ਜਲੰਧਰ (ਵੈੱਬ ਡੈਸਕ) : ਆਪਣੀ ਬੇਬਾਕ ਬਿਆਨਬਾਜ਼ੀ ਲਈ ਚਰਚਾ 'ਚ ਰਹਿਣ ਵਾਲੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਇਸ ਵਾਰ ਉਹ ਕਿਸੇ ਮੰਤਰੀ ਅਹੁਦੇ ਜਾਂ ਬਿਆਨ ਨੂੰ ਲੈ ਕੇ ਨਹੀਂ ਸਗੋਂ ਆਪਣੀ ਇਕ ਤਸਵੀਰ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦੂਜੇ ਪਾਸੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਵਲੋਂ ਇਸ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਚੁਣਨ ਬਾਰੇ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸੰਨੀ ਅਜੇ ਸਿਖ ਰਹੇ ਹਨ ਤੇ ਛੇਤੀ ਹੀ ਉਨ੍ਹਾਂ ਨੂੰ ਸਭ ਪਤਾ ਲੱਗ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
'ਦਸਤਾਰ' ਨੂੰ ਲੈ ਕੇ ਸੁਰਖੀਆਂ 'ਚ ਆਏ ਸਿੱਧੂ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ
ਆਪਣੀ ਬੇਬਾਕ ਬਿਆਨਬਾਜ਼ੀ ਲਈ ਚਰਚਾ 'ਚ ਰਹਿਣ ਵਾਲੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ।
ਸੁਨੀਲ ਜਾਖੜ ਦਾ ਸੰਨੀ ਦਿਓਲ 'ਤੇ ਵੱਡਾ ਹਮਲਾ (ਵੀਡੀਓ)
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਵਲੋਂ ਇਸ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਚੁਣਨ ਬਾਰੇ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸੰਨੀ ਅਜੇ ਸਿਖ ਰਹੇ ਹਨ ਤੇ ਛੇਤੀ ਹੀ ਉਨ੍ਹਾਂ ਨੂੰ ਸਭ ਪਤਾ ਲੱਗ ਜਾਵੇਗਾ।
'ਦਸਤਾਰ' ਮਾਮਲੇ 'ਤੇ ਸਿੱਧੂ ਦੇ ਹੱਕ 'ਚ 'ਕੈਪਟਨ', ਲੋਕਾਂ ਨੂੰ ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਦਸਤਾਰ ਵਾਲੀ ਤਸਵੀਰ ਨਾਲ ਕੀਤੀ ਗਈ ਛੇੜਛਾੜ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਗੁੱਸਾ ਆ ਗਿਆ ਹੈ।
ਸੁਖਬੀਰ ਬਾਦਲ ਵਲੋਂ 'ਕਰਤਾਰਪੁਰ ਲਾਂਘੇ' ਦਾ ਡਿਜ਼ਾਈਨ ਜਾਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਇੱਥੇ ਪ੍ਰੈਸ ਕਾਨਫਰੰਸ ਰੱਖੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਕਰਤਾਰਪੁਰ ਲਾਂਘੇ ਦਾ ਡਿਜ਼ਾਈਨ ਜਾਰੀ ਕੀਤਾ ਗਿਆ।
ਗੁਰਪ੍ਰੀਤ ਪਲਹੇਰੀ ਨੂੰ ਨੁਮਾਇੰਦਾ ਨਿਯੁਕਤ ਕਰਨ 'ਤੇ ਸੰਨੀ ਦਿਓਲ ਦਾ ਪਹਿਲਾ ਪ੍ਰਤੀਕਰਮ
ਲੇਖਕ ਅਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਆਪਣਾ ਨੁਮਾਇੰਦਾ ਨਿਯੁਕਤ ਕਰਨ 'ਤੇ ਸੰਨੀ ਦਿਓਲ ਨੇ ਆਪਣਾ ਪਹਿਲਾ ਪ੍ਰਤੀਕਰਮ ਦਿੱਤਾ ਹੈ।
ਸੂਬੇ ਭਰ 'ਚ ਕਰਮਚਾਰੀਆਂ ਨੇ ਲਾਈਆਂ ਪਨਬੱਸ ਨੂੰ ਬਰੇਕਾਂ
ਪੰਜਾਬ ਰੋਡਵੇਜ਼ ਠੇਕਾ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਬਹਿਬਲਕਲਾਂ ਗੋਲੀਕਾਂਡ : ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਰਾਹਤ
ਬਹਿਬਲਕਲਾਂ ਗੋਲੀਕਾਂਡ 'ਚ ਨਾਮਜ਼ਦ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਹਾਈਕੋਰਟ ਨੇ ਰਾਹਤ ਦਿੱਤੀ ਹੈ।
ਬੇਅਦਬੀ ਮਾਮਲੇ 'ਚ ਡੇਰਾ ਮੁਖੀ ਨੂੰ ਨਾਮਜ਼ਦ ਕਰਨ ਦੀ ਮੰਗ
ਪੰਜਾਬ ਦੀਆਂ ਵੱਖ-ਵੱਖ ਪੰਥਕ ਧਿਰਾਂ ਦੇ ਸਾਂਝੇ ਵਫਦ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਗਈ।
ਭਾਰਤੀ ਧੀਆਂ ਦੀ ਰੋਲ ਮਾਡਲ ਬਣੇਗੀ ਪਾਕਿਸਤਾਨ ਦੀ ਧੀ (ਵੀਡੀਓ)
'ਬੇਟੀ ਬਚਾਓ ਬੇਟੀ ਪੜ੍ਹਾਓ' ਅਭਿਆਨ ਤਹਿਤ ਧੀਆਂ ਨੂੰ ਅੱਗੇ ਵਧਾਉਣ ਲਈ ਸੰਗਰੂਰ ਪ੍ਰਸ਼ਾਸਨ ਵਲੋਂ ਅਨੌਖਾ ਉਪਰਾਲਾ ਕੀਤਾ ਗਿਆ ਹੈ।
ਜਗਰਾਓਂ ਦੀ ਮੰਡੀ 'ਚ 'ਮੂੰਗੀ ਤੇ ਮੱਕੀ' ਦੀ ਰਿਕਾਰਡ ਆਮਦ
ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਤੇ ਸੂਬੇ ਦੀ ਦਾਲ ਹੱਬ ਵਜੋਂ ਜਾਣੀ ਜਾਂਦੀ ਜਗਰਾਓਂ ਦੀ ਅਨਾਜ ਮੰਡੀ 'ਚ ਇਨ੍ਹੀਂ ਦਿਨੀਂ ਮੂੰਗੀ ਅਤੇ ਮੱਕੀ ਦੀ ਰਿਕਾਰਡ ਆਮਦ ਹੋ ਰਹੀ ਹੈ।
ਵਿਦੇਸ਼ਾਂ 'ਚ ਫਸੇ ਪੰਜਾਬੀਆਂ ਲਈ ਅੱਗੇ ਆਈ 'ਆਪ', ਵਿਦੇਸ਼ ਮੰਤਰਾਲੇ ਨੂੰ ਲਗਾਈ ਗੁਹਾਰ (ਵੀਡੀਓ)
NEXT STORY