ਜਲੰਧਰ (ਵੈੱਬ ਡੈਸਕ) : ਪੰਜਾਬ ਮੰਤਰੀ ਮੰਡਲ 'ਚ ਵਿਸਥਾਰ ਹੋਣ ਦੀ ਚਰਚਾ ਪੰਜਾਬ ਕਾਂਗਰਸ 'ਚ ਇਸ ਸਮੇਂ ਜ਼ੋਰਾਂ 'ਤੇ ਹੈ ਅਤੇ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਇਹ ਵਿਸਥਾਰ ਕਿਸੇ ਵੀ ਸਮੇਂ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦਾ ਅਹੁਦਾ ਕਾਫੀ ਸਮੇਂ ਤੋਂ ਖਾਲੀ ਹੈ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਭਰਨ ਦਾ ਮਨ ਬਣਾ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ 'ਚ ਵੀ ਫੇਰਬਦਲ ਹੋਵੇਗਾ। ਦੂਜੇ ਪਾਸੇ ਅੱਜ ਸ਼ੁਰੂ ਹੋਏ ਦੋ ਦਿਨਾਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ 'ਚ ਵੱਡੀ ਸੇਧ ਲੱਗਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਮਿਟ ਦੌਰਾਨ ਜਦੋਂ ਕੈਪਟਨ ਦੀ ਇੰਟਰਵਿਊ ਚੱਲ ਰਹੀ ਸੀ ਤਾਂ ਭਾਰੀ ਸੁਰੱਖਿਆ ਦੇ ਬਾਵਜੂਦ ਵੀ ਇਕ ਵਿਅਕਤੀ ਉਨ੍ਹਾਂ ਦੀ ਚੱਲ ਰਹੀ ਇੰਟਰਵਿਊ 'ਚ ਆ ਗਿਆ। ਇਹ ਪੰਜਾਬ ਦੀ ਅਫਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਲੱਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
...ਤੇ ਜਲਦ ਹੋਵੇਗਾ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ, ਬਦਲਣਗੇ ਮੰਤਰੀਆਂ ਦੇ ਵਿਭਾਗ!
ਪੰਜਾਬ ਮੰਤਰੀ ਮੰਡਲ 'ਚ ਵਿਸਥਾਰ ਹੋਣ ਦੀ ਚਰਚਾ ਪੰਜਾਬ ਕਾਂਗਰਸ 'ਚ ਇਸ ਸਮੇਂ ਜ਼ੋਰਾਂ 'ਤੇ ਹੈ ਅਤੇ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਕੈਪਟਨ ਦਾ ਸੁਰੱਖਿਆ ਘੇਰਾ ਤੋੜ ਕੇ ਧੱਕੇ ਨਾਲ ਮੀਟਿੰਗ ਹਾਲ 'ਚ ਵੜਿਆ ਵਿਅਕਤੀ
ਅੱਜ ਸ਼ੁਰੂ ਹੋਏ ਦੋ ਦਿਨਾਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ 'ਚ ਵੱਡੀ ਸੇਧ ਲੱਗਣ ਦਾ ਮਾਮਲਾ ਸਾਹਮਣਾ ਆਇਆ ਹੈ।
ਡਾ. ਮਨਮੋਹਨ ਸਿੰਘ ਦੇ ਬਿਆਨ 'ਤੇ ਭਖੀ ਸਿਆਸਤ, ਜਾਣੋ ਕੀ ਬੋਲੇ ਬਿਕਰਮ ਮਜੀਠੀਆ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਸਿਆਸਤ 'ਚ ਭੂਚਾਲ ਆ ਗਿਆ ਹੈ।
'84 ਸਿੱਖ ਕਤਲੇਆਮ 'ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ 'ਚ ਭੂਚਾਲ
1984 ਦੇ ਦਿੱਲੀ ਸਿੱਖ ਦੰਗੇ ਦੀ ਉਹ ਕਹਾਣੀ, ਜਿਸ ਨੂੰ ਯਾਦ ਕਰ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਸਿੱਖੀ ਦੇ ਨਾਲ ਕੈਨੇਡਾ 'ਚ ਇਨ੍ਹਾਂ ਸਿੱਖ ਨੌਜਵਾਨਾਂ ਨੇ ਕਬੱਡੀ ਨੂੰ ਰੱਖਿਆ ਜ਼ਿੰਦਾ
ਪੰਜਾਬ 'ਚ ਖੇਡੇ ਜਾ ਰਹੇ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੈ ਰਹੀ ਕੈਨੇਡਾ ਟੀਮ 'ਚ ਦੋ ਸਕੇ ਭਰਾ ਆਪਣੀ ਖੇਡ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਰਹੇ ਹਨ।
ਕੈਨੇਡਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਪਰਿਵਾਰ 'ਤੇ ਢਾਇਆ ਕਹਿਰ (ਤਸਵੀਰਾਂ)
ਇਥੋਂ ਦੇ ਗੜ੍ਹਦੀਵਾਲਾ ਦੇ ਪਿੰਡ ਢੋਲੇਵਾਲ ਦੇ ਇਕ ਕੈਨੇਡਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਵੱਲੋਂ ਆਪਣੇ ਬਜ਼ੁਰਗ ਮਾਂ-ਬਾਪ ਦੇ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਨਵਾਂ ਟਰੈਂਡ : ਸਾਈਕਲ-ਸਕੂਟਰਾਂ 'ਤੇ ਵਹੁਟੀ ਲਿਆਉਣ ਲੱਗੇ ਪੰਜਾਬੀ (ਤਸਵੀਰਾਂ)
ਅੱਜ-ਕੱਲ ਪੰਜਾਬ ਵਿਚ ਸਾਈਕਲ-ਸਕਟੂਰਾਂ 'ਤੇ ਡੋਲੀ ਘਰ ਲਿਆਉਣ ਦਾ ਟਰੈਂਡ ਸ਼ੁਰੂ ਹੋ ਗਿਆ ਹੈ।
ਢਿੱਲਵਾਂ ਕਤਲ ਕਾਂਡ ਦੇ ਤਿੰਨ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ
ਬੁੱਧਵਾਰ ਦੇਰ ਸ਼ਾਮ ਬਟਾਲਾ ਪੁਲਸ ਨੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਕਾਂਡ 'ਚ ਸ਼ਾਮਲ ਤਿੰਨ ਕਥਿਤ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ।
ਸੰਤੋਖ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ GST ਮੁਆਵਜ਼ੇ ਦਾ ਮੁੱਦਾ, ਜਲੰਧਰ ਲਈ ਕੀਤੀ ਇਹ ਮੰਗ
ਸੰਸਦ ਮੈਂਬਰ ਸੰਤੋਖ ਚੌਧਰੀ ਨੇ ਬੀਤੇ ਦਿਨ ਲੋਕ ਸਭਾ 'ਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਬਕਾਇਆ ਜੀ. ਐੱਸ. ਟੀ. ਮੁਆਵਜ਼ੇ ਦਾ ਮੁੱਦਾ ਉਠਾਇਆ।
ਖੌਫਨਾਕ ਵਾਰਦਾਤ : ਚੜ੍ਹਦੀ ਸਵੇਰੇ ਕਾਰ ਚਾਲਕ ਨੂੰ ਅੱਗ ਲਗਾ ਕੇ ਸਾੜਿਆ
ਜ਼ਿਲਾ ਤਰਨਤਾਰਨ ਅਧੀਨ ਆਉਂਦੇ ਕਸਬਾ ਹਰੀਕੇ ਪਤਨ ਤੋਂ ਕਰੀਬ 5 ਕਿਲੋਮੀਟਰ ਦੂਰ ਪਿੰਡ ਕਿਰਤੋਵਾਲ ਨੇੜੇ ਅੱਜ ਸਵੇਰੇ ਇਕ ਕਾਰ ਚਾਲਕ ਨੂੰ ਅੱਗ ਲਾ ਕੇ ਸਾੜ ਦੇਣ ਦੀ ਸੂਚਨਾ ਮਿਲੀ ਹੈ।
ਖਰੜ 'ਚ ਸਕੂਲ ਅਧਿਆਪਕਾ ਨੂੰ ਗੋਲੀਆਂ ਮਾਰਨ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ (ਵੀਡੀਓ)
ਮੋਹਾਲੀ 'ਚ ਪੈਂਦੇ ਖਰੜ ਦੇ ਸੰਨੀ ਇਨਕਲੇਵ 'ਚ ਸਥਿਤ ਇਕ ਨਿਜੀ ਸਕੂਲ 'ਚ ਪੜ੍ਹਾਉਣ ਵਾਲੀ ਅਧਿਆਪਕਾ ਨੂੰ ਵੀਰਵਾਰ ਸਵੇਰੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਜਿਸ ਕਾਰਨ ਅਧਿਆਪਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੈਮਰਿਆਂ ਨੇ ਖੋਲ੍ਹੀ ਰੰਗੀਨ ਮਿਜਾਜ਼ ਪਤਨੀ ਦੀ ਪੋਲ
NEXT STORY