ਖੰਨਾ (ਵਿਪਨ): ਖੰਨਾ ਦੀ ਕਹਿਰ ਸਿੰਘ ਕਾਲੋਨੀ ਵਿਚ ਇਕ ਵਿਆਹੁਤਾ ਨੂੰ ਕਿਡਨੈਪ ਕਰਨ ਦੀ ਕਹਾਣੀ ਝੂਠੀ ਨਿਕਲੀ। ਸ਼ਿਵਾਨੀ ਨਾਂ ਦੀ ਇਸ ਔਰਤ ਨੇ ਆਪ ਹੀ ਆਪਣੇ ਆਸ਼ਿਕ ਨਾਲ ਭੱਜਣ ਦੀ ਕੋਸ਼ਿਸ਼ ਵਿਚ ਇਹ ਸਾਜ਼ਿਸ਼ ਰਚੀ ਸੀ। ਪੁਲਸ ਨੇ ਇਸ ਕੇਸ ਵਿਚ ਪ੍ਰੇਮੀ-ਪ੍ਰੇਮਿਕਾ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੇ ਨਾਲ ਸਾਜ਼ਿਸ਼ ਵਿਚ ਸ਼ਾਮਲ 3 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸ਼ਿਵਾਨੀ, ਉਸ ਦੇ ਪ੍ਰੇਮੀ ਵਿਸ਼ਾਲ ਠਾਕੁਰ ਵਾਸੀ ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ, ਵਿਸ਼ਾਲ ਦੇ ਦੋਸਤਾਂ ਸੂਰਜ ਕੁਮਾਰ, ਸਾਹਿਲ ਕੁਮਾਰ ਤੇ ਰਾਜਵਿੰਦਰ ਵਾਸੀ ਸੰਗਤਪੁਰਾ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 217 ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ 'ਤੇ ਧੀ ਦੀ 'ਗੰਦੀ' ਵੀਡੀਓ ਵੇਖ ਹੱਕਾ-ਬੱਕਾ ਰਹਿ ਗਿਆ ਪਿਓ... ਪੰਜਾਬ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ
ਜਾਣਕਾਰੀ ਮੁਤਾਬਕ ਸ਼ਿਵਾਨੀ ਦਾ ਪਤੀ ਰਾਹੁਲ ਕੁਮਾਰ ਲੁਧਿਆਣਾ ਵਿਚ ਕੰਮ 'ਤੇ ਚਲਾ ਗਿਆ ਸੀ। ਸਹੁਰੇ ਘਰ ਵਿਚ ਸ਼ਿਵਾਨੀ, ਉਸ ਦੀ ਇਕ ਸਾਲ ਦੀ ਬੱਚੀ ਤੇ ਸੱਸ ਸੁਮਨ ਸੀ। 22 ਜਨਵਰੀ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਗਲੀ ਵਿਚ ਇਕ ਕਾਰ ਆਈ। ਇਕ ਨੌਜਵਾਨ, ਜਿਸ ਨੇ ਰੁਮਾਲ ਨਾਲ ਮੂੰਹ ਢਕਿਆ ਹੋਇਆ ਸੀ, ਸਿੱਧਾ ਉਨ੍ਹਾਂ ਦੇ ਘਰ ਦਾਖ਼ਲ ਹੋਇਆ। ਬਾਹਰੋਂ ਇਕ ਨੌਜਵਾਨ ਬਾਰੀ ਕੋਲ ਖੜ੍ਹਾ ਸੀ। ਇਕ ਪਿਛਲੀ ਸੀਟ 'ਤੇ ਬੈਠਾ ਸੀ। ਘਰ ਦੇ ਅੰਦਰ ਜਿਹੜਾ ਨੌਜਵਾਨ ਫੜਿਆ ਗਿਆ, ਉਸ ਨੇ ਬੈੱਡ ਤੋਂ ਬੱਚੀ ਨੂੰ ਚੁੱਕਿਆ ਤੇ ਸ਼ਿਵਾਨੀ ਦੀ ਬਾਂਹ ਫੜ ਕੇ ਕਾਰ ਵਿਚ ਸੁੱਟਿਆ। ਇਸ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ। ਸ਼ਿਵਾਨੀ ਦੀ ਸੱਸ ਸੁਮਨ ਰੌਲ਼ਾ ਪਾਉਂਦੀ ਰਹੀ ਪਰ ਕਿਸੇ ਨੇ ਕਾਰ ਸਵਾਰਾਂ ਨੂੰ ਨਹੀਂ ਰੋਕਿਆ। ਇਸ ਮਗਰੋਂ ਪੁਲਸ ਕੰਟਰੋਲ ਰੂਮ ਨੰਬਰ 112 'ਤੇ ਸ਼ਿਕਾਇਤ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ ਕਰਵਾਉਣਾ ਚਾਹੁੰਦੇ ਨੇ ਮੂਸੇਵਾਲਾ ਦੇ 'ਕਾਤਲ'! ਹੋਇਆ ਵੱਡਾ ਖ਼ੁਲਾਸਾ
ਥਾਣਾ ਖੰਨਾ ਸਿਟੀ ਦੇ SHO ਰਵਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਕੰਟਰੋਲ ਰੂਮ 'ਤੇ ਦਿਨਦਿਹਾੜੇ ਕਿਡਨੈਪਿੰਗ ਦੀ ਸ਼ਿਕਾਇਤ ਆਈ ਤਾਂ ਹਫੜਾ-ਦਫੜੀ ਮੱਚ ਗਈ। SSP ਅਸ਼ਵਨੀ ਗੋਟਿਆਲ ਨੇ ਟੀਮਾਂ ਦਾ ਗਠਨ ਕੀਤਾ। ਪੁਲਸ ਨੇ ਕੁਝ ਦੇਰ ਬਾਅਦ ਗੱਡੀ ਨੂੰ ਮੰਡੀ ਗੋਬਿੰਦਗੜ੍ਹ ਵਿਚ ਟ੍ਰੇਸ ਕਰ ਲਿਆ। ਉੱਥੋਂ ਪਤਾ ਲੱਗਿਆ ਕਿ ਸ਼ਿਵਾਨੀ ਤੇ ਬੱਚੀ ਨੂੰ ਪਿੰਡ ਤੂਰਾਂ ਵਿਚ ਇਕ ਘਰ ਵਿਚ ਰੱਖਿਆ ਗਿਆ ਹੈ। ਉੱਥੇ ਦੋਹਾਂ ਨੂੰ ਬਰਾਮਦ ਕਰਨ ਮਗਰੋਂ ਸਾਰੀ ਕਹਾਣੀ ਸਾਹਮਣੇ ਆਈ। ਜਾਂਚ ਵਿਚ ਪਤਾ ਲੱਗਿਆ ਕਿ ਸ਼ਿਵਾਨੀ ਦੇ ਵਿਸ਼ਾਲ ਠਾਕੁਰ ਨਾਲ ਸਬੰਧ ਹਨ। 3 ਸਾਲਤੋਂ ਇਨ੍ਹਾਂ ਦਾ ਅਫ਼ੇਅਰ ਚੱਲ ਰਿਹਾ ਹੈ। ਪਰਿਵਾਰ ਵਾਲਿਆਂ ਨੇ ਸ਼ਿਵਾਨੀ ਦਾ ਮਰਜ਼ੀ ਤੋਂ ਬਗੈਰ ਵਿਆਹ ਕਰ ਦਿੱਤਾ ਸੀ। ਵਿਆਹ ਤੋਂ ਬਾਅਦ ਵੀ ਸ਼ਿਵਾਨੀ ਪਤੀ ਤੋਂ ਲੁੱਕ ਕੇ ਵਿਸ਼ਾਲ ਨਾਲ ਫ਼ੋਨ 'ਤੇ ਗੱਲਬਾਤ ਕਰਦੀ ਰਹਿੰਦੀ ਸੀ। ਇਨ੍ਹਾਂ ਨੇ ਇਕ ਸਾਜ਼ਿਸ਼ ਰੱਚ ਕੇ ਕਿਡਨੈਪਿੰਗ ਦੀ ਕਹਾਣੀ ਘੜ੍ਹੀ, ਪਰ ਆਪਣੇ ਜਾਲ ਵਿਚ ਆਪ ਹੀ ਫੱਸ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 13 ਥਾਵਾਂ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! 8 VIP ਨਿਸ਼ਾਨੇ 'ਤੇ, ਅਲਰਟ 'ਤੇ ਪੁਲਸ
NEXT STORY