ਲੁਧਿਆਣਾ (ਸਿਆਲ): ਜੇਲ੍ਹ ਅੰਦਰ ਮੋਬਾਈਲ ਸੁਟਵਾਉਣ ਦੇ ਦੋਸ਼ ਵਿਚ ਪੁਲਸ ਨੇ ਹੋਮਗਾਰਡ ਮੁਲਾਜ਼ਮ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਹਾਇਕ ਸੁਪਰੀਡੰਟ ਸੁਰਜੀਤ ਸਿੰਘ ਵੱਲੋਂ ਪੁਲਸ ਨੂੰ ਭੇਜੇ ਸ਼ਿਕਾਇਤ ਪੱਤਰ ਵਿਚ ਦੱਸਿਆ ਗਿਆ ਹੈ ਕਿ ਵਾਰਡ ਨੰਬਰ 2 ਦੀ ਬੈਰਕ ਦੇ ਬਾਹਰੀ ਕੋਟ ਮੌਕਾ 'ਤੇ ਇਕ ਲਿਫ਼ਾਫਾ ਮਿਲਿਆ। ਉਸ ਨੂੰ ਖੋਲ੍ਹਣ 'ਤੇ ਉਸ ਵਿਚੋਂ 3 ਮੋਬਾਈਲ ਬਰਾਮਦ ਹੋਏ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਹੋਮ ਗਾਰਡ ਮੁਲਾਜ਼ਮ ਵਿਸ਼ਾਲ ਕੁਮਾਰ ਪੁੱਤਰ ਪ੍ਰੇਮਲਾਲ ਨੇ ਇਹ ਫ਼ੋਨ ਸੁਟਵਾਏ ਹਨ। ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਮਿਲਟਨ ਟਾਵਰ ਦੀ ਚੌਥੀ ਮੰਜ਼ਿਲ ਤੋਂ ਡਿੱਗ ਕੇ ਨੌਜਵਾਨ ਦੀ ਮੌਤ
NEXT STORY