ਅੰਮ੍ਰਿਤਸਰ (ਵੈੱਬਡੈਸਕ)- ਪੰਜਾਬ 'ਚ ਪਿਛਲੇ ਕਈ ਮਹੀਨਿਆਂ ਤੋਂ ਪੁਲਸ ਥਾਣੇ ਲਗਾਤਾਰ ਨਿਸ਼ਾਨੇ 'ਤੇ ਬਣੇ ਹੋਏ ਹਨ। ਇਸ ਦੌਰਾਨ ਕਈ ਥਾਣਿਆਂ 'ਚ ਧਮਾਕੇ ਵੀ ਹੋ ਚੁੱਕੇ ਹਨ। ਅਜਿਹੀ ਹੀ ਇਕ ਘਟਨਾ ਅੱਜ ਫ਼ਿਰ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਦੋਂ ਸੂਤਰਾਂ ਤੋਂ ਮਿਲੀ ਸੂਚਨਾ ਮੁਤਾਬਕ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂ ਬਾਈਪਾਸ ਸਥਿਤ ਪੁਲਸ ਚੌਂਕੀ 'ਤੇ ਗ੍ਰਨੇਡ ਹਮਲਾ ਹੋਇਆ ਹੈ।
ਜਾਣਕਾਰੀ ਮੁਤਾਬਕ ਪੁਲਸ ਉਪਰੋਂ ਕਿਸੇ ਨੇ ਥਾਣੇ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ ਹੈ, ਜਿਸ ਕਾਰਨ ਇਲਾਕੇ 'ਚ ਵੱਡਾ ਧਮਾਕਾ ਹੋਇਆ ਹੈ। ਹਾਲਾਂਕਿ ਧਮਾਕੇ ਮਗਰੋਂ ਪੁਲਸ ਟੀਮ ਹਮਲਾਵਰਾਂ ਦੇ ਪਿੱਛੇ ਗਈ, ਪਰ ਉਨ੍ਹਾਂ ਨੂੰ ਕਾਬੂ ਨਾ ਕਰ ਸਕੀ। ਹਾਲਾਂਕਿ ਗਨਿਮਤ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
ਇਸ ਮਗਰੋਂ ਇਹ ਵੀ ਜਾਣਕਾਰੀ ਮਿਲੀ ਸੀ ਕਿ ਪੁਲਸ ਨੇ ਧਮਾਕੇ ਮਗਰੋਂ ਥਾਣੇ ਨੂੰ ਤਾਲਾ ਲਗਾ ਦਿੱਤਾ ਹੈ, ਪਰ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਚੌਂਕੀ ਇੱਥੋਂ ਸ਼ਿਫਟ ਹੋ ਚੁੱਕੀ ਹੈ, ਜਿਸ ਕਾਰਨ ਇਸ ਪੁਰਾਣੀ ਚੌਂਕੀ ਨੂੰ ਤਾਲਾ ਲਗਾਇਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਧਮਾਕੇ ਦੀ ਜਾਣਕਾਰੀ ਮਿਲਣ ਮਗਰੋਂ ਉਨ੍ਹਾਂ ਜਦੋਂ ਆ ਕੇ ਦੇਖਿਆ ਤਾਂ ਇਸ ਦੇ ਨਿਸ਼ਾਨ ਸਿਰਫ਼ ਸੜਕ 'ਤੇ ਹੀ ਦਿਖੇ, ਜਦਕਿ ਜੇਕਰ ਗ੍ਰਨੇਡ ਹਮਲਾ ਹੋਇਆ ਹੁੰਦਾ ਤਾਂ ਉਸ ਨਾਲ ਜ਼ਿਆਦਾ ਨੁਕਸਾਨ ਹੋਣਾ ਸੀ। ਹਾਲਾਂਕਿ ਮਾਮਲੇ ਦਾ ਸੱਚ ਕੀ ਹੈ, ਇਹ ਤਾਂ ਹੁਣ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ- ਗੋਲ਼ੀਆਂ ਦੀ ਆਵਾਜ਼ ਨਾਲ ਦਹਿਲ ਗਿਆ ਪੰਜਾਬ ਦਾ ਇਹ ਇਲਾਕਾ, ਬਣਿਆ ਦਹਿਸ਼ਤ ਦਾ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁੰਡੇ ਨੇ ਖੁਦ ਨੂੰ ਕਰ ਲਿਆ ਕਿਡਨੈਪ, ਮਾਮਲਾ ਜਾਣ ਰਹਿ ਜਾਓਗੇ ਦੰਗ
NEXT STORY