ਸਮਰਾਲਾ (ਗਰਗ) : ਲਾਕ ਡਾਊਨ ਕਾਰਨ ਆਰਥਿਕ ਤੰਗੀ ਝੱਲ ਰਹੇ ਪੰਜਾਬ ਪਾਵਰਕਾਮ ਲਿਮਟਿਡ ਨੇ ਵੀਰਵਾਰ ਤੋਂ ਸੂਬੇ ਭਰ 'ਚ ਆਪਣੇ ਦਫਤਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਇਸ ਲਈ ਲੈਣਾ ਪਿਆ ਕਿਉਂਕਿ ਡੂੰਘੇ ਆਰਥਿਕ ਸੰਕਟ 'ਚ ਫਸੇ ਪਾਵਰਕਾਮ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਜ਼ਰੂਰੀ ਖਰਚੇ ਚਲਾਉਣ ਲਈ ਵੀ ਦਿੱਕਤ ਖੜ੍ਹੀ ਹੋ ਗਈ ਸੀ। ਇਸ ਨੂੰ ਵੇਖਦੇ ਹੋਏ ਹੁਣ ਵੀਰਵਾਰ ਤੋਂ ਸੂਬੇ ਭਰ 'ਚ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਭਰਨ ਸਮੇਤ ਖਪਤਕਾਰਾਂ ਵੱਲ ਰਹਿੰਦੇ ਬਕਾਏ ਵਸੂਲਣ ਦੀ ਕੰਮ ਸ਼ੁਰੂ ਹੋ ਜਾਵੇਗਾ। ਉੱਪ ਮੰਡਲ ਅਫ਼ਸਰ ਇੰਜੀਨੀਅਰ ਕਮਲਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਸਮਰਾਲਾ ਦਫ਼ਤਰ ਨੂੰ ਵੀ ਵੀਰਵਾਰ ਤੋਂ ਖਪਤਕਾਰਾਂ ਦੀ ਸੇਵਾ ਲਈ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਖਪਤਕਾਰਾਂ 'ਚ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਖਾਸ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ। ਫਿਲਹਾਲ ਰੈਡ ਜ਼ੋਨ 'ਚ ਪੈਂਦੇ ਦਫ਼ਤਰਾਂ ਨੂੰ ਇਕ ਤਿਆਹੀ ਸਟਾਫ਼ ਨਾਲ ਚਲਾਇਆ ਜਾ ਰਿਹਾ ਹੈ ਅਤੇ ਬਾਕੀ ਖੇਤਰਾਂ 'ਚ ਵੀ ਸੀਮਤ ਸਟਾਫ਼ ਨਾਲ ਹੀ ਦਫ਼ਤਰਾਂ ਨੂੰ ਚਲਾਉਣ ਦੇ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 'ਦਫਤਰੀ ਕੰਮਕਾਜ' ਲਈ ਪ੍ਰੋਟੋਕਾਲ ਜਾਰੀ, ਦਿੱਤੇ ਖਾਸ ਨਿਰਦੇਸ਼
ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਸ਼ਰਾਬ ਦੀ ਹੋਮ ਡਿਲੀਵਰੀ ਲਈ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਸ਼ਰਾਬ ਦੀ ਹੋਮ ਡਿਲੀਵਰੀ ਸਵੇਰੇ 9 ਵਜੇ ਤੋਂ 1 ਵਜੇ ਤੱਕ ਵੀਰਵਾਰ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਇਹ ਨਿਰਦੇਸ਼ ਕੇਂਦਰ ਸਰਕਾਰ ਵਲੋਂ ਪਾਬੰਦੀ ਵਾਲੇ ਖੇਤਰਾਂ 'ਚ ਲਾਗੂ ਨਹੀਂ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ 4 ਘੰਟੇ ਹੀ ਸ਼ਰਾਬ ਦੀ ਵਿਕਰੀ 'ਤੇ ਮੰਥਨ!
ਪੰਜਾਬ 'ਚ ਕੋਰੋਨਾ ਨਾਲ 26ਵੀਂ ਮੌਤ, ਜਲੰਧਰ ਦੇ ਨੌਜਵਾਨ ਨੇ ਪੀ.ਜੀ.ਆਈ. 'ਚ ਤੋੜਿਆ ਦਮ
NEXT STORY