ਜਲਾਲਾਬਾਦ (ਸੇਤੀਆ) : ਸੁਆਮੀ ਨਾਰਾਇਣਾਨੰਦ ਸਰਸਵਤੀ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਸ਼ਨੀਵਾਰ ਬਾਅਦ ਦੁਪਿਹਰ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਸੁਆਮੀ ਵਿਵੇਕਾਨੰਦ ਬਲਾਕ-3 ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਪੰਜਾਬ ਕੇਵਲ ਕ੍ਰਿਸ਼ਨ, ਅਬੋਹਰ ਤੋਂ ਵਿਧਾਇਕ ਅਰੂਣ ਨਾਰੰਗ, ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਵਿਸ਼ਣੂ ਭਗਵਾਨ ਡੇਲੂ, ਜ਼ਿਲਾ ਉਪ ਪ੍ਰਧਾਨ ਦਰਸ਼ਨ ਲਾਲ ਵਧਵਾ, ਰਾਜ ਚੌਹਾਨ, ਰੰਜੀਵ ਦਹੂਜਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਦਨ ਲਾਲ ਗੁੰਬਰ, ਸੰਦੀਪ ਮਲੂਜਾ, ਡਾ. ਅਸ਼ਵਨੀ ਮਿੱਢਾ, ਅਸ਼ੋਕ ਕੁੱਕੜੇਜਾ, ਰਵੀ ਕੁੱਕੜ, ਮਿੰਟੂ ਦੂਮੜਾ, ਬਿਮਲ ਭਠੇਜਾ, ਗਗਨ ਵਾਟਸ, ਰਾਜੇਸ਼ ਨਾਰੰਗ, ਵਰੁਣ ਚੁੱਘ ਅਤੇ ਪ੍ਰਿੰਸੀਪਲ ਪੂਰਨ ਚੰਦ ਮੌਜੂਦ ਸਨ।
ਇਸ ਮੌਕੇ ਸਕੂਲ ਵਿਹੜੇ ਵਿਚ ਸਾਦੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਵੇਤ ਮਲਿਕ ਨੇ ਦੱਸਿਆ ਕਿ ਸਰਵਹਿੱਤਕਾਰੀ ਵਿਦਿਆ ਮੰਦਰ ਦੀ ਸ਼ਾਖਾ ਲਗਾਤਾਰ ਅੱਗੇ ਵੱਧਦੀ ਜਾ ਰਹੀ ਹੈ ਅਤੇ 500 ਦੇ ਕਰੀਬ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਨੇ ਸਕੂਲ ਦੇ ਲਈ ਸਹਾਇਤਾ ਰਾਸ਼ੀ ਵੀ ਐਲਾਨ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ 'ਤੇ ਲਗਾਮ ਲਗਾਉਣ ਲਈ ਲਿਆਂਦਾ ਗਿਆ ਕਾਨੂੰਨ ਅਤੇ ਜੀ. ਐੱਸ. ਟੀ. ਜਿਹੇ ਫੈਸਲੇ ਸਰਕਾਰ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ 2019 ਵਿਚ ਭਾਜਪਾ ਇਕ ਵਾਰ ਫਿਰ ਸਰਕਾਰ ਬਣਾਏਗੀ। ਉਨ੍ਹਾਂ ਨੂੰ ਜੱਦ ਬਾਰਡਰ ਪੱਟੀ ਤੇ ਇੰਡਸਟ੍ਰੀਜ ਲਗਾਉਣ ਲਈ ਅਜੇ ਤੱਕ ਕੇਂਦਰ ਵਲੋਂ ਕੋਈ ਵੀ ਪਹਿਲ ਕਦਮੀ ਨਾ ਕੀਤੇ ਜਾਣ ਬਾਬਤ ਪੁੱਛਿਆ ਗਿਆ ਤਾਂ ਉਹ ਕੋਈ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ।
ਸਰੀਰਕ ਤੌਰ 'ਤੇ ਅਸਮਰੱਥ ਸ਼ਬਦਪ੍ਰੀਤ ਦਾ ਹੁਨਰ ਵੇਖ 'ਨਿਸ਼ਬਦ' ਹੋ ਜਾਂਦੇ ਨੇ ਲੋਕ (ਵੀਡੀਓ)
NEXT STORY