ਚੰਡੀਗੜ੍ਹ (ਹੰਸ) : ਪੰਜਾਬ ਯੂਨੀਵਰਸਿਟੀ 'ਚ ਸਮੋਸੇ, ਨੂਡਲਸ, ਕੋਲਡਡ੍ਰਿੰਕ ਮਿਲਣੀ ਬੰਦ ਨਹੀਂ ਹੋਵੇਗੀ। ਸੈਕਟਰ-14 ਦੀ ਮਾਰਿਕਟ 'ਚ ਵਿਦਿਆਰਥੀ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਮਜ਼ਾ ਲੈ ਸਕਦੇ ਹਨ। ਜੰਕ ਫੂਡ ਪੀ. ਯੂ. ਦੀ ਮੈੱਸ ਅਤੇ ਕੰਟੀਨ 'ਚ ਹੀ ਬੰਦ ਕੀਤੇ ਗਏ ਹਨ। ਕੈਂਪਸ 'ਚ ਪਲਾਸਟਿਕ ਗਲਾਸ, ਪਲੇਟ-ਲਿਫਾਫਿਆਂ 'ਤੇ ਬੈਨ ਲਾਇਆ ਗਿਆ ਹੈ ਪਰ ਕੈਂਪਸ 'ਚ ਬਿਨਾਂ ਰੋਕ-ਟੋਕ ਦੇ ਇਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਕੈਂਪਸ ਦੇ ਹਾਲਾਤ ਤੋਂ ਸਾਫ ਹੈ ਕਿ ਇੱਥੇ ਜੰਕ ਫੂਡ ਅਤੇ ਪਲਾਸਟਿਕ ਬੰਦ ਨਹੀਂ ਹੋਵੇਗੀ।
ਇਸ ਬਾਰੇ ਬੋਲਦਿਆਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਮਾਰਕਿਟ ਕਮਰਸ਼ੀਅਲ ਮਾਰਕਿਟ ਹੈ। ਇੱਥੇ ਸਿਰਫ ਵਿਦਿਆਰਥੀ ਹੀ ਨਹੀਂ, ਰੈਜੀਡੈਂਸ਼ੀਅਲ ਖੇਤਰ ਦੇ ਸਿੱਖਿਅਕ ਅਤੇ ਸਟਾਫ ਵੀ ਆਉਂਦਾ ਹੈ। ਅਜਿਹੇ 'ਚ ਇੱਥੇ ਸਮੋਸੇ, ਕੋਲਡ ਡ੍ਰਿੰਕ, ਮੈਦੇ ਦੇ ਨੂਡਲਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਦੁਕਾਨਦਾਰ ਨੂੰ ਦੁਕਾਨ ਅਲਾਟ ਕਰਨ ਤੋਂ ਪਹਿਲਾਂ ਨੀਲਾਮੀ 'ਚ ਕੀਤੇ ਜਾਣ ਵਾਲੇ ਕਾਰੋਬਾਰ ਬਾਰੇ ਲਿਖਿਆ ਜਾਂਦਾ ਹੈ।
ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਧਿਕਾਰੀਆਂ ਨੂੰ ਅਲਾਟ ਹੋਣਗੇ ਜ਼ਿਲੇ
NEXT STORY