ਪਟਿਆਲਾ (ਬਲਜਿੰਦਰ) : ਪੰਜਾਬ ਪੁਲਸ ਵੱਲੋਂ ਕੀਤੀ ਗਈ ਭਰਤੀ 'ਚ ਪਹਿਲੀ ਵਾਰ ਹੋ ਰਹੇ ਡੋਪ ਟੈਸਟ ਵਿਚ ਬੁੱਧਵਾਰ ਨੂੰ ਪਟਿਆਲਾ ਅਤੇ ਚੰਡੀਗੜ੍ਹ ਵਿਖੇ 2 ਦਰਜਨ ਉਮੀਦਵਾਰ ਫੇਲ ਪਾਏ ਗਏ। ਪਹਿਲੇ ਦਿਨ ਪਟਿਆਲਾ 'ਚ ਲਗਭਗ 650 'ਚੋਂ ਕੁਲ 336 ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ਵਿਚ ਹਿੱਸਾ ਲਿਆ। ਸਰਕਾਰ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ਼ ਨੂੰ ਨੋਡਲ ਏਜੰਸੀ ਬਣਾ ਕੇ ਕੀਤੇ ਗਏ ਡੋਪ ਟੈਸਟ ਵਿਚ 12 ਉਮੀਦਵਾਰ ਫੇਲ ਪਾਏ ਗਏ। ਇਨ੍ਹਾਂ ਵਿਚ 4 ਅਫੀਮ ਅਤੇ ਭੁੱਕੀ ਦੇ ਆਦੀ ਸਨ। 4 ਨੀਂਦ ਦੀਆਂ ਗੋਲੀਆਂ ਸਮੇਤ ਮੈਡੀਕਲ ਨਸ਼ੇ ਦੇ ਆਦੀ ਸਨ ਅਤੇ 4 ਸਰੀਰਕ ਸ਼ਕਤੀਵਰਧਕ ਦਵਾਈਆਂ ਲੈਣ ਦੇ ਆਦੀ ਸਨ। ਇਸੇ ਤਰ੍ਹਾਂ ਮੋਹਾਲੀ ਦੇ ਸੈਕਟਰ-78 ਸਥਿਤ ਮਲਟੀਪਰਪਸ ਸਪੋਰਟਸ ਸਟੇਡੀਅਮ 'ਚ ਚਲ ਰਹੀ ਭਰਤੀ ਦੌਰਾਨ 12 ਉਮੀਦਵਾਰ ਡੋਪ ਟੈਸਟ ਵਿਚੋਂ ਫੇਲ ਹੋ ਗਏ। ਇਸੇ ਤਰ੍ਹਾਂ ਲੁਧਿਆਣਾ 'ਚ 4 ਅਤੇ ਅੰਮ੍ਰਿਤਸਰ 'ਚ 7 ਉਮੀਦਵਾਰਾਂ ਦੇ ਡੋਪ ਟੈਸਟ 'ਚੋਂ ਫੇਲ ਹੋਣ ਦੀ ਜਾਣਕਾਰੀ ਮਿਲੀ ਹੈ।
'ਆਪ' ਵਿਧਾਇਕ ਨਰੇਸ਼ ਯਾਦਵ ਦੀ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਰੱਦ
NEXT STORY