ਜਲੰਧਰ (ਵੈੱਬ ਡੈਸਕ) : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ 'ਚ ਰਹਿਣ ਦਾ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਹੈ ਕਿ ਚੌਥਾ ਫਰੰਟ ਬਣਾਉਣ ਦੇ ਮਾਮਲੇ 'ਚ ਉਨ੍ਹਾਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਹੋਈ ਹੈ ਅਤੇ ਜਲਦ ਹੀ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ ਕਿਉਂਕਿ ਲੁੱਟ ਵਾਲੀ ਲੀਡਰਸ਼ਿਪ ਤੋਂ ਜਨਤਾ ਪਰੇਸ਼ਾਨ ਹੋ ਚੁੱਕੀ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇੱਕ-ਦੂਜੇ 'ਤੇ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਦੋਸ਼ ਲਗਾਉਂਦੇ ਹੋਏ ਜਿਸ ਹਰਜਿੰਦਰ ਸਿੰਘ ਬਿੱਟੂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਉਹ ਹੁਣ ਮੀਡੀਆ ਸਾਹਮਣੇ ਆਇਆ ਹੈ ਅਤੇ ਉਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਸਿਮਰਜੀਤ ਬੈਂਸ ਨੇ ਠੋਕਿਆ ਦਾਅਵਾ, 'ਮੇਰੇ ਸੰਪਰਕ 'ਚ ਨੇ ਵੱਡੇ ਢੀਂਡਸਾ' (ਵੀਡੀਓ)
ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ 'ਚ ਰਹਿਣ ਦਾ ਦਾਅਵਾ ਠੋਕਿਆ ਹੈ।
ਗੈਂਗਸਟਰ ਕਹੇ ਜਾਣ 'ਤੇ ਹਰਜਿੰਦਰ ਬਿੱਟੂ ਦਾ ਕਾਂਗਰਸ-ਅਕਾਲੀਆਂ ਨੂੰ ਠੋਕਵਾਂ ਜਵਾਬ (ਵੀਡੀਓ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇੱਕ-ਦੂਜੇ 'ਤੇ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਦੋਸ਼ ਲਗਾਉਂਦੇ ਹੋਏ ਜਿਸ ਹਰਜਿੰਦਰ ਸਿੰਘ ਬਿੱਟੂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।
ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ 'ਤੇ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ
ਪਰਮਿੰਦਰ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋਣ ਦੀ ਗੱਲ ਨੂੰ ਅਫਵਾਹ ਦੱਸਿਆ।
ਤਨਖਾਹਾਂ ਰੋਕੇ ਜਾਣ ਦਾ ਮਨਪ੍ਰੀਤ ਬਾਦਲ ਨੇ ਦੱਸਿਆ ਅਸਲ ਕਾਰਨ (ਵੀਡੀਓ)
ਪੰਜਾਬ 'ਚ ਮਾੜੇ ਵਿੱਤੀ ਹਾਲਾਤ ਦੇ ਚੱਲਦਿਆਂ ਕਈ ਵਿਭਾਗਾਂ ਦੀ ਰੋਕੀ ਗਈ ਤਨਖਾਹ ਤੋਂ ਬਾਅਦ ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ...
ਜਾਖੜ ਨੇ 'ਗੈਂਗਸਟਰ ਕਲਚਰ' ਦਾ ਅਕਾਲੀਆਂ ਸਿਰ ਭੰਨਿਆ ਭਾਂਡਾ (ਵੀਡੀਓ)
ਇੱਥੇ ਕਾਂਗਰਸ ਦੀ ਇਕ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ 'ਚ ਗੈਂਗਸਟਰ ਕਲਚਰ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਸਿਰ ਭਾਂਡਾ ਭੰਨਿਆ ਹੈ।
ਮੰਗੂ ਮਠ ਢਾਹੇ ਜਾਣ 'ਤੇ ਕੈਪਟਨ ਵਲੋਂ ਨਿੰਦਾ
ਓਡੀਸ਼ਾ ਦੇ ਜਗਨਨਾਥ ਪੁਰੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮਠ ਅਤੇ ਨਾਨਕ ਮਠ ਦਾ ਹਨ, ਜਿਸ 'ਚੋਂ ਮੰਗੂ ਮੱਠ ਦਾ ਕੁੱਝ ਹਿੱਸਾ ਪ੍ਰਸ਼ਾਸਨ ਵਲੋਂ ਢਾਹ ਦਿੱਤਾ ਗਿਆ ਹੈ।
ਸੰਸਦ 'ਚ ਬੋਲੇ ਭਗਵੰਤ ਮਾਨ- ਮੈਂ ਬੋਲਣ ਲੱਗਾ, ਜਿਸ ਨੇ ਮੂੰਹ ਸੁੰਘਣਾ, ਸੁੰਘ ਲਓ (ਵੀਡੀਓ)
ਲੋਕ ਸਭਾ 'ਚ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਜਾ ਚੁਕਿਆ ਹੈ। ਉੱਥੇ ਹੀ ਇਸ ਬਿੱਲ ਨੂੰ ਲੈ ਕੇ ਕਾਫ਼ੀ ਚਰਚਾ ਹੋਈ।
ਸੰਘਣੀ ਧੂੰਦ ਕਾਰਨ ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਵਾਪਰਿਆ ਹਾਦਸਾ (ਤਸਵੀਰਾਂ)
ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ 5 ਗੱਡੀਆਂ ਆਪਸ ਵਿਚ ਟਕਰਾ ਗਈਆਂ।
ਠੰਢ ਨਾਲ ਠੁਰ-ਠੁਰ ਕਰਦੇ ਦਿਖੇ ਜਲੰਧਰੀਏ, ਪਈ ਦਸੰਬਰ ਦੀ ਪਹਿਲੀ 'ਧੁੰਦ' (ਵੀਡੀਓ)
ਸ਼ਹਿਰ 'ਚ ਅਜੇ ਤੱਕ ਇੰਨੀ ਜ਼ਿਆਦਾ ਠੰਢ ਨਹੀਂ ਪੈ ਰਹੀ ਸੀ ਪਰ ਮੰਗਲਵਾਰ ਦੀ ਸਵੇਰ ਨੇ ਲੋਕਾਂ ਨੂੰ ਠੁਰ-ਠੁਰ ਕਰਨ ਲਾ ਦਿੱਤਾ।
...ਜਦੋਂ ਮਨਾਈ ਵਿਆਹ ਦੀ 50ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ
1947 ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਤੋਂ 7 ਮੀਲ ਪਰ੍ਹਾਂ ਨਾਰੋਵਾਲ ਦੇ ਪਿੰਡ ਨਿੱਦੋਕੇ ਵਿਖੇ ਸ. ਹਰਨਾਮ ਸਿੰਘ ਦਾ ਪਰਿਵਾਰ ਰਹਿੰਦਾ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਰਤਾਰਪੁਰ ਸਾਹਿਬ ਤੋਂ 7 ਮੀਲ ਇਧਰ ਭਾਰਤ ਵਾਲੇ ਪਾਸੇ ਪਿੰਡ ਬਸੰਤਕੋਟ ਵਿਖੇ ਆ ਗਿਆ।
ਲੁਧਿਆਣਾ ਘੰਟਾਘਰ ਬੰਬ ਧਮਾਕਾ ਮਾਮਲੇ 'ਚ ਹਵਾਰਾ ਨੂੰ ਵੱਡੀ ਰਾਹਤ
ਲੁਧਿਆਣਾ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਅਤੇ ਹੋਰ ਮਾਮਲਿਆਂ 'ਚ ਤਿਹਾੜ ਜੇਲ 'ਚ ਬੰਦ ਖਾੜਕੂ ਜਗਤਾਰ ਸਿੰਘ ਹਵਾਰਾ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਲੁਧਿਆਣਾ ਦੇ ਘੰਟਾਘਰ ਬੰਬ ਧਮਾਕਾ ਮਾਮਲੇ 'ਚ ਬਰੀ ਕਰ ਦਿੱਤਾ ਹੈ।
ਮੱਧ ਪ੍ਰਦੇਸ਼ ਤੋਂ ਹਥਿਆਰ ਚੋਰੀ ਕਰਕੇ ਭੱਜਿਆ ਫੌਜੀ ਟਾਂਡਾ 'ਚ ਗ੍ਰਿਫਤਾਰ
ਮੱਧ ਪ੍ਰਦੇਸ਼ ਤੋਂ ਹਥਿਆਰ ਚੋਰੀ ਕਰਕੇ ਫਰਾਰ ਹੋਇਆ ਪਿੰਡ ਮਿਆਣੀ ਨਾਲ ਸਬੰਧਤ ਫ਼ੌਜੀ ਨੂੰ ਟਾਂਡਾ ਪੁਲਸ ਨੇ ਤਿੰਨ ਦਿਨਾਂ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ ਟਾਂਡਾ ਦੇ ਇਕ ਪਿੰਡ ਤੋਂ ਕਾਬੂ ਕਰ ਲਿਆ ਹੈ।
2 ਘਰਵਾਲਿਆਂ ਨੂੰ ਛੱਡ ਲੁੱਟ-ਖੋਹ ਕਰਨ ਵਾਲੀ ਔਰਤ ਪ੍ਰੇਮੀ ਸਣੇ ਗਿ੍ਫਤਾਰ
NEXT STORY