ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)— ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਅਨੁਸੂਚਿਤ ਭਾਈਚਾਰੇ ਦੀ ਆਵਾਜ਼ ਨਹੀਂ ਸੁਣਦੀ ਹੈ। ਕਾਂਗਰਸ ਪਾਰਟੀ ਦਾ ਅਨੁਸੂਚਿਤ ਭਾਈਚਾਰੇ ਦੇ ਵਿਰੋਧੀ ਹੋਣ ਦਾ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਾਂਗਰਸ ਹਾਈਕਮਾਨ ’ਤੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸਿਰਫ਼ ਵੋਟਾਂ ਲਈ ਹੀ ਅਨੁਸੂਚਿਤ ਭਾਈਚਾਰੇ ਦਾ ਇਸਤੇਮਾਲ ਕਰ ਰਹੀ ਹੈ। ਅਨੁਸੂਚਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਹੀ ਚੰਨੀ ਸਾਬ੍ਹ ਨੂੰ ਕੁਝ ਹਫ਼ਤਿਆਂ ਲਈ ਹੀ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਹਾਈਕਮਾਨ ਕਿਸੇ ਹੋਰ ਦੇ ਸਿਰ ’ਤੇ ਦੁਲਹੇ ਦਾ ਸਿਹਰਾ ਸਜਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੀ ਹੀ ਕਰਦੀ ਆਈ ਹੈ। ਕਾਂਗਰਸ ਪਾਰਟੀ ਵੀ ਚੋਣਾਂ ਤੋਂ ਬਾਅਦ ਕਿਸੇ ਹੋਰ ਨੂੰ ਹੀ ਮੁੱਖ ਮੰਤਰੀ ਬਣਾਏਗੀ ਜਦਕਿ ਚਰਨਜੀਤ ਸਿੰਘ ਚੰਨੀ ਨੂੰ ਨਹੀਂ।
10 ਵੱਡੇ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਟਿਕਟਾਂ ਦੀਆਂ ਉਦਾਹਰਣਾਂ ਦਿੰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਆਪਣੇ ਰਿਸ਼ਤੇਦਾਰਾਂ, ਆਪਣੇ ਪੁੱਤਰਾਂ, ਭਤੀਜਿਆਂ ਲਈ ਟਿਕਟਾਂ ਮੰਗੀਆਂ ਤਾਂ ਕਾਂਗਰਸ ਹਾਈਕਾਮਨ ਨੇ ਦੇ ਦਿੱਤੀਆਂ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਦਾ ਮੁੱਖ ਮੰਤਰੀ ਸਭ ਤੋਂ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਉਹ ਦੋ ਲੋਕਾਂ ਲਈ ਟਿਕਟਾਂ ਮੰਗ ਰਹੇ ਸਨ ਪਰ ਇਕ ਵੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: ਰੰਧਾਵਾ ਦਾ ਸੁਖਬੀਰ 'ਤੇ ਵੱਡਾ ਹਮਲਾ, ਕਿਹਾ-ਲਾਲ ਡਾਇਰੀ ਤੋਂ ਨਹੀਂ ਘਬਰਾਉਂਦਾ, ਅਧਿਕਾਰੀਆਂ ਨੂੰ ਧਮਕੀਆਂ ਦੇਣਾ ਕਰਨ ਬੰਦ

ਉਦਾਹਰਣਾਂ ਦਿੰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਹਾਈਕਮਾਨ ਨੇ ਸੁਨੀਲ ਜਾਖੜ ਦੇ ਪੁੱਤਰ ਨੂੰ ਅਬੋਹਰ ਤੋਂ, ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਅਮਰ ਸਿੰਘ ਦੇ ਪੁੱਤਰ ਨੂੰ ਰਾਏਕੋਟ ਤੋਂ, ਸੰਤੋਖ ਚੌਧਰੀ ਦੇ ਭਤੀਜੇ ਨੂੰ ਕਰਤਾਰਪੁਰ ਤੋਂ ਅਤੇ ਬੇਟੇ ਨੂੰ ਫਿਲੌਰ ਤੋਂ, ਅਵਤਾਰ ਹੈਨਰੀ ਦੇ ਪੁੱਤਰ ਨੂੰ ਜਲੰਧਰ ਤੋਂ, ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਨੂੰ ਟਿਕਟ ਦਿੱਤੀ ਗਈ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਰਿਸ਼ਤੇਦਾਰ ਭਤੀਜੇ ਸੁਮਿਤ ਸਿੰਘ ਨੂੰ ਅਮਰਗੜ੍ਹ ਤੋਂ ਟਿਕਟ ਦਿੱਤੀ ਗਈ, ਰਾਜਿੰਦਰ ਕੌਰ ਭੱਠਲ ਨੇ ਜਵਾਈ ਲਈ ਸਾਹਨੇਵਾਲ ਤੋਂ ਟਿਕਟ ਮੰਗੀ ਤਾਂ ਉਨ੍ਹਾਂ ਦੇ ਜਵਾਈ ਨੂੰ ਸਾਹਨੇਵਾਲ ਤੋਂ ਟਿਕਟ ਦਿੱਤੀ ਗਈ, ਸੀਨੀਅਰ ਆਗੂ ਸੁਰਜੀਤ ਧੀਮਾਨ ਦੇ ਭਤੀਜੇ ਨੂੰ ਸੁਨਾਮ ਤੋਂ ਟਿਕਟ ਦਿੱਤੀ ਗਈ, ਬ੍ਰਹਿਮ ਮਹਿੰਦਰਾ ਦੇ ਪੁੱਤਰ ਨੂੰ ਪਟਿਆਲਾ ਦਿਹਾਤੀ ਤੋਂ ਟਿਕਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ’ਚ ਲਹਿਰਾਇਆ ਤਿਰੰਗਾ (ਤਸਵੀਰਾਂ)

ਕਾਂਗਰਸ ਨੇ 10 ਵੱਡੇ ਨੇਤਾਵਾਂ ਦੇ ਰਿਸ਼ਤੇਦਾਰਾਂ, ਪੁੱਤਰਾਂ ਅਤੇ ਭਤੀਜਿਆਂ ਵੀ ਟਿਕਟਾਂ ਦਿੱਤੀਆਂ ਗਈਆਂ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਬੱਸੀ ਪਠਾਣਾ ਤੋਂ ਟਿਕਟ ਨਹੀਂ ਦਿੱਤੀ ਗਈ। ਕਾਂਗਰਸ ਨੇ ਚੰਨੀ ਸਾਬ੍ਹ ਨਾਲ ‘ਇਸਤੇਮਾਲ ਕਰੋ ਤੇ ਸੁੱਟ ਦਿਓ’ ਵਾਲੀ ਪਾਲਿਸੀ ਚੰਨੀ ਨਾਲ ਅਪਣਾਈ ਹੈ, ਜਿਸ ਨਾਲ ਕਾਂਗਰਸ ਹਾਈਕਮਾਨ ਦਾ ਅਨੁਸੂਚਿਤ ਜਾਤੀ ਦੇ ਭਾਈਚਾਰੇ ਨਾਲ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਚੰਨੀ ਦੇ ਨਾਲ ‘ਯੂਜ਼ ਐਂਡ ਥਰੋਅ’ ਪਾਲਿਸੀ ਕਾਂਗਰਸ ਵੱਲੋਂ ਅਪਣਾਈ ਗਈ ਹੈ ਅਤੇ ‘ਨਾਈਟ ਵਾਚਮੈਨ’ ਵਾਂਗ ਇਸਤੇਮਾਲ ਕਰਕੇ ਚਰਨਜੀਤ ਸਿੰਘ ਚੰਨੀ ਦਾ ਇਸਤੇਮਾਲ ਕੀਤਾ ਗਿਆ ਹੈ। ਚੰਨੀ ਸਾਬ੍ਹ ਨੂੰ ਕਾਂਗਰਸ ਹਾਈਕਮਾਨ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਦਾ ਵੱਡਾ ਦਾਅਵਾ, ਕਿਹਾ-‘ਆਪ’ ਵੱਡੇ ਬਹੁਮਤ ਨਾਲ ਜਿੱਤ ਕਰੇਗੀ ਦਰਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗ੍ਰਿਫ਼ਤਾਰੀ 'ਤੇ ਰੋਕ ਲੱਗਣ ਮਗਰੋਂ ਮਜੀਠੀਆ ਦੀ ਪ੍ਰੈੱਸ ਕਾਨਫਰੰਸ, ਚੰਨੀ ਸਰਕਾਰ 'ਤੇ ਸਾਧਿਆ ਨਿਸ਼ਾਨਾ
NEXT STORY