ਜਲੰਧਰ (ਵੈੱਬ ਡੈਸਕ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾ ਰਹੇ ਨਗਰ ਕੀਰਤਨ ਵਿਚ ਕੁਝ ਲੋਕਾਂ ਵਲੋਂ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਬੀਤੇ ਦਿਨ ਭਾਵ ਵੀਰਵਾਰ ਨੂੰ ਬਠਿੰਡਾ ਦੇ 3 ਪਰਿਵਾਰਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਕਤ ਪਰਿਵਾਰਾਂ ਦੀਆਂ 3 ਲੜਕੀਆਂ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈਆਂ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਸੰਗਰੂਰ 'ਚ ਬਾਬੇ ਨਾਨਕ ਦੇ ਨਗਰ ਕੀਰਤਨ ਦੌਰਾਨ ਦਾਗੇ ਫਾਇਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾ ਰਹੇ ਨਗਰ ਕੀਰਤਨ ਵਿਚ ਕੁਝ ਲੋਕਾਂ ਵਲੋਂ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਬਠਿੰਡਾ : ਘਰੋਂ ਸਕੂਲ ਗਈਆਂ 3 ਨਾਬਾਲਗ ਲੜਕੀਆਂ ਸ਼ੱਕੀ ਹਾਲਤ 'ਚ ਲਾਪਤਾ
ਬੀਤੇ ਦਿਨ ਭਾਵ ਵੀਰਵਾਰ ਨੂੰ ਬਠਿੰਡਾ ਦੇ 3 ਪਰਿਵਾਰਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਕਤ ਪਰਿਵਾਰਾਂ ਦੀਆਂ 3 ਲੜਕੀਆਂ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈਆਂ।
ਵਿਦੇਸ਼ੀ ਧਰਤੀ 'ਤੇ ਜਿੱਤ ਦੇ ਝੰਡੇ ਗੱਡ ਮੁੜੀਆਂ ਪੰਜਾਬ ਦੀਆਂ 2 ਸ਼ੇਰ ਬੱਚੀਆਂ
ਰੋਪੜ ਜ਼ਿਲੇ ਦੇ ਪਿੰਡ ਝੱਲੀਆ ਕਲਾ 'ਚ ਪੜ੍ਹਦੀਆਂ 2 ਧੀਆਂ ਨੇ ਦੋਹਾ ਕਤਰ 'ਚ ਹੋਈ 14ਵੀਂ ਏਸ਼ੀਅਨ ਸ਼ੂਟਿੰਗ ਚੈਪੀਅਨਸ਼ਿਪ
ਕੋਟਕਪੂਰਾ ਗੋਲੀਕਾਂਡ : ਅਦਾਲਤ ਵਲੋਂ ਨਾਮਜ਼ਦ ਪੁਲਸ ਮੁਲਾਜ਼ਮਾਂ ਨੂੰ ਝਟਕਾ
ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਅੱਜ ਫਰੀਦਕੋਟ ਦੀ ਜ਼ਿਲਾ ਅਤੇ ਸ਼ੈਸ਼ਨ ਅਦਾਲਤ 'ਚ ਹੋਈ।
'ਵਿਆਹਾਂ' ਵਾਲੀ ਜੇਲ ਦੇ ਚਰਚੇ, ਕੈਦੀ ਨੂੰ ਲੱਗੀਆਂ ਸ਼ਗਨਾਂ ਦੀਆਂ 'ਹੱਥਕੜੀਆਂ'
ਨਾਭਾ ਦੀ ਮੈਕਸੀਮਮ ਸਕਿਓਰਿਟੀ ਵਾਲੀ ਜੇਲ ਮੈਕਸੀਮਮ ਵਿਆਹਾਂ ਵਾਲੀ ਜੇਲ ਬਣਦੀ ਜਾ ਰਹੀ ਹੈ।
1920 'ਚ ਬਣੀ ਸੀ ਐੱਸ. ਜੀ. ਪੀ. ਸੀ., ਜਾਣੋ ਕਿਵੇਂ ਆਈ ਹੋਂਦ 'ਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ 'ਚ ਆਈ ਸੀ।
ਖੁਸ਼ਖਬਰੀ! ਹੁਣ ਕਿਸੇ ਵੀ ਜ਼ਿਲੇ 'ਚ ਰਹਿੰਦੇ ਹੋਏ ਬਣਵਾ ਸਕਦੇ ਹੋ ਡਰਾਈਵਿੰਗ ਲਾਈਸੈਂਸ
ਜੇਕਰ ਤੁਸੀਂ ਕਿਸੇ ਦੂਜੇ ਜ਼ਿਲੇ ਤੋਂ ਆ ਕੇ ਜਲੰਧਰ ਵਿਚ ਰਹਿ ਰਹੇ ਹੋ ਅਤੇ ਤੁਹਾਨੂੰ ਡਰਾਈਵਿੰਗ ਲਾਈਸੈਂਸ ਬਣਵਾਉਣਾ ਹੈ ਤਾਂ ਹੁਣ ਤੁਹਾਨੂੰ ਆਪਣੇ ਸਬੰਧਤ ਜ਼ਿਲੇ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ।
ਗੋਦ ਲਏ ਪੁੱਤ ਨੇ ਵਸੀਅਤ ਆਪਣੇ ਨਾਂ ਕਰਵਾ ਸੜਕਾਂ 'ਤੇ ਰੋਲਿਆ ਬਜ਼ੁਰਗ ਜੋੜਾ (ਵੀਡੀਓ)
ਅਮਲੋਹ ਦੇ ਪਿੰਡ ਸ਼ਮਸਪੁਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਪਾਕਿ ਦਾ ਸਿੱਖਾਂ ਨੂੰ ਇਕ ਹੋਰ ਤੋਹਫਾ, ਕਰਤਾਰਪੁਰ ਸਾਹਿਬ 'ਚ ਬਣਾਇਆ ਸਿੱਖ ਅਜਾਇਬ ਘਰ
ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਨੂੰ ਇਕ ਹੋਰ ਤੋਹਫਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਜ਼ਿਲਾ ਨਾਰੋਵਾਲ ਦੇ ਪਿੰਡ ਕੋਠੇ 'ਚ ਸਥਾਪਿਤ ਗੁਰਦੁਆਰਾ ਸ੍ਰੀ
ਜੇਲ 'ਚ ਬਣਾਇਆ ਗਿਰੋਹ, ਬਾਹਰ ਆਉਂਦੇ ਹੀ 10 ਦਿਨਾਂ 'ਚ ਕਰ ਦਿੱਤੀਆਂ 10 ਵਾਰਦਾਤਾਂ
ਸਦਰ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗੰਜਾ ਗਿਰੋਹ ਦੇ ਸਰਗਣਾ ਸਣੇ 4 ਮੈਂਬਰਾਂ ਨੂੰ ਬਹੁਤ ਨਾਟਕੀ ਢੰਗ ਨਾਲ ਗ੍ਰਿਫਤਾਰ ਕਰਕੇ
ਸਾਂਝ ਰੇਡੀਓ 21 ਨਵੰਬਰ ਨੂੰ ਕਰੇਗਾ ਕਬੱਡੀ ਖਿਡਾਰੀਆਂ ਦਾ ਸਨਮਾਨ
NEXT STORY