ਜਲੰਧਰ/ਚੰਡੀਗੜ੍ਹ (ਧਵਨ)- ਪੰਜਾਬ ਪੁਲਸ ਨੇ ਆਪਣੀ ਨਫਰੀ ਵਧਾਉਣ ਲਈ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬੇ ਵਿਚ ਪੁਲਸ ਫੋਰਸ ਅਜੇ ਵੀ 80,000 ਦੇ ਕਰੀਬ ਹੈ। ਇਕ ਦਹਾਕਾ ਪਹਿਲਾਂ ਵੀ ਪੁਲਸ ਫੋਰਸ ਦੀ ਗਿਣਤੀ ਲਗਭਗ 80,000 ਸੀ। ਪਿਛਲੀਆਂ ਸਰਕਾਰਾਂ ਵੱਲੋਂ ਸੇਵਾਮੁਕਤ ਹੋ ਰਹੇ ਪੁਲਸ ਮੁਲਾਜ਼ਮਾਂ ਦੀ ਥਾਂ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ, ਜਿਸ ਕਾਰਨ ਪੁਲਸ ਦੀ ਨਫਰੀ ਵਿਚ ਕੋਈ ਸੁਧਾਰ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗਣ ਜਾ ਰਿਹਾ Gay ਮੇਲਾ! ਨਿਹੰਗ ਸਿੰਘ ਨੇ ਦਿੱਤੀ ਸਿੱਧੀ ਚੇਤਾਵਨੀ (ਵੀਡੀਓ)
ਦੂਜੇ ਪਾਸੇ ਸੂਬੇ ਵਿਚ ਆਬਾਦੀ ਲਗਾਤਾਰ ਵਧ ਰਹੀ ਹੈ। ਜਿਵੇਂ-ਜਿਵੇਂ ਆਬਾਦੀ ਵਧਦੀ ਗਈ, ਅਪਰਾਧਿਕ ਗਤੀਵਿਧੀਆਂ ਵੀ ਵਧਦੀਆਂ ਗਈਆਂ। ਪੁਲਸ ਨੂੰ ਲੰਬੇ ਸਮੇਂ ਤੋਂ ਮੈਨਪਾਵਰ ਦੀ ਘਾਟ ਮਹਿਸੂਸ ਹੋ ਰਹੀ ਸੀ। ਭਾਵੇਂ ਪੁਲਸ ਨੇ ਹਾਲ ਹੀ ਵਿਚ ਨਵੀਆਂ ਭਰਤੀਆਂ ਕੀਤੀਆਂ ਹਨ ਪਰ ਫਿਰ ਵੀ ਪੁਲਸ ਫੋਰਸ ਵਿਚ ਨਫ਼ਰੀ ਅਜੇ ਵੀ ਪਹਿਲਾਂ ਵਾਂਗ ਹੀ ਹੈ। ਕਿਉਂਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਇਸ ਲਈ ਪੁਲਸ ਦੀ ਨਫ਼ਰੀ ਵਧਾਉਣੀ ਜ਼ਰੂਰੀ ਹੈ, ਨਹੀਂ ਤਾਂ ਸਰਹੱਦ ਪਾਰੋਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਵੇਗਾ।
ਪੰਜਾਬ ਦੇ 454 ਥਾਣਿਆਂ ਨੂੰ ਹੁਣ ਹਾਈਟੈੱਕ ਵਾਹਨ ਮਿਲ ਗਏ ਹਨ। ਇਸ ਨਾਲ ਸੂਬਾ ਪੁਲਸ ਕਰਮਚਾਰੀਆਂ ਦੀ ਕੁਸ਼ਲਤਾ ਵਧੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਥਾਣਿਆਂ ਦੇ ਐੱਸ. ਐੱਚ. ਓਜ਼ ਨੂੰ 139 ਨਵੇਂ ਹਾਈਟੈੱਕ ਵਾਹਨ ਸੌਂਪੇ ਹਨ। ਪੰਜਾਬ ਪੁਲਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਨਵੇਂ ਵਾਹਨਾਂ ਦੀ ਉਪਲਬਧਤਾ ਨਾਲ ਪੁਲਸ ਗਸ਼ਤ ਤੇਜ਼ ਹੋਵੇਗੀ ਅਤੇ ਸੂਬੇ ਵਿਚ ਨਸ਼ਿਆਂ ਅਤੇ ਅਪਰਾਧ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਮਿਲੇਗੀ। ਇਨ੍ਹੀਂ ਦਿਨੀਂ ਸੂਬਾ ਪੁਲਸ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - Target ਪੂਰਾ ਨਾ ਹੋਇਆ ਤਾਂ Boss ਨੇ ਮੁਲਾਜ਼ਮਾਂ ਨੂੰ ਬਣਾ ਛੱਡਿਆ 'ਕੁੱਤਾ'! ਵਾਇਰਲ ਹੋਈ ਸ਼ਰਮਨਾਕ ਵੀਡੀਓ
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਪੁਲਸ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। 139 ਨਵੇਂ ਹਾਈਟੈੱਕ ਵਾਹਨ ਪ੍ਰਾਪਤ ਕਰਨ ਤੋਂ ਬਾਅਦ ਪੁਲਸ ਦੀ ਕਾਰਜਸ਼ੀਲ ਸਮਰੱਥਾ 454 ਪੁਲਸ ਥਾਣਿਆਂ ਤਕ ਵਧ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਇਹ ਹਾਈਟੈੱਕ ਵਾਹਨ ਅਤਿ-ਆਧੁਨਿਕ ਸੂਚਨਾ ਤਕਨਾਲੋਜੀ ਨਾਲ ਲੈਸ ਹਨ। ਹੁਣ ਪੁਲਸ ਲਈ 24 ਘੰਟੇ ਚੌਕਸ ਰਹਿਣਾ ਆਸਾਨ ਹੋ ਗਿਆ ਹੈ। ਦੂਜੇ ਪਾਸੇ ਪੰਜਾਬ ਪੁਲਸ ਹੁਣ ਜਲਦੀ ਹੀ ਵੱਖ-ਵੱਖ ਰੈਂਕਾਂ ਵਿਚ ਭਰਤੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀ. ਜੀ. ਪੀ. ਗੌਰਵ ਯਾਦਵ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਵਿਭਾਗ ਵੱਲੋਂ ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ
NEXT STORY