ਚੰਡੀਗੜ੍ਹ: ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ 26 ਜਨਵਰੀ ਮੌਕੇ ਗਣਤੰਤਰ ਦਿਵਸ 'ਤੇ ਹਾਈ ਅਲਰਟ ਜਾਰੀ ਕੀਤਾ ਹੈ। ਖ਼ੁਫ਼ੀਆ ਏਜੰਸੀਆਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਸਮੇਤ 13 ਥਾਵਾਂ ਅਤੇ 8 VIPs ਨੂੰ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਤੋਂ ਖ਼ਤਰੇ ਬਾਰੇ ਆਗਾਹ ਕੀਤਾ ਹੈ। ਖ਼ਦਸ਼ਾ ਹੈ ਕਿ ਗਣਤੰਤਰ ਦਿਵਸ ਸਮਾਗਮ ਦੌਰਾਨ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਆਪਣੇ ਗੁਰਗਿਆਂ ਜ਼ਰੀਏ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਟੇਟ ਇੰਟੈਲੀਜੈਂਸ ਨੂੰ ਅਲਟ ਕਰਨ ਦੇ ਨਾਲ ਪੰਜਾਬ ਪੁਲਸ ਨੂੰ ਸੁਰੱਖਿਆ ਸਬੰਧੀ ਰਿਵੀਊ ਕਰਨ ਅਤੇ ਲੋੜ ਮੁਤਾਬਕ ਸਿਕਿਓਰਿਟੀ ਵਿਚ ਵਾਧਾ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ ਕਰਵਾਉਣਾ ਚਾਹੁੰਦੇ ਨੇ ਮੂਸੇਵਾਲਾ ਦੇ 'ਕਾਤਲ'! ਹੋਇਆ ਵੱਡਾ ਖ਼ੁਲਾਸਾ
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਧੇ ਤੌਰ 'ਤੇ ਪੰਜਾਬ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਕਾਇਮ ਰੱਖਦਿਆਂ ਚੌਕੰਨੇ ਰਹਿਣ ਲਈ ਵੀ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ 'ਤੇ ਪੰਜਾਬ ਵਿਚ ਖ਼ੁਫ਼ੀਆ ਏਜੰਸੀਆਂ ਦੀ ਮੀਟਿੰਗ ਵਿਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਮੋਗਾ, ਰੋਪੜ, ਫਿਰੋਜ਼ਪੁਰ, ਫਾਜ਼ਿਲਕਾ, ਨਵਾਂਸ਼ਹਿਰ, ਫਰੀਦਕੋਟ, ਸੰਗਰੂਰ ਸਮੇਤ ਸਾਰੇ ਵੱਡੇ ਸ਼ਹਿਰਾਂ ਵਿਚ ਮੌਜੂਦਾ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਲਈ ਇੰਟੈਲੀਜੈਂਸ ਚੀਫ਼, ਕਾਊਂਟਰ ਇੰਟੈਲੀਜੈਂਸ, STF ਤੇ AGTF ਦੇ ਸਾਰੇ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਗੈਂਗਸਟਰਾਂ-ਅੱਤਵਾਦੀਆਂ ਤੇ ਹੋਰ ਸ਼ਰਾਰਤੀ ਅਨਸਰਾਂ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣ ਲਈ ਜੇਲ੍ਹਾਂ ਵਿਚ ਬੰਦ ਮੁਲਜ਼ਮਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇ।
ਇਨ੍ਹਾਂ VIPs ਦੀ ਸੁਰੱਖਿਆ ਹੋਵੇਗੀ ਰਿਵੀਊ
ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੇ ਹੋਰ VIPs ਦੀ ਸੁਰੱਖਿਆ ਨੂੰ ਰਿਵੀਊ ਕਰਨ ਲਈ ਆਖਿਆ ਗਿਆ ਹੈ। ਲੋੜ ਪੈਣ 'ਤੇ ਇਨ੍ਹਾਂ ਦੀ ਸੁਰੱਖਿਆ ਵਧਾਈ ਵੀ ਜਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - 26 ਜਨਵਰੀ ਮੌਕੇ ਬੱਚਿਆਂ ਸਿਰ ਮੰਡਰਾ ਰਿਹੈ ਵੱਡਾ ਖ਼ਤਰਾ! ਅੱਤਵਾਦੀ ਪੰਨੂ ਨੇ ਦਿੱਤੀ ਧਮਕੀ
ਕਮਾਂਡੋ ਤੇ ਸਵੈਟ ਟੀਮਾਂ ਦੀ ਵੀ ਤਾਇਨਾਤੀ
ਪੰਜਾਬ ਵਿਚ ਗਣਤੰਤਰ ਦਿਵਸ ਦੀ ਸੁਰੱਖਿਆ ਲਈ 18 ਹਜ਼ਾਰ ਪੁਲਸ ਮੁਲਾਜ਼ਮਾਂ ਤੇ ਅਫ਼ਸਰਾਂ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ VIPs ਦੀ ਸੁਰੱਖਿਆ ਲਈ ਵੱਖਰੇ ਤੌਰ 'ਤੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਡੀਜੀਪੀ ਪੰਜਾਬ ਪੁਲਸ ਵੱਲੋਂ ਗਣਤੰਤਰ ਦਿਵਸ ਮੌਕੇ ਆਈ.ਜੀ.-ਡੀ.ਆਈ.ਜੀ. ਸਮੇਤ ਸਾਰੇ ਜ਼ਿਲ੍ਹਿਆਂ ਦੇ SSPs ਨੂੰ ਸਿਕਿਓਰਿੰਟੀ ਸਬੰਧੀ ਰਿਵੀਊ ਕਰਨ ਲਈ ਵੀ ਕਿਹਾ ਗਿਆ ਹੈ। ਗਣਤੰਤਰ ਦਿਵਸ ਸਮਾਗਮਾਂ ਦੌਰਾਨ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਸੁਰੱਖਿਆ ਲਈ ਕਮਾਂਡੋ ਤੇ IRB ਬਟਾਲੀਅਨ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਸਮਾਗਮ ਵਾਲੀ ਜਗ੍ਹਾ 'ਤੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਸਵੈਟ ਟੀਮ ਤਾਇਨਾਤ ਰਹੇਗੀ।
ਸਾਰੇ ਜ਼ਿਲ੍ਹਿਆਂ ਲਈ ਐਡਵਾਇਜ਼ਰੀ ਜਾਰੀ
ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਮੁਤਾਬਕ ਆਈ.ਜੀ., ਡੀ.ਆਈ.ਜੀ. ਰੇਂਜ ਸਮੇਤ ਸਾਰੇ SSPs ਨੂੰ ਸਿਕਿਓਰਿਟੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਪੈਸ਼ਲ ਡੀ.ਜੀ.ਪੀ. ਅਤੇ ਏ.ਡੀ.ਜੀ.ਪੀ. ਦੀਆਂ ਵੀ ਡਿਊਟੀਆਂ ਲਗਾਈਆਂ ਗਈਆਂ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਭਰੋਸਾ ਦੁਆਇਆ ਕਿ ਪੰਜਾਬ ਪੁਲਸ ਸੂਬੇ ਦੇ ਹਰ ਨਾਗਰਿਕ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਸੂਬੇ ਦਾ ਮਾਹੌਲ ਵਿਗੜਣ ਨਹੀਂ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ 'ਤੇ ਧੀ ਦੀ 'ਗੰਦੀ' ਵੀਡੀਓ ਵੇਖ ਹੱਕਾ-ਬੱਕਾ ਰਹਿ ਗਿਆ ਪਿਓ... ਪੰਜਾਬ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ
ਅਲਰਟ 'ਤੇ 424 ਥਾਣੇ
ਇਸੇ ਤਹਿਤ ਪੰਜਾਬ ਪੁਲਸ ਦੇ 424 ਥਾਣਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਆਈ.ਜੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਮੁਤਾਬਕ 424 ਥਾਣਿਆਂ ਵਿਚ ਚੈੱਕ ਪੋਸਟ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਗਏ ਹਨ। ਸਰਹੱਦੀ ਇਲਾਕਿਆਂ ਵਿਚ ਸੈਕਿੰਡ ਲਾਈਨ ਪੁਲਸ ਨੂੰ ਬੀ.ਐੱਸ.ਐੱਫ. ਦੇ ਨਾਲ ਰਲ਼ ਕੇ ਪੈਟਰੋਲਿੰਗ ਦੇ ਹੁਕਮ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ 'ਚ ਇਕ ਹੋਰ ਪੰਜਾਬ ਦਾ ਜਵਾਨ ਸ਼ਹੀਦ
NEXT STORY