ਜਲੰਧਰ —ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਅੱਜ ਉਮੀਦਾਵਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਜਪਾ ਵੱਲੋਂ ਅੱਜ ਜਾਰੀ ਕੀਤੀ ਗਈ ਲਿਸਟ ’ਚ ਕੁੱਲ 27 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ’ਚ ਫਤਿਹਜੰਗ ਬਾਜਵਾ ਨੂੰ ਵੀ ਟਿਕਟ ਦਿੱਤੀ ਗਈ ਹੈ। ਫਤਿਹਜੰਗ ਬਾਜਵਾ ਨੂੰ ਬਟਾਲਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ।

ਇਸੇ ਤਰ੍ਹਾਂ ਭੋਆ ਹਲਕੇ ਤੋਂ ਸੀਮਾ ਕੁਮਾਰੀ, ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿੱਲ, ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਹਿਲਾਓਨ, ਮਜੀਠਾ ਤੋਂ ਪ੍ਰਦੀਪ ਸਿੰਘ ਭੁੱਲਰ, ਅੰਮ੍ਰਿਤਸਰ ਪੱਛਮੀ (ਐੱਸ.ਸੀ) ਤੋਂ ਕੁਮਾਰ ਅਮਿਤ, ਅਟਾਰੀ (ਐੱਸ) ਤੋਂ ਬਲਵਿੰਦਰ ਕੌਰ, ਫਗਵਾੜਾ ਤੋਂ ਵਿਜੇ ਸਾਂਪਲਾ, ਸ਼ਾਹਕੋਟ ਤੋਂ ਨਰਿੰਦਰ ਪਾਲ ਸਿੰਘ ਚੰਦੀ, ਕਰਤਾਰਪੁਰ (ਐੱਸ.ਸੀ) ਤੋਂ ਸੁਰਿੰਦਰ ਮਹੇ, ਜਲੰਧਰ ਕੈਂਟ ਤੋਂ ਸਰਬਜੀਤ ਸਿੰਘ ਮੱਕੜ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ, CM ਚੰਨੀ ਲਈ ਅਪਣਾਈ ‘ਯੂਜ਼ ਐਂਡ ਥਰੋਅ’ ਦੀ ਪਾਲਿਸੀ

ਇਸੇ ਤਰ੍ਹਾਂ ਰੂਪਨਗਰ ਹਲਕੇ ਤੋਂ ਇਕਬਾਲ ਸਿੰਘ ਲਾਲਪੁਰਾ, ਸ੍ਰੀ ਚਮਕੌਰ ਸਾਹਿਬ ਤੋਂ ਦਰਸ਼ਨ ਸਿੰਘ ਸ਼ਿਵਜੋਤ, ਐੱਸ. ਏ. ਐੱਸ. ਨਗਰ ਤੋਂ ਸੰਜੀਵ ਵਰਿਸ਼ਠ, ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ, ਲੁਧਿਆਣਾ ਉੱਤਰ ਤੋਂ ਪ੍ਰਵੀਣ ਬਾਂਸਲ, ਮੋਗਾ ਤੋਂ ਹਰਜੋਤ ਸਿੰਘ ਕਮਲ ਮੋਗਾ, ਗੁਰੂ ਹਰਸਹਾਏ ਤੋਂ ਗੁਰਪਰਵੇਜ ਸਿੰਘ ਸੰਧੂ, ਬੱਲੁਆਣਾ ਤੋਂ ਵੰਦਨਾ ਸਾਗਵਾਨ, ਲੰਬੀ ਹਲਕੇ ਤੋਂ ਰਾਕੇਸ਼ ਢੀਂਗਰਾ, ਮੌੜ ਹਲਕੇ ਤੋਂ ਦਿਆਲ ਸਿੰਘ ਸੋਢੀ, ਬਰਨਾਲਾ ਤੋਂ ਧੀਰਜ ਕੁਮਾਰ, ਧੁਰੀ ਹਲਕੇ ਤੋਂ ਰਣਦੀਪ ਸਿੰਘ ਦਿਓਲ, ਨਾਭਾ (ਐੱਸ.ਸੀ) ਗੁਰਪ੍ਰੀਤ ਸਿੰਘ ਸ਼ਾਹਪੁਰ, ਰਾਜਪੁਰਾ ਤੋਂ ਜਗਦੀਸ਼ ਕੁਮਾਰ ਜੱਗਾ, ਘਨੌਰ ਤੋਂ ਵਿਕਾਸ ਸ਼ਰਮਾ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜਨਗੇ ਮਜੀਠੀਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਿਕਟ ਨਾ ਮਿਲਣ 'ਤੇ ਕਾਂਗਰਸ 'ਚ ਕਲੇਸ਼ ਸ਼ੁਰੂ, ਹੁਣ ਨਕੋਦਰ ਹਲਕੇ 'ਚ ਉੱਠੀਆਂ ਬਗਾਵਤੀ ਸੁਰਾਂ
NEXT STORY