਤਾ ਕਿ ਸਿੱਖਿਆ ਖੇਤਰ ਚ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ, ਜਿਸ ਨੇ ਆਨਲਾਈਨ ਸਿੱਖਿਆ ਚ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਰਹਿੰਦੀ ਕਸਰ ਦੂਰਦਰਸ਼ਨ ਤੋਂ ਵਿਦਿਆਰਥੀਆਂ ਲਈ ਪ੍ਰਸਾਰਿਤ ਹੋ ਰਹੇ ਸਿੱਖਿਆ ਪ੍ਰੋਗਰਾਮਾਂ ਨੇ ਪੂਰੀ ਕਰ ਦਿੱਤੀ ਹੈ।
ਕੋਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਸਰਕਾਰੀ ਸਕੂਲਾ ਦੇ ਲਗਭਗ 25 ਲੱਖ ਵਿਦਿਆਰਥੀਆਂ ਲਈ ਘਰ ਬੈਠੇ ਸਿੱਖਿਆ ਦੀ ਦੇਸ਼ ਭਰ 'ਚੋਂ ਪਹਿਲ ਕਦਮੀ ਕਰਨ ਵਾਲੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਦੂਰਦਰਸ਼ਨ ਜ਼ਰੀਏ ਆਨਲਾਈਨ ਸਿੱਖਿਆ ਨੂੰ ਸਿਖਰਾ 'ਤੇ ਪਹੁੰਚਾ ਦਿੱਤਾ ਹੈ, ਘਰ ਘਰ ਸਕੂਲ ਚਲਾਉਣ ਦੀਆਂ ਨਵੀਆਂ ਪਿਰਤਾ ਪਾਉਣ ਵਾਲੇ ਵਿਭਾਗ ਨੇ ਹੁਣ ਦੂਰਦਰਸ਼ਨ ਜ਼ਰੀਏ ਮਾਹਿਰ ਸਿੱਖਿਆ ਅਧਿਆਪਕਾਂ ਨੂੰ ਵੀ ਬੱਚਿਆਂ ਅਤੇ ਮਾਪਿਆਂ ਦੇ ਰੂਬਰੂ ਕਰਕੇ ਅਪਣੀ ਕਾਬਲੀਅਤ ਦਿਖਾਉਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਦੀ ਇਸ ਨਿਵੇਕਲੀ ਪਹਿਲ ਦਾ ਪੰਜਾਬ ਭਰ ਦੇ ਬੁੱਧੀਜੀਵੀ ਅਤੇ ਸਿੱਖਿਆ ਮਾਹਿਰਾਂ ਨੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਡੀ.ਡੀ ਪੰਜਾਬੀ ਤੇ ਸਟੇਟ ਅਵਾਰਡੀ ਲੈਕਚਰਾਰ ਅਤੇ ਸਾਹਿਤਕਾਰ ਡਾ. ਜਗਦੀਪ ਸੰਧੂ ਸ. ਮਾਨਾ ਸਿੰਘ ਵਾਲਾ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਵਿਆਖਿਆ ਨਾਲ ਸਬੰਧਤ ਲੈਕਚਰ ਪ੍ਰਸਾਰਿਤ ਕੀਤਾ ਗਿਆ, ਉਨ੍ਹਾ ਦਾ ਕਹਿਣਾ ਹੈ ਕਿ ਘਰ ਬੈਠੇ ਵਿਦਿਆਰਥੀਆਂ ਲਈ ਸਕੂਲ ਬੰਦ ਦੇ ਸਮੇਂ ਦੌਰਾਨ ਇਹ ਪ੍ਰੋਗਰਾਮ ਚੰਗੇ ਲਾਭਦਾਇਕ ਸਿੱਧ ਹੋ ਰਹੇ ਹਨ।
ਪੰਜਾਬ ਸਰਕਾਰ ਵੱਲੋਂ 45 ਪੁਲਸ ਅਧਿਕਾਰੀਆਂ ਦੇ ਤਬਾਦਲੇ
NEXT STORY