ਧੂਰੀ (ਸੰਜੀਵ ਜੈਨ)-ਪੁਲਸ ਨੇ ਪੰਜਾਬ ਸਟੇਟ ਲਾਟਰੀ ਦੀ ਆੜ ਹੇਠ ਦੜਾ-ਸੱਟਾ ਲਵਾਉੁਣ ਦੇ ਦੋਸ਼ 'ਚ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਧੂਰੀ ਦੇ ਹੌਲਦਾਰ ਗੁਰਿੰਦਰ ਸਿੰਘ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਸੀ ਕਿ ਮੋਹਿਤ ਕੁਮਾਰ ਉਰਫ ਬੰਟੀ, ਰਜਿੰਦਰ ਸਿੰਘ ਅਤੇ ਸੁਰਿੰਦਰ ਕੁਮਾਰ ਆਪਣੀ ਸਾਂਝੀ ਦੁਕਾਨ 'ਤੇ ਕੰਪਿਊਟਰ ਰੱਖ ਕੇ ਪੰਜਾਬ ਸਟੇਟ ਲਾਟਰੀ ਦੀ ਆੜ ਹੇਠ ਦੜਾ-ਸੱਟਾ ਲਵਾ ਕੇ ਜਨਤਾ ਅਤੇ ਸਰਕਾਰ ਨਾਲ ਧੋਖਾਦੇਹੀ ਕਰ ਰਹੇ ਹਨ। ਉਕਤ ਇਤਲਾਹ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ 4 ਹਜ਼ਾਰ ਰੁਪਏ ਬਰਾਮਦ ਕੀਤੇ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਵਲੋਂ ਨੌਜਵਾਨਾਂ ਨੂੰ 'ਡੇਪੋ ਵਲੰਟੀਅਰ' ਬਣ ਕੇ ਨਸ਼ਿਆਂ ਦੇ ਖ਼ਾਤਮੇ 'ਚ ਅਹਿਮ ਯੋਗਦਾਨ ਪਾਉਣ ਦਾ ਸੱਦਾ
NEXT STORY