ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਲਾਅ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨਾਲ ਸੈਕਟਰ-17 'ਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥੀ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਬੇਟੇ 'ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਪੀੜਤ ਵਿਦਿਆਰਥੀ ਨਰਵੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ 'ਚ ਲਾਅ ਦੀ ਪੜ੍ਹਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਖੰਨਾ 'ਚ ਮੋਟਰਸਾਈਕਲ 'ਚ ਵੜ ਗਿਆ ਸੱਪ, ਮੌਕੇ 'ਤੇ ਮਚ ਗਈ ਹਫੜਾ-ਦਫੜੀ
ਜਦੋਂ ਉਹ ਸੈਕਟਰ-17 ਵਿਖੇ ਖਾਣਾ ਖਾ ਰਿਹਾ ਸੀ ਤਾਂ ਸੁਖਜਿੰਦਰ ਰੰਧਾਵਾ ਦਾ ਬੇਟਾ ਆਪਣੇ ਗੰਨਮੈਨਾਂ ਨਾਲ ਉੱਥੇ ਆ ਗਿਆ। ਸਭ ਨੇ ਨਸ਼ਾ ਕੀਤਾ ਹੋਇਆ ਸੀ। ਉਹ ਲੋਕ ਆਉਂਦੇ ਹੀ ਉਸ ਨੂੰ ਕੁੱਟਣ ਲੱਗ ਪਏ। ਮੌਕਾ ਮਿਲਦੇ ਹੀ ਨਰਵੀਰ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਪਰ ਉਕਤ ਲੋਕ ਉਸ ਨੂੰ ਗੰਨ ਪੁਆਇੰਟ 'ਤੇ ਗੱਡੀ 'ਚ ਬਿਠਾਉਣ ਲੱਗ ਪਏ।
ਇਹ ਵੀ ਪੜ੍ਹੋ : ਲੁਧਿਆਣਾ : ਸਰਕਾਰੀ ਸਕੂਲ 'ਚ ਲੈਂਟਰ ਹਾਦਸੇ ਨੂੰ ਲੈ ਕੇ ਜਾਂਚ ਕਮੇਟੀ ਦਾ ਗਠਨ, ਦਿੱਤੇ ਗਏ ਇਹ ਹੁਕਮ
ਇਸ ਦੌਰਾਨ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੇ ਸਿਰ 'ਚ ਸੱਟ ਵੱਜ ਗਈ। ਨਰਵੀਰ ਨੇ ਇਹ ਵੀ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਬੇਟੇ ਨੂੰ ਗੰਨਮੈਨਾਂ ਦੀ ਕੀ ਲੋੜ ਹੈ। ਉਸ ਨੇ ਕਿਹਾ ਕਿ ਫਿਲਹਾਲ ਉਸ ਨੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਕਤ ਲੋਕ ਉਸ 'ਤੇ ਸਮਝੌਤਾ ਕਰਨ ਦਾ ਦਬਾਅ ਪਾ ਰਹੇ ਸਨ ਪਰ ਉਸ ਨੇ ਸਮਝੌਤਾ ਨਹੀਂ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PSEB ਨੇ ਸਕੂਲ ਮੁਖੀਆਂ ਨੂੰ ਦਿੱਤੀ ਖ਼ਾਸ ਹਦਾਇਤ, ਵਿਦਿਆਰਥੀ ਵੀ ਦੇਣ ਧਿਆਨ
NEXT STORY