ਜਲੰਧਰ (ਵੈੱਬ ਡੈਸਕ) : ਰੱਖੜੀ ਵਾਲੇ ਦਿਨ ਪੀ. ਜੀ. 'ਚ ਰਹਿਣ ਵਾਲੀਆਂ 2 ਸਕੀਆਂ ਭੈਣਾਂ ਨੂੰ ਕਤਲ ਕਰਨ ਵਾਲੇ ਕਾਤਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਦੀ ਅਬੋਹਰ ਸਥਿਤ ਕੋਠੀ 'ਤੇ ਪੱਥਰਾਅ ਕਰਨ ਅਤੇ ਹੁੱਲੜਬਾਜ਼ੀ ਕਰਨ ਦੇ ਦੋਸ਼ 'ਚ ਅਬੋਹਰ ਪੁਲਸ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਨੂੰ ਗ੍ਰਿਫਥਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਚੰਡੀਗੜ੍ਹ : 'ਰੱਖੜੀ' 'ਤੇ ਸਕੀਆਂ ਭੈਣਾਂ ਨੂੰ ਕਤਲ ਕਰਨ ਵਾਲਾ ਕਾਤਲ ਗ੍ਰਿਫਤਾਰ
ਰੱਖੜੀ ਵਾਲੇ ਦਿਨ ਪੀ. ਜੀ. 'ਚ ਰਹਿਣ ਵਾਲੀਆਂ 2 ਸਕੀਆਂ ਭੈਣਾਂ ਨੂੰ ਕਤਲ ਕਰਨ ਵਾਲੇ ਕਾਤਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
'ਆਪ' ਆਗੂ ਵਲੋਂ ਸੁਨੀਲ ਜਾਖੜ ਦੀ ਕੋਠੀ 'ਤੇ ਹਮਲਾ, ਪੈਟਰੋਲ ਵੀ ਸੁੱਟਿਆ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਦੀ ਅਬੋਹਰ ਸਥਿਤ ਕੋਠੀ 'ਤੇ ਪੱਥਰਾਅ ਕਰਨ ਅਤੇ ਹੁੱਲੜਬਾਜ਼ੀ ਕਰਨ ਦੇ ਦੋਸ਼ 'ਚ ਅਬੋਹਰ ਪੁਲਸ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਨੂੰ ਗ੍ਰਿਫਥਾਰ ਕੀਤਾ ਹੈ।
ਸਾਵਧਾਨ ! ਪੰਜਾਬ 'ਚ ਲਗਾਤਾਰ ਚੁੱਕੇ ਜਾ ਰਹੇ ਬੱਚੇ, ਹੁਣ ਹਸ਼ਿਆਰਪੁਰ 'ਚ ਹੋਈ ਵਾਰਦਾਤ (ਵੀਡੀਓ)
ਪੰਜਾਬ ਵਿਚ ਬੱਚਿਆਂ ਨੂੰ ਚੁੱਕਣ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।
ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਪਵੇਗਾ ਭਾਰੀ ਮੀਂਹ
ਪੰਜਾਬ 'ਚ ਆਉਣ ਵਾਲੇ 2 ਦਿਨਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਦੇ ਮਾਰੇ ਲੋਕਾਂ ਨੂੰ ਰਾਹਤ ਮਿਲੇਗੀ।
'ਕਰਤਾਰਪੁਰ ਲਾਂਘੇ' ਬਾਰੇ ਬਾਜਵਾ ਨੇ ਮੋਦੀ 'ਤੇ ਲਾਏ ਦੋਸ਼
ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਰਤਾਰਪੁਰ ਲਾਂਘੇ 'ਚ ਦੇਰੀ ਹੋਣ 'ਤੇ ਪ੍ਰਧਾਨ ਮੰਤਰੀ ਮੋਦੀ 'ਤੇ ਗੰਭੀਰ ਦੋਸ਼ ਲਾਏ ਹਨ।
ਰੱਖੜੀ ਵਾਲੇ ਦਿਨ ਨਸ਼ੇ ਨੇ ਖੋਹਿਆ ਭੈਣ ਤੋਂ ਭਰਾ ਦਾ ਸਾਥ
ਇਕ ਪਾਸੇ ਜਿੱਥੇ ਸਾਰਾ ਦੇਸ਼ ਆਜ਼ਾਦੀ ਦਾ ਦਿਹਾੜਾ ਅਤੇ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ, ਉਥੇ ਹੀ ਅਬੋਹਰ ਦੇ ਬਸੰਤ ਨਗਰ ਵਿਖੇ ਭੇਤਭਰੇ ਹਾਲਾਤ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ : ਘਰ 'ਚ ਸੁੱਤਾ ਪਿਆ 15 ਦਿਨ ਦਾ ਬੱਚਾ ਅਗਵਾ
ਪੰਜਾਬ ਵਿਚ ਬੱਚੇ ਚੁੱਕਣ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਦੇ ਥਾਣਾ 1 ਦੇ ਅਧੀਨ ਆਉਂਦੇ ਇਲਾਕੇ ਦਾ ਸਾਹਮਣੇ ਆਇਆ ਹੈ।
ਮਰਹੂਮ ਪ੍ਰਧਾਨ ਮੰਤਰੀ ਵਾਜਪਾਈ ਜੀ ਦੀ ਪਹਿਲੀ ਬਰਸੀ, ਕੈਪਟਨ ਨੇ ਦਿੱਤੀ ਸ਼ਰਧਾਂਜਲੀ
ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪਾਈ ਜੀ ਦੀ ਸ਼ੁੱਕਰਵਾਰ ਨੂੰ ਪਹਿਲੀ ਬਰਸੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਫਰੀਦਕੋਟ : ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਲੋਕਾਂ 'ਚ ਦਹਿਸ਼ਤ (ਵੀਡੀਓ)
ਫਰੀਦਕੋਟ ਜ਼ਿਲੇ ਦੇ ਪਿੰਡ ਸ਼ਿਮਰੇਵਾਲਾ 'ਚ ਖੇਤਾਂ ਵਿਚੋਂ ਪਾਕਿਸਤਾਨੀ ਗੁਬਾਰੇ ਮਿਲਣ ਨਾਲ ਸਹਿਮ ਦਾ ਮਹੌਲ ਬਣਿਆ ਹੋਇਆ ਹੈ।
53 ਸਾਲ ਦਾ ਇਹ ਬਾਡੀ ਬਿਲਡਰ ਨੌਜਵਾਨਾਂ ਨੂੰ ਵੀ ਪਾ ਰਿਹਾ ਮਾਤ, ਸਿੱਧੂ ਵੀ ਕਾਇਲ
ਲੁਧਿਆਣਾ ਦੇ ਆਵਤਾਰ ਸਿੰਘ ਨੇ ਜ਼ਿੰਦਗੀ 'ਚ ਬਹੁਤ ਮੁਸੀਬਤਾ ਦਾ ਸਾਹਮਣਾ ਕੀਤਾ ਪਰ ਅੱਜ ਤੱਕ ਕਦੇ ਮੁਸੀਬਤਾ ਅੱਗੇ ਹਾਰ ਨਹੀਂ ਮੰਨੀ ਤੇ ਆਪਣੀ ਬਾਡੀ ਬਿਲਡਿੰਗ ਜਾਰੀ ਰੱਖੀ।
ਆਵਾਰਾ ਪਸ਼ੂ ਰੋਜ਼ ਲੈ ਰਹੇ ਲੋਕਾਂ ਦੀਆਂ ਜਾਨਾਂ, ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ : ਅਰੋੜਾ
NEXT STORY