ਕਪੂਰਥਲਾ (ਮਹਾਜਨ)- ਸਹਾਇਕ ਕਾਰਜਕਾਰੀ ਇੰਜੀ./ਵੰਡ ਸਬ ਅਰਬਨ ਸ/ਡ, ਕਪੂਰਥਲਾ ਇੰਜੀ. ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਡੈਣਵਿੰਡ ਤੇ ਮੇਨਟੀਨੈਂਸ ਹੋਣ ਕਾਰਣ ਇਸ ਸਬ ਸਟੇਸ਼ਨ ਤੋ ਚੱਲਦੇ 11 ਕੇ.ਵੀ. ਐਮ.ਈ.ਐਸ ਫੀਡਰ, 11 ਕੇ.ਵੀ ਸ਼ਾਲੀਮਾਰ ਡੈਣਵਿੰਡ ਫੀਡਰ, 11 ਕੇ.ਵੀ ਕੋਰਟ ਕੰਪਲੈਕਸ ਫੀਡਰ ਤੇ 11 ਕੇ.ਵੀ ਸੁਭਾਨਪੁਰ ਯੂ.ਪੀ.ਐਸ ਫੀਡਰ 10 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹਿਣਗੇ ਤੇ ਜਿਸ ਕਾਰਨ ਇਹਨਾਂ ਫੀਡਰਾਂ ਤੋਂ ਚੱਲਦੇ ਏਰੀਏ ਪ੍ਰਭਾਵਿਤ ਰਹਿਣਗੇ।
ਹਾਜੀਪੁਰ (ਜੋਸ਼ੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਉੱਪ ਮੰਡਲ ਹਾਜੀਪੁਰ ਇੰਜੀ. ਰੂਪ ਲਾਲ ਨੇ ਦੱਸਿਆ ਹੈ ਕਿ 10 ਦਸੰਬਰ ਨੂੰ 66 ਕੇ. ਵੀ. ਸਬ ਸਟੇਸ਼ਨ ਹਾਜੀਪੁਰ ’ਤੇ ਲਗੇ ਯੰਤਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ 66 ਕੇ.ਵੀ. ਹਾਜੀਪੁਰ ਤੋਂ ਚਲਦੇ ਸਾਰੇ ਬਾਹਰੀ ਫੀਡਰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਹਿਣਗੇ I
ਸ਼ਾਮ ਚੁਰਾਸੀ (ਦੀਪਕ)-ਇੰਜੀ. ਸੁਰਿੰਦਰ ਸਿੰਘ ਉੱਪ ਮੰਡਲ ਅਫਸਰ ਪੰ.ਸ.ਪਾ.ਕਾ.ਲਿ. ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਦਸੰਬਰ ਦਿਨ ਬੁੱਧਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂ.ਪੀ.ਐੱਸ. ਫੀਡਰ ਤਾਰਾਗੜ੍ਹ ਉਪਰ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਬਡਾਲਾ ਮਾਹੀ, ਵਾਹਿਦ, ਪੰਡੋਰੀ ਰਾਜਪੂਤਾਂ, ਮੰਡਿਆਲਾ, ਰੇਸੀਵਾਲ, ਤਾਰਾਗੜ੍ਹ, ਸਾਂਧਰਾ, ਰੰਧਾਵਾ ਬਰੋਟਾ, ਚੱਕ ਰਾਜੂ ਸਿੰਘ, ਹਰਗੜ੍ਹ ਆਦਿ ਪਿੰਡਾਂ ਦੀ ਬਿਜਲੀ ਬੰਦ ਰਹੇਗੀ।
ਕਰਜ਼ਾ ਚੁੱਕ ਕੇ ਜੂਏ 'ਚ ਲੱਖਾਂ ਰੁਪਏ ਹਾਰਿਆ ਠੇਕੇਦਾਰ, ਫਿਰ ਲੈਣਦਾਰਾਂ ਤੋਂ ਪਰੇਸ਼ਾਨ ਹੋ ਕੇ...
NEXT STORY