ਤਲਵੰਡੀ ਸਾਬੋ (ਮੁਨੀਸ਼) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ, ਬਾਰਵੀਂ ਜਮਾਤ ਦੇ ਸਿਲੇਬਸ 'ਚੋਂ ਪੰਜਾਬ ਦੇ ਇਤਿਹਾਸ ਦੇ ਕੁਝ ਪਾਠ ਹਟਾ ਦਿੱਤੇ ਹਨ, ਜਿਸ ਕਾਰਨ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਦੀ ਨਿੰਦਾ ਕਰਦੇ ਹੋਏ ਪੰਜਾਬ ਦੇ ਸਿੱਖ ਇਤਿਹਾਸ ਦੇ ਪਾਠ ਮੁੜ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਭਾਰਤ ਦੇ ਇਤਿਹਾਸ 'ਚੋਂ ਪੰਜਾਬ ਦਾ ਇਤਿਹਾਸ ਹੀ ਕੱਢ ਦਿੱਤਾ ਜਾਵੇ ਤਾਂ ਭਾਰਤ ਦਾ ਇਤਿਹਾਸ ਬੌਣਾ ਰਹਿ ਜਾਵੇਗਾ। ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਨੇ ਸਿਲੇਬਸ 'ਚੋਂ ਪੰਜਾਬ ਦੇ ਇਤਿਹਾਸ ਦੇ ਪਾਠ ਹਟਾਉਣ ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
2019 ਵਿਚ ਭਾਜਪਾ ਇਕ ਵਾਰ ਫਿਰ ਸਰਕਾਰ ਬਣਾਏਗੀ : ਸ਼ਵੇਤ ਮਲਿਕ
NEXT STORY