ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ ਦੀ ਟਿਕਟ ਮਿਲਣ ਤੋਂ ਬਾਅਦ ਫਰੀਦਕੋਟ ਪਹੁੰਚੇ ਗੁਲਜ਼ਾਰ ਸਿੰਘ ਰਣੀਕੇ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ। ਰਣੀਕੇ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਵਾ 2014 'ਚ ਸੀ ਜਦੋਂ ਪਾਰਟੀ ਦੇ 4 ਉਮੀਦਵਾਰ ਜਿੱਤੇ ਸਨ ਜਦਕਿ ਹੁਣ ਤਾਂ 'ਆਪ' ਦੀ ਹਵਾ ਨਿਕਲ ਚੁੱਕੀ ਹੈ। ਦੂਜੇ ਪਾਸੇ ਪਟਿਆਲਾ 'ਚ 2 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਟਿਕਟ ਮਿਲਣ ਤੋਂ ਬਾਅਦ ਵਿਰੋਧੀਆਂ 'ਤੇ ਵਰ੍ਹੇ ਰਣੀਕੇ, 'ਆਪ' ਨਿਸ਼ਾਨੇ 'ਤੇ
ਲੋਕ ਸਭਾ ਚੋਣਾਂ ਦੀ ਟਿਕਟ ਮਿਲਣ ਤੋਂ ਬਾਅਦ ਫਰੀਦਕੋਟ ਪਹੁੰਚੇ ਗੁਲਜ਼ਾਰ ਸਿੰਘ ਰਣੀਕੇ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ। ਰਣੀਕੇ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਵਾ 2014 ਵਿਚ ਸੀ ਜਦੋਂ ਪਾਰਟੀ ਦੇ 4 ਉਮੀਦਵਾਰ ਜਿੱਤੇ ਸਨ ਜਦਕਿ ਹੁਣ ਤਾਂ 'ਆਪ' ਦੀ ਹਵਾ ਨਿਕਲ ਚੁੱਕੀ ਹੈ।
ਸੁਖਬੀਰ ਦੇ ਪੈਰੀਂ ਹੱਥ ਲਗਾ ਕੇ ਕਸੂਤੇ ਫਸੇ ਬਠਿੰਡਾ ਦੇ ਡੀ.ਐੱਸ.ਪੀ.
ਬੀਤੇ ਦਿਨ ਅਕਾਲੀ ਦਲ ਵਲੋਂ ਬਠਿੰਡਾ ਦੇ ਹਾਂਡੀ ਰਿਜ਼ਾਰਟ ਵਿਚ ਸਰਕਲ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਕਰਮਚਾਰੀਆਂ ਨੂੰ ਮਿਲਣ ਲਈ ਪੁੱਜੇ ਸਨ।
ਪਟਿਆਲਾ 'ਚ ਇਨਸਾਨੀਅਤ ਸ਼ਰਮਸਾਰ, 2 ਸਾਲਾ ਬੱਚੀ ਨਾਲ ਜਬਰ-ਜ਼ਨਾਹ
ਪਟਿਆਲਾ 'ਚ 2 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਚੋਣ ਜ਼ਾਬਤੇ ਦੀਆਂ ਜਨਰਲ ਜੇ. ਜੇ. ਸਿੰਘ ਉਡਾ ਰਹੇ ਨੇ ਧੱਜੀਆਂ
ਭਾਰਤ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਪੂਰੇ ਦੇਸ਼ 'ਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਸੀ
ਪਟਿਆਲਾ 'ਚ 'ਆਪ' ਦੀ ਨੀਨਾ ਮਿੱਤਲ ਨੇ ਗਾਂਧੀ ਖਿਲਾਫ ਖੋਲ੍ਹਿਆ ਮੋਰਚਾ
ਆਮ ਆਦਮੀ ਪਾਰਟੀ ਵਲੋਂ ਪਟਿਆਲਾ ਸੰਸਦੀ ਸੀਟ 'ਤੇ ਨਾਂ ਦਾ ਐਲਾਨ ਹੁੰਦਿਆਂ ਹੀ ਨੀਨਾ ਮਿੱਤਲ ਨੇ ਡਾ. ਧਰਮਵੀਰ ਗਾਂਧੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਰਣੀਕੇ ਦਾ ਜਾਣੋ ਸਿਆਸੀ ਸਫਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਬਰਨਾਲਾ 'ਚ ਭਗਵੰਤ ਮਾਨ ਦਾ ਵਿਰੋਧ, 3 ਮਿੰਟ 'ਚ ਰੈਲੀ ਨੂੰ ਖਤਮ ਕਰਕੇ ਪਰਤੇ ਘਰ (ਵੀਡੀਓ)
ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਐਤਵਾਰ ਨੂੰ ਬਰਨਾਲਾ ਵਿਧਾਨ ਸਭਾ ਖੇਤਰ ਪਿੰਡ ਜੋਧਪੁਰਾ ਚੀਮਾ ਪਹੁੰਚਣ 'ਤੇ ਕੁਝ ਨੌਜਵਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ।
ਕਾਂਗਰਸ ਦੇ ਡਿੰਪਾ ਖਡੂਰ ਸਾਹਿਬ 'ਚ ਜਗੀਰ ਕੌਰ ਨੂੰ ਦੇਣਗੇ ਚੁਣੌਤੀ, ਜਾਣੋ ਕੀ ਹੈ ਪਿਛੋਕੜ
ਹਾਕਮ ਧਿਰ ਨੇ ਪੰਥਕ ਹਲਕੇ ਖਡੂਰ ਸਾਹਿਬ 'ਤੇ ਵਿਰੋਧੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਪੰਜਾਬ 'ਚ ਮਹਿੰਗੀ ਹੋ ਸਕਦੀ ਹੈ ਵਾਢੀ, ਕਿਸਾਨਾਂ 'ਤੇ ਵਧੇਗਾ ਬੋਝ
ਪੰਜਾਬ 'ਚ ਕਣਕ ਦੀ ਕਟਾਈ ਇਸ ਵਾਰ ਮਹਿੰਗੀ ਪੈਣ ਵਾਲੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਲੋਕ ਸਭਾ ਚੋਣਾਂ ਲਈ ਮਜ਼ਦੂਰਾਂ ਦੇ ਵਾਪਸ ਪਰਤਣ ਕਾਰਨ ਕਿਸਾਨਾਂ ਅਤੇ ਉਦਯੋਗਿਕ ਖੇਤਰਾਂ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਵਿੰਦਰ ਘੁਬਾਇਆ ਵਲੋਂ ਸੁਖਬੀਰ ਨੂੰ ਜੁੱਲੀ-ਬਿਸਤਰਾ ਬੰਨ੍ਹ੍ਹਣ ਦੀ ਸਲਾਹ (ਵੀਡੀਓ)
ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜੁੱਲੀ-ਬਿਸਤਰਾ ਬੰਨ੍ਹ੍ਹਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਮਾਨਸਿਕ ਪਰੇਸ਼ਾਨੀ ਦੇ ਚਲਦੇ ਬਜ਼ੁਰਗ ਔਰਤ ਨੇ ਲਿਆ ਫਾਹਾ
NEXT STORY