ਜਲੰਧਰ— ਸ਼ਤਰੰਜ ਖੇਡ ਨੂੰ ਦੁਨੀਆ ਭਰ 'ਚ ਖੂਬ ਖੇਡਿਆ ਜਾਂਦਾ ਹੈ। ਪੰਜਾਬ 'ਚ ਵੀ ਸ਼ਤਰੰਜ ਨੂੰ ਪ੍ਰਫੁੱਲਿਤ ਕਰਨ ਲਈ 'ਪੰਜਾਬ ਕੇਸਰੀ' ਗਰੁੱਪ ਵੱਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਜਲੰਧਰ 'ਚ ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਵੱਲੋਂ 11ਵੀਂ ਦੋ ਦਿਨਾਂ ਚੈੱਸ ਚੈਂਪੀਅਨਸ਼ਿਪ ਦਾ ਆਗਾਜ਼ ਕੀਤਾ ਗਿਆ। ਇਸ ਚੈੱਸ ਮੁਕਾਬਲੇ 'ਚ ਕਰੀਬ 300 ਖਿਡਾਰੀਆਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਅਤੇ ਅੰਤਰਰਾਸ਼ਟਰੀ ਮਾਸਟਰ ਸਾਗਰ ਸ਼ਾਹ ਨੇ ਸ਼ਤਰੰਜ ਦੀ ਚਾਲ ਚੱਲ ਕੇ ਕੀਤਾ। ਇਸ ਚੈਂਪੀਅਨਸ਼ਿਪ 'ਚ ਪਹੁੰਚੇ ਮਾਸਟਰ ਸਾਗਰ ਸ਼ਾਹ ਅਤੇ ਸਾਬਕਾ ਨੈਸ਼ਨਲ ਚੈਂਪੀਅਨ ਅਮ੍ਰਿਤਾ ਮੋਕਲ ਨੇ 'ਪੰਜਾਬ ਕੇਸਰੀ' ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ।

ਦੱਸ ਦੇਈਏ ਕਿ ਸ਼ਤਰੰਜ ਚੈਂਪੀਅਨਸ਼ਿਪ 'ਚ ਅੰਡਰ-7,ਅੰਡਰ-9, ਅੰਡਰ-11, ਅੰਡਰ-13, ਅੰਡਰ-15 ਅਤੇ ਓਪਨ ਕੈਟੇਗਰੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਚੈਂਪੀਅਨਸ਼ਿਪ ਦੀ ਖਾਸ ਗੱਲ ਇਹ ਹੈ ਕਿ ਇਨਾਂ ਮੁਕਾਬਲਿਆਂ 'ਚ 'ਪੰਜਾਬ ਕੇਸਰੀ' ਵੱਲੋਂ ਖਿਡਾਰੀਆਂ ਕੋਲੋਂ ਕੋਈ ਫੀਸ ਨਹੀਂ ਲਈ ਜਾ ਰਹੀ।

ਨਿਰੰਕਾਰੀ ਮਿਸ਼ਨ ਨੇ ਖੂਨਦਾਨ ਕੈਂਪ ਲਗਾ ਕੇ 10 ਲੱਖ ਯੂਨਿਟ ਦੇ ਕਰੀਬ ਖੂਨ ਕੀਤਾ ਦਾਨ
NEXT STORY