ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀਆਂ ਕੁੱਲ 4481 ਖ਼ਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਨੂੰ ਆਉਣ ਵਾਲੇ ਦਿਨਾਂ 'ਚ ਮਿਲੇਗਾ ਨਵਾਂ 'ਇੰਚਾਰਜ', ਹਰੀਸ਼ ਰਾਵਤ ਨੇ ਕਹੀ ਇਹ ਗੱਲ
ਚੌਧਰੀ ਨੇ ਦੱਸਿਆ ਕਿ ਵਿਭਾਗ ਨੇ ਸਮੂਹ ਜ਼ਿਲ੍ਹਿਆਂ ਲਈ 1170 ਆਂਗਣਵਾੜੀ ਵਰਕਰਾਂ, 82 ਮਿੰਨੀ ਆਂਗਣਵਾੜੀ ਵਰਕਰਾਂ ਅਤੇ 3229 ਆਂਗਣਵਾੜੀ ਹੈਲਪਰਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕਾਂਸਟੇਬਲ ਭਰਜਾਈ ਤੋਂ ਤੰਗ ਮੁੰਡੇ ਨੇ ਚੜ੍ਹਦੀ ਜਵਾਨੀ 'ਚ ਚੁੱਕਿਆ ਖ਼ੌਫਨਾਕ ਕਦਮ, ਡੂੰਘੇ ਸਦਮੇ 'ਚ ਪਰਿਵਾਰ
ਇਨ੍ਹਾਂ ਅਸਾਮੀਆਂ ਲਈ ਸਿਰਫ ਇਸਤਰੀ ਉਮੀਦਵਾਰ ਹੀ ਅਪਲਾਈ ਕਰ ਸਕਦੀਆਂ ਹਨ ਤੇ ਅਸਾਮੀਆਂ ਸਬੰਧੀ ਨਿਰਧਾਰਿਤ ਪਾਤਰਤਾ, ਸਥਾਨ, ਪਿੰਡ/ਵਾਰਡ, ਉਮਰ ਹੱਦ, ਵਿੱਦਿਅਕ ਯੋਗਤਾ ਆਦਿ ਸ਼ਰਤਾਂ ਦਾ ਵੇਰਵਾ ਵਿਭਾਗ ਦੀ ਵੈੱਬਸਾਈਟ sswcd.punjab.gov.in ’ਤੇ ਅਪਲੋਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਹਸਪਤਾਲਾਂ 'ਚ ਅੱਜ 'ਕੋਰੋਨਾ ਵੈਕਸੀਨ' ਲਵਾਉਣ ਜਾ ਰਹੇ ਹਜ਼ਾਰਾਂ ਲੋਕਾਂ ਲਈ ਜ਼ਰੂਰੀ ਖ਼ਬਰ
ਉਨ੍ਹਾਂ ਦੱਸਿਆ ਕਿ ਨਿਰੋਲ ਮਾਣਭੱਤੇ ’ਤੇ ਆਧਾਰਿਤ ਭਰਤੀ ਸਬੰਧੀ ਵੇਰਵੇ ਲਈ ਸਬੰਧਿਤ ਜ਼ਿਲ੍ਹੇ ਦੀ ਵੈੱਬਸਾਈਟ ਵੀ ਵੇਖੀ ਜਾ ਸਕਦੀ ਹੈ ਜਾਂ ਸਬੰਧਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਾਂ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦੇ ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਵਿਧਾਇਕ ਬਲਜਿੰਦਰ ਕੌਰ ਸਮੇਤ ਕਈ 'ਆਪ' ਆਗੂਆਂ 'ਤੇ ਮਾਮਲਾ ਦਰਜ, ਲੰਬੀ ਥਾਣੇ ਸਾਹਮਣੇ ਦਿੱਤਾ ਸੀ ਧਰਨਾ
NEXT STORY