ਚੰਡੀਗੜ੍ਹ (ਰਮਨਜੀਤ): ਪੰਜਾਬ ਕਾਡਰ ਦੇ ਆਈ. ਪੀ. ਐੱਸ. ਅਧਿਕਾਰੀਆਂ ਦੀ ਅਲਾਟਮੈਂਟ ਸਾਲ ਮੁਤਾਬਕ ਤਰੁੱਟੀਆਂ ਨੂੰ ਦੂਰ ਕਰਦਿਆਂ ਨਵੀਂ ਸੀਨੀਓਰਿਟੀ ਲਿਸਟ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਵਿਚ ਪੀ.ਪੀ.ਐੱਸ. ਤੋਂ ਪ੍ਰਮੋਟ ਹੋਏ ਕੁੱਝ ਆਈ.ਪੀ.ਐੱਸ. ਅਧਿਕਾਰੀਆਂ ਦੇ ਅਲਾਟਮੈਂਟ ਈਅਰ ਵਿਚ ਬਦਲਾਅ ਕਰਕੇ ਉਨ੍ਹਾਂ ਨੂੰ ਸੀਨੀਓਰਿਟੀ ਲਿਸਟ ਵਿਚ ਉਸ ਮੁਤਾਬਕ ਸਥਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਲੋਕ ਸੇਵਾ ਕਮਿਸ਼ਨ ਨੇ PCS ਦੀ ਸਾਂਝੀ ਪ੍ਰੀਖਿਆ ਬਾਰੇ ਦਿੱਤਾ ਸਪੱਸ਼ਟੀਕਰਨ
2018 ਤੱਕ ਦੇ ਸਮੇਂ ਦੌਰਾਨ ਸੂਬਾ ਪੁਲਸ ਸਰਵਿਸ ਤੋਂ ਪ੍ਰਮੋਟ ਹੋ ਕੇ ਆਈ.ਪੀ.ਐੱਸ. ਬਣਾਏ ਗਏ ਅਧਿਕਾਰੀਆਂ ਦੀ ਪ੍ਰਮੋਸ਼ਨ ’ਤੇ ਕੁੱਝ ਅਧਿਕਾਰੀਆਂ ਨੇ ਹੀ ਸਵਾਲ ਚੁੱਕਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਯੂ.ਪੀ.ਐੱਸ.ਸੀ. ਨੇ ਪਿਛਲੇ ਸਾਲ ਰਿਵਿਊ ਮੀਟਿੰਗ ਕੀਤੀ ਸੀ, ਜਿਸ ਵਿਚ ਇਹ ਤੱਥ ਉਜਾਗਰ ਹੋਇਆ ਸੀ ਕਿ 1993 ਬੈਚ ਦੇ ਪੀ.ਪੀ.ਐੱਸ. ਅਧਿਕਾਰੀਆਂ ਮਨਦੀਪ ਸਿੰਘ ਸਿੱਧੂ, ਨਰਿੰਦਰ ਭਾਰਗਵ, ਰਾਕੇਸ਼ ਕੌਸ਼ਲ ਅਤੇ ਰਣਜੀਤ ਸਿੰਘ ਆਦਿ ਦੇ ਪ੍ਰਮੋਸ਼ਨ ਦੇ ਸਮੇਂ ਨਜ਼ਰਅੰਦਾਜ ਕੀਤਾ ਗਿਆ, ਜਦੋਂ ਕਿ ਹਰਚਰਨ ਸਿੰਘ ਭੁੱਲਰ, ਗੁਰਮੀਤ ਸਿੰਘ ਚੌਹਾਨ, ਜਸਪ੍ਰੀਤ ਸਿੰਘ ਸਿੱਧੂ, ਨਵੀਨ ਸੈਣੀ ਅਤੇ ਸੁਖਵੰਤ ਗਿੱਲ ਨੂੰ ਸੀਨੀਅਰ ਬਣਾ ਕੇ ਆਈ.ਪੀ.ਐੱਸ. ਵਿਚ ਪ੍ਰਮੋਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਮੰਤਰੀ ਸਿੰਗਲਾ ਦੇ ਮਾਮਲੇ ’ਚ ਸੁਤੰਤਰ ਜਾਂਚ ਦਾ ਹੁਕਮ ਦੇਣ ਮੁੱਖ ਮੰਤਰੀ : ਮਹੇਸ਼ਇੰਦਰ ਗਰੇਵਾਲ
ਤਤਕਾਲੀ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ, ਯੂ.ਪੀ.ਐੱਸ.ਸੀ. ਅਤੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ 1993 ਬੈਚ ਦੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦੇ ਕੇ ਆਈ.ਪੀ.ਐੱਸ. ਪ੍ਰੋਮੋਟ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਸੀਨੀਓਰਿਟੀ ਮੁਤਾਬਕ ਬਣਦੇ ਸਥਾਨ ’ਤੇ ਰੱਖਿਆ ਜਾਵੇ। ਇਨ੍ਹਾਂ ਹੁਕਮਾਂ ਦਾ ਪਾਲਣ ਕਰਦਿਆਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹਰਚਰਣ ਸਿੰਘ ਭੁੱਲਰ ਨੂੰ 2009 ਦੀ ਸੀਨੀਓਰਿਟੀ, ਸੁਖਵੰਤ ਸਿੰਘ ਗਿੱਲ ਨੂੰ 2010 ਦੀ ਸੀਨੀਓਰਿਟੀ, ਗੁਰਮੀਤ ਸਿੰਘ ਚੁਹਾਨ, ਜਸਪ੍ਰੀਤ ਸਿੰਘ ਸਿੱਧੂ ਅਤੇ ਨਵੀਨ ਸੈਣੀ ਨੂੰ 2011 ਦੀ ਸੀਨੀਓਰਿਟੀ ਦਿੱਤੀ ਗਈ ਹੈ। ਮੌਜੂਦਾ ਸਮੇਂ ਵਿਚ ਐੱਸ.ਐੱਸ.ਪੀ. ਸੰਗਰੂਰ ਦੇ ਤੌਰ ’ਤੇ ਤਾਇਨਾਤ ਮਨਦੀਪ ਸਿੰਘ ਸਿੱਧੂ, ਨਰਿੰਦਰ ਭਾਰਗਵ ਅਤੇ ਰਣਜੀਤ ਸਿੰਘ ਨੂੰ 2008 ਆਈ.ਪੀ.ਐੱਸ. ਬੈਚ ਦੀ ਸੀਨੀਓਰਿਟੀ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੌਸਮ ਦਾ ਮਿਜਾਜ਼ : ਲੁਧਿਆਣਾ 'ਚ ਤਾਪਮਾਨ ਦਾ 52 ਸਾਲ ਦਾ ਰਿਕਾਰਡ ਟੁੱਟਿਆ
NEXT STORY