ਖੰਨਾ (ਵਿਪਨ) : ਖੰਨਾ 'ਚ ਪੰਜਾਬ ਪੁਲਸ ਦੇ ਇੱਕ ਸੇਵਾਮੁਕਤ ਏ. ਐੱਸ. ਆਈ. ਦਾ ਘਟੀਆ ਕਾਰਨਾਮਾ ਸਾਹਮਣੇ ਆਇਆ ਹੈ। ਸੇਵਾਮੁਕਤ ਏ. ਐੱਸ. ਆਈ. ਪਹਿਲਾਂ ਆਪਣੀ ਪ੍ਰੇਮਿਕਾ ਨੂੰ ਹੋਟਲ ਲੈ ਗਿਆ ਅਤੇ ਉਸ ਨੂੰ ਬੀਅਰ ਪਿਲਾਈ। ਫਿਰ ਉਨ੍ਹਾਂ ਨੇ ਸਰੀਰਕ ਸਬੰਧ ਬਣਾਏ ਅਤੇ ਇਸ ਦੌਰਾਨ ਗੁੱਸੇ 'ਚ ਆ ਕੇ ਉਸ ਨੇ ਆਪਣੀ ਪ੍ਰੇਮਿਕਾ 'ਤੇ ਬੋਤਲ ਨਾਲ ਹਮਲਾ ਕਰ ਦਿੱਤਾ। ਸੇਵਾਮੁਕਤ ਏ. ਐੱਸ. ਆਈ. ਔਰਤ ਨੂੰ ਹੋਟਲ 'ਚ ਲਹੂ-ਲੁਹਾਨ ਹਾਲਤ 'ਚ ਛੱਡ ਕੇ ਉਸ ਦਾ ਮੋਬਾਇਲ ਅਤੇ ਪੈਸੇ ਲੈ ਕੇ ਭੱਜ ਗਿਆ। ਪੁਲਸ ਨੇ ਜ਼ਖ਼ਮੀ ਔਰਤ ਦੀ ਸ਼ਿਕਾਇਤ ’ਤੇ ਸੇਵਾਮੁਕਤ ਏ. ਐੱਸ. ਆਈ. ਅਮਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਖੰਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ (ਵੀਡੀਓ)
ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਔਰਤ ਨੇ ਦੱਸਿਆ ਕਿ ਅਮਰ ਸਿੰਘ 3 ਮਹੀਨੇ ਪਹਿਲਾਂ ਹੀ ਸੇਵਾਮੁਕਤ ਹੋਇਆ ਹੈ ਪਰ ਉਹ 12 ਸਾਲਾਂ ਤੋਂ ਉਸ ਨਾਲ ਰਿਲੇਸ਼ਨਸ਼ਿਪ 'ਚ ਹੈ। ਡਿਊਟੀ ਦੌਰਾਨ ਵੀ ਅਮਰ ਸਿੰਘ ਉਸ ਨੂੰ ਕਦੇ ਹੋਟਲ ਤੇ ਕਦੇ ਥਾਣੇ ਬੁਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਉਸ ਦੀ ਕਈ ਵਾਰ ਕੁੱਟਮਾਰ ਵੀ ਕੀਤੀ ਗਈ। ਉਸਨੇ ਡਰ ਦੇ ਮਾਰੇ ਸਭ ਕੁਝ ਸਹਿ ਲਿਆ ਪਰ ਹੁਣ ਅਮਰ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਔਰਤ ਨੇ ਦੱਸਿਆ ਕਿ ਉਹ ਅਮਰ ਸਿੰਘ ਨੂੰ ਮਿਲਣ ਲਈ ਕਚਹਿਰੀਆਂ ਗਈ ਸੀ। ਉੱਥੋਂ ਦੋਵੇਂ ਇਕ ਹੋਟਲ 'ਚ ਗਏ। ਰਸਤੇ 'ਚ ਬੀਅਰ ਦੀਆਂ ਬੋਤਲਾਂ ਲਈਆਂ।
ਇਹ ਵੀ ਪੜ੍ਹੋ : ਸੁਖਬੀਰ ਤੇ ਮਜੀਠੀਆ ਨਹੀਂ ਲੜਨਗੇ ਚੋਣਾਂ! AAP ਨੇ ਕਰ ਦਿੱਤਾ ਵੱਡਾ ਖ਼ੁਲਾਸਾ (ਵੀਡੀਓ)
ਦੋਹਾਂ ਨੇ ਹੋਟਲ ਦੇ ਕਮਰੇ 'ਚ ਬੀਅਰ ਪੀਤੀ, ਸਰੀਰਕ ਸਬੰਧ ਬਣਾਏ। ਇਸ ਦੌਰਾਨ ਅਮਰ ਸਿੰਘ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ 'ਤੇ ਬੀਅਰ ਦੀ ਬੋਤਲ ਨਾਲ ਹਮਲਾ ਕਰ ਦਿੱਤਾ। ਉਸਦੇ ਸਿਰ 'ਚੋਂ ਖੂਨ ਨਿਕਲਣ ਲੱਗਾ। ਉਸ ਨੂੰ ਘਸੁੰਨ ਮਾਰੇ ਅਤੇ ਮੂੰਹ ਸੁਜਾ ਦਿੱਤਾ। ਇਸ ਦੌਰਾਨ ਅਮਰ ਸਿੰਘ ਉਸ ਦਾ ਮੋਬਾਇਲ ਅਤੇ ਪੈਸੇ ਲੈ ਕੇ ਭੱਜ ਗਿਆ। ਉਹ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚੀ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਕਰੀਬ 12 ਸਾਲ ਪਹਿਲਾਂ ਦੋਰਾਹਾ ਥਾਣੇ 'ਚ ਅਮਰ ਸਿੰਘ ਨਾਲ ਹੋਈ ਸੀ। ਉਸ ਸਮੇਂ ਅਮਰ ਸਿੰਘ ਹੌਲਦਾਰ ਸੀ ਅਤੇ ਦੋਰਾਹਾ ਵਿਖੇ ਤਾਇਨਾਤ ਸੀ। ਔਰਤ ਕਿਸੇ ਸ਼ਿਕਾਇਤ ਸਬੰਧੀ ਥਾਣੇ ਆਈ ਸੀ। ਇੱਥੋਂ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ ਅਤੇ ਫਿਰ ਰਿਲੇਸ਼ਨਸ਼ਿਪ 'ਚ ਬਦਲ ਗਈ। ਇਸ ਤੋਂ ਬਾਅਦ ਹੀ ਲਗਾਤਾਰ ਉਹ ਉਸ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ ਅਤੇ ਹੁਣ ਉਸ ਨੇ ਇਹ ਕਾਂਡ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੂੰਹ ’ਤੇ ਰੁਮਾਲ ਬੰਨ੍ਹ ਕੇ ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਸਖ਼ਤ ਹੁਕਮ ਜਾਰੀ
NEXT STORY