ਸੰਦੌੜ, (ਰਿਖੀ)- ਗੁਰੂਆਂ-ਪੀਰਾਂ ਦੀ ਧਰਤੀ ਤੇ ਖੇਤੀ ਪ੍ਰਧਾਨ ਸੂਬਾ ਪੰਜਾਬ ਦਿਨੋ-ਦਿਨ ਧਰਤੀ ਹੇਠਲੇ ਪਾਣੀ ਦੇ ਪੱੱਧਰ ਨੂੰ ਲੈ ਕੇ ਸੰਕਟ ਵੱਲ ਵਧ ਰਿਹਾ ਹੈ ਪਰ ਚਿੰਤਾ ਦੇ ਇਸ ਵਿਸ਼ੇ 'ਤੇ ਹੁਣ ਤੱਕ ਕਿਸੇ ਸਰਕਾਰ ਨੇ ਕੋਈ ਬਹੁਤੀ ਸੰਜੀਦਗੀ ਨਹੀਂ ਵਿਖਾਈ। ਜੇਕਰ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਇਸੇ ਤਰ੍ਹਾਂ ਜਾਰੀ ਰਹੀ ਅਤੇ ਸਮੇਂ ਦੀ ਸਰਕਾਰ ਨੇ ਪਾਣੀ ਨੂੰ ਬਚਾਉਣ ਸਬੰਧੀ ਕੋਈ ਸਖਤ ਰੁਖ਼ ਨਾ ਅਪਣਾਇਆ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਮਾਰੂਥਲ ਬਣ ਜਾਵੇਗਾ ਅਤੇ ਪਾਣੀ ਦੀ ਬੂੰਦ-ਬੂੰਦ ਲਈ ਆਉਣ ਵਾਲੀਆਂ ਪੀੜ੍ਹੀਆਂ ਤਰਸਣਗੀਆਂ।
ਹੁਣ ਜਿਸ ਤਰ੍ਹਾਂ ਪੈਸੇ ਤੇ ਸੋਨੇ ਲਈ ਹੁੰਦੀਆਂ ਲੁੱਟਾਂ-ਖੋਹਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ, ਫਿਰ ਪਾਣੀ ਦੀ ਲੁੱਟ ਦੇ ਮਾਮਲੇ ਮੀਡੀਆ ਵਿਚ ਆਇਆ ਕਰਨਗੇ। 'ਡਾਇਨਾਮਿਕ ਗਰਾਊਂਡ ਵਾਟਰ ਰਿਸੋਰਸਿਜ਼' ਅਥਾਰਟੀ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਦਾ ਇਕ ਵੱਡਾ ਹਿੱਸਾ ਖੇਤੀਬਾੜੀ ਵਿਭਾਗ ਨੇ 'ਡਾਰਕ' ਜ਼ੋਨ ਐਲਾਨ ਦਿੱਤਾ ਹੈ। 'ਡਾਇਨਾਮਿਕ ਗਰਾਊਂਡ ਵਾਟਰ ਰਿਸੋਰਸਿਜ਼' ਦੀਆਂ ਰਿਪੋਰਟਾਂ ਦੇ ਅੰਕੜਿਆਂ ਮੁਤਾਬਕ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ ਅਤੇ ਪਾਣੀ ਦਾ ਪੱਧਰ ਹਰੇਕ ਸਾਲ ਘਟਦਾ ਹੀ ਜਾ ਰਿਹਾ ਹੈ । ਸਵਾਲ ਇਹ ਹੈ ਕਿ ਇਹ ਪੱਧਰ ਕਦੋਂ ਤੱਕ ਘਟੇਗਾ? ਆਖਿਰ ਕਦੋਂ ਤੱਕ ਲੋਕ ਘਰਾਂ ਅਤੇ ਖੇਤੀ ਵਾਲੀਆਂ ਮੋਟਰਾਂ ਵਿਚ ਪਾਈਪਾਂ ਦੇ ਟੋਟੇ ਪਾ ਕੇ ਮੋਟਰਾਂ ਥੱਲੇ ਕਰਦੇ ਰਹਿਣਗੇ? ਸ਼ਾਇਦ ਇਨ੍ਹਾਂ ਸਵਾਲਾਂ ਦਾ ਜਵਾਬ ਇਕ ਹੀ ਹੈ ਕਿ ਇਹ ਅਨਮੋਲ ਪਾਣੀ ਜਿਸ ਨੂੰ ਅਸੀਂ ਆਏ ਦਿਨ ਬਿਨਾਂ ਕਾਰਨ ਬਰਬਾਦ ਕਰ ਰਹੇ ਹਾਂ, ਕਾਰਾਂ, ਪਸ਼ੂਆਂ, ਘਰਾਂ ਨੂੰ ਧੋਣ ਵਿਚ ਰੋੜ੍ਹਦੇ ਜਾ ਰਹੇ ਹਾਂ, ਹੁਣ ਮੁੱਕਣ ਦੇ ਕੰਢੇ 'ਤੇ ਹੈ ਅਤੇ ਜਿਥੇ ਇਸ ਨੂੰ ਸੰਭਾਲਣ ਦੀ ਲੋੜ ਹੈ, ਉਥੇ ਆਪਣੀਆਂ ਆਦਤਾਂ ਵੀ ਬਦਲਣੀਆਂ ਪੈਣਗੀਆਂ। ਸਰਕਾਰਾਂ ਨੂੰ ਵੀ ਕੇਂਦਰ ਤੇ ਸੂਬਾ ਪੱਧਰ 'ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਤੇ ਹਾਰਵੈਸਟਿੰਗ ਸਿਸਟਮ ਸਮੇਤ ਮਾਹਿਰਾਂ ਦੀ ਰਾਇ ਨਾਲ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਵਿਚ ਇਸ ਸਮੇਂ ਕੁਲ 15294 ਜਲ ਸਕੀਮਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚੋਂ 13586 ਧਰਤੀ ਹੇਠਲੇ ਪਾਣੀ ਨਾਲ ਅਤੇ 1808 ਨਗਰੀ ਪਾਣੀ ਨਾਲ ਸੰਬੰਧਿਤ ਹਨ । ਰਿਪੋਰਟਾਂ ਅਨੁਸਾਰ ਪੰਜਾਬ ਦੇ ਕੁਲ ਵਾਟਰ ਵਰਕਸਾਂ ਵਿਚੋਂ 4248 (31 ਫੀਸਦੀ) ਪਾਣੀ ਨਾ ਪੀਣਯੋਗ ਹੋ ਚੁੱਕਾ ਹੈ ਅਤੇ ਜਿਹੜਾ 69 ਫੀਸਦੀ ਪਾਣੀ ਸਾਡੇ ਕੋਲ ਹੈ, ਅਸੀਂ ਉਸ ਨੂੰ ਵੀ ਜਲਦੀ ਖਤਮ ਕਰਨ 'ਤੇ ਤੁਲੇ ਹੋਏ ਹਾਂ।
ਪਿੰਡਾਂ ਦੇ ਵਾਟਰ ਵਰਕਸ ਬੇਲਗਾਮ
ਬਹੁਤੇ ਪਿੰਡਾਂ ਦੇ ਵਾਟਰ ਵਰਕਸ, ਜਿਨ੍ਹਾਂ ਨੂੰ ਪੰਚਾਇਤਾਂ ਹਵਾਲੇ ਕਰ ਦਿੱਤਾ ਗਿਆ ਹੈ, ਉਹ ਵੀ ਬੇਲਗਾਮ ਹੀ ਹਨ ਜਿਨ੍ਹਾਂ ਵੱਲੋਂ ਸਾਂਝੀਆਂ ਥਾਵਾਂ 'ਤੇ ਚਲਦੀਆਂ ਟੂਟੀਆਂ ਦਾ ਜਿੰਨਾ ਸਮਾਂ ਪਾਣੀ ਛੱਡਿਆ ਜਾਂਦਾ ਹੈ, ਬਿਨਾਂ ਵਰਤੋਂ ਤੋਂ ਹੀ ਚਲਦੀਆਂ ਰਹਿੰਦੀਆਂ ਹਨ ।
ਪਾਣੀ ਦੀ ਦੁਰਵਰਤੋਂ 'ਤੇ ਹੋਵੇ ਕਾਨੂੰਨੀ ਸਜ਼ਾ
ਸਮਾਜ-ਸੇਵੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਜਿਹੜੇ ਲੋਕ ਪਾਣੀ ਨੂੰ ਫਜ਼ੂਲ ਸਮਝ ਕੇ ਇਸ ਦੀ ਦੁਰਵਰਤੋਂ ਕਰਦੇ ਹਨ, ਉਨ੍ਹਾਂ ਲਈ ਸਖਤੀ ਨਾਲ ਕਾਨੂੰਨ ਬਣੇ ਅਤੇ ਲਾਗੂ ਹੋਵੇ। ਵੱਧ ਤੋਂ ਵੱਧ ਦਰੱਖਤ ਲਾਏ ਜਾਣੇ ਚਾਹੀਦੇ ਹਨ ਤਾਂ ਜੋ ਮੀਂਹ ਵੱਧ ਪੈਣ ਅਤੇ ਪਾਣੀ ਹਾਰਵੈਸਟ ਹੋ ਕੇ ਧਰਤੀ ਹੇਠਾਂ ਜਾਵੇ।
ਵਧਦੇ ਪ੍ਰਦੂਸ਼ਣ ਕਾਰਨ ਗਰਮੀ ਅਤੇ ਬੀਮਾਰੀਆਂ 'ਚ ਵਾਧਾ
NEXT STORY