ਚੰਡੀਗੜ੍ਹ : ਵਿਧਾਨ ਸਭਾ ਦੇ ਬਜਟ ਇਜਲਾਸ ਦੀ ਦੂਜੇ ਦਿਨ ਕਾਰਵਾਈ ਦੌਰਾਨ ਸਮਾਰਟ ਕਾਰਡ/ਰਾਸ਼ਨ ਕਾਰਡ ਦਾ ਮੁੱਦਾ ਖੂਬ ਗੂੰਜਿਆ। ਵਿਧਾਇਕ ਗੁਰਪ੍ਰੀਤ ਸਿੰਘ ਬੰਨਾਂਵਾਲੀ ਨੇ ਕਿਹਾ ਕਿ ਜਦੋਂ ਇਕ ਲੜਕੀ ਵਿਆਹ ਕੇ ਦੂਜੀ ਥਾਂ ਚਲੀ ਜਾਂਦੀ ਹੈ ਤਾਂ ਉਸ ਦਾ ਨਾਂ ਉਥੋਂ ਕੱਟ ਕੇ ਸਹੁਰੇ ਪਰਿਵਾਰ ਨਾਲ ਦਰਜ ਕੀਤਾ ਜਾਵੇ ਜਿਸ ਵਿਚ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ, ਇਸ ਲਈ ਅਜੇ ਤਕ ਅਜਿਹਾ ਕੋਈ ਪੋਰਟਲ ਨਹੀਂ ਖੁੱਲ੍ਹਿਆ ਹੈ, ਜਿਸ 'ਤੇ ਆਸਾਨੀ ਨਾਲ ਨਾਮ ਦਰਜ ਹੁੰਦਾ ਹੋਵੇ। ਇਸ ਤੋਂ ਇਲਾਵਾ ਨਵੇਂ ਜੰਮੇ ਬੱਚਿਆਂ ਦਾ ਨਾਮ ਵੀ ਸਮਾਰਟ ਕਾਰਡ/ਰਾਸ਼ਨ ਕਾਰਡ ਵਿਚ ਦਰਜ ਨਹੀਂ ਹੋ ਰਿਹਾ। ਇਸ ਨਾਲ ਨਾ ਸਿਰਫ ਅਨਾਜ ਸਕੀਮ ਵਿਚ ਹੀ ਨਹੀਂ ਸਗੋਂ ਸਿਹਤ ਸਕੀਮ ਤੋਂ ਵੀ ਬੱਚਾ ਵਾਂਝਾ ਰਹਿ ਜਾਂਦਾ ਹੈ।
ਇਹ ਵੀ ਪੜ੍ਹੋ : ਵਾਹਨਾਂ ਲਈ ਨਵੀਂ ਰਜਿਸਟਰੇਸ਼ਨ ਨੰਬਰ ਪਲੇਟ ਕੀਤੀ ਗਈ ਤਿਆਰ, ਖਾਸੀਅਤ ਜਾਣ ਉੱਡਣਗੇ ਹੋਸ਼
ਇਸ ਦਾ ਜਵਾਬ ਦਿੰਦਿਆਂ ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਜਿਹੜੀ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ, ਉਹ ਜਦੋਂ ਚਾਹੇ ਆਪਣਾ ਨਾਂ ਪੇਕਿਆਂ ਤੋਂ ਕਟਵਾ ਕੇ ਸਹੁਰਿਆਂ ਦੇ ਰਾਸ਼ਨ ਕਾਰਡ ਵਿਚ ਦਰਜ ਕਰਵਾ ਸਕਦੀ ਹੈ ਪਰ ਇਸ ਲਈ ਸ਼ਰਤ ਇਹ ਹੈ ਕਿ ਸਹੁਰੇ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੋਵੇ। ਇਸ ਨਾਲ ਪੋਰਟਲ ਦਾ ਕੋਈ ਸਬੰਧ ਨਹੀਂ ਹੈ, ਜੇਕਰ ਕਿਸੇ ਦੀ ਕੋਈ ਅਰਜ਼ੀ ਹੈ ਤਾਂ ਭਾਵੇਂ ਉਹ ਕਿੰਨੀਆਂ ਵੀ ਹੋਣ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਸਾਰਿਆਂ ਦਾ ਨਾਮ ਦਰਜ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਭੰਡਾਰੇ ਮੌਕੇ 6 ਲੱਖ ਦੇ ਕਰੀਬ ਸੰਗਤ ਪਹੁੰਚੀ ਡੇਰਾ ਬਿਆਸ, ਸਤਿਸੰਗ 'ਚ ਜਾਣੋ ਕੀ ਬੋਲੇ ਬਾਬਾ ਗੁਰਿੰਦਰ ਸਿੰਘ
ਇਸ ਤੋਂ ਇਲਾਵਾ ਨਵੇਂ ਜੰਮੇ ਬੱਚਿਆਂ ਦਾ ਨਾਮ ਰਾਸ਼ਨ ਕਾਰਡ ਨਾ ਦਰਜ ਹੋਣ ਦੇ ਮਾਮਲੇ 'ਤੇ ਬੋਲਦਿਆਂ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ 2011 ਦੀ ਜਨਗਣਨਾ ਅਨੁਸਾਰ ਪੰਜਾਬ ਨੂੰ 1 ਕਰੋੜ 41 ਲੱਖ ਲਾਭਪਤਰੀ ਬਨਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸ ਨੂੰ ਅਸੀਂ ਪਾਰ ਨਹੀਂ ਕਰ ਸਕਦੇ। ਅਸੀਂ ਕਈ ਵਾਰ ਭਾਰਤ ਸਰਕਾਰ ਨਾਲ ਗੱਲਬਾਤ ਕਰ ਚੁੱਕੇ ਹਾਂ। ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਚੁੱਕੇ ਹਨ ਪਰ ਭਾਰਤ ਸਰਕਾਰ ਵਲੋਂ ਸਾਨੂੰ ਇਜਾਜ਼ਤ ਨਹੀਂ ਮਿਲ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸੈਂਸਸ ਹੋਵੇਗਾ ਉਸ ਤੋਂ ਬਾਅਦ ਸਾਰੇ ਦੇਸ਼ ਨੂੰ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਇੰਸਪੈਕਟਰ ਸਮੇਤ ਪੰਜ ਮੁਲਾਜ਼ਮਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ, ਐੱਸ. ਐੱਸ. ਪੀ. ਤੋਂ ਮੰਗਿਆ ਹਲਫਨਾਮਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab Vidhan Sabha Live : ਬਠਿੰਡਾ 'ਚ ਜਲਦ ਬਣੇਗਾ ਫੂਡ ਹੱਬ, ਮੰਤਰੀ ਸੌਂਦ ਨੇ ਦਿੱਤਾ ਭਰੋਸਾ
NEXT STORY