ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਨਵਾਂਸ਼ਹਿਰ ਦੀ ਨਵੀਂ ਅਦਾਲਤ ਦੇ ਟਾਇਲਟ ਕੰਪਲੈਕਸ ’ਚ ਸ਼ੱਕੀ ਹਾਲਾਤਾਂ ’ਚ ਏ. ਕੇ.-47 ਰਾਈਫਲ ਤੋਂ ਗੋਲੀ ਚੱਲਣ ਕਾਰਨ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਪੋਜੇਵਾਲ ’ਚ ਤਾਇਨਾਤ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ (35) ਲੁਧਿਆਣਾ ਤੋਂ ਨਿਊ ਕੋਰਟ ਕੰਪਲੈਕਸ ’ਚ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਨ ਦੀ ਡਿਊਟੀ ਲਈ ਆਇਆ ਸੀ।
ਇਹ ਖ਼ਬਰ ਵੀ ਪੜ੍ਹੋ - ਸੱਜ-ਵਿਆਹੀ ਨੂੰ ਕਾਲੇ ਰੰਗ ਦੇ ਮਿਹਨੇ ਮਾਰਦੇ ਸੀ ਸਹੁਰੇ, ਫ਼ਿਰ ਕੁੜੀ ਨੇ ਜੋ ਕੀਤਾ ਜਾਣ ਉੱਡ ਜਾਣਗੇ ਹੋਸ਼ (ਵੀਡੀਓ)
ਬਾਅਦ ’ਚ ਦੁਪਹਿਰ ਕਰੀਬ 2 ਵਜੇ ਉਕਤ ਪੁਲਸ ਮੁਲਾਜ਼ਮ ਕੋਰਟ ਕੰਪਲੈਕਸ ’ਚ ਸਥਿਤ ਟਾਇਲਟ ’ਚ ਗਿਆ, ਜਿੱਥੇ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੇ ਹੱਥ ਵਿਚ ਫੜੀ ਏ. ਕੇ.-47 ਰਾਈਫਲ ਵਿਚੋਂ ਚੱਲੀ ਗੋਲ਼ੀ ਉਸ ਦੇ ਮੱਥੇ ਵਿਚ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਬਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਰੀ ਹੋਏ ਸੰਮਨ
ਡੀ. ਐੱਸ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਕਾਂਸਟੇਬਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ ਗਿਆ ਹੈ ਅਤੇ ਇਸ ਦੀ ਸੂਚਨਾ ਉਸ ਦੇ ਵਾਰਿਸਾਂ ਨੂੰ ਦੇ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MSP ਨੂੰ ਕਾਨੂੰਨੀ ਗਾਰੰਟੀ ਬਣਾਉਣ ਲਈ ਹਰਸਿਮਰਤ ਨੇ ਭੇਜਿਆ ਪ੍ਰਾਈਵੇਟ ਮੈਂਬਰ ਬਿੱਲ
NEXT STORY