ਜਲੰਧਰ (ਵੈੱਬ ਡੈਸਕ) : ਪੰਜਾਬ ਪੁਲਸ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਡਰੋਨ ਹਮਲਿਆਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੇ ਡੀ. ਜੀ. ਪੀ. ਵਲੋਂ ਪੰਜਾਬ ਦੇ ਸਾਰੇ ਐੱਸ. ਐੱਸ. ਪੀਜ਼ ਅਤੇ ਕਮਿਸ਼ਨਰ ਆਫ ਪੁਲਸ ਨੂੰ ਡੋਰਨ ਨਾਲ ਨਜਿੱਠਣ ਦੇ ਹੁਕਮ ਦਿੱਤੇ ਗਏ ਹਨ। ਇਸ ਮੁਤਾਬਕ ਡਰੋਨ ਨੂੰ ਦੇਖਦੇ ਸਾਰ ਹੀ ਗੋਲੀ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਜੇਲ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸ਼ਹਿ ਦੇਣ ਦੇ ਇਲਜ਼ਾਮਾਂ 'ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਇਲਜ਼ਾਮ ਲਗਾਉਣ ਵਾਲਿਆਂ ਦੇ ਦਸ ਸਾਲਾਂ ਦੇ ਰਾਜ 'ਚ ਹੀ ਇਹ ਗੈਂਗਸਟਰ ਪੈਦਾ ਹੋਏ ਹਨ ਤੇ ਹੁਣ ਇੰਨ੍ਹਾਂ ਨੂੰ ਹੀ ਧਮਕੀਆਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
'ਡਰੋਨ ਹਮਲਿਆਂ' ਤੋਂ ਬਚਣ ਲਈ ਪੰਜਾਬ ਪੁਲਸ ਨੂੰ ਹਦਾਇਤਾਂ ਜਾਰੀ
ਪੰਜਾਬ ਪੁਲਸ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਡਰੋਨ ਹਮਲਿਆਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜੱਗੂ ਭਗਵਾਨਪੁਰੀਆ ਮਾਮਲੇ 'ਚ ਬਿਕਰਮ ਮਜੀਠੀਆ 'ਤੇ ਸਿੱਧੂ ਦਾ ਪਲਟਵਾਰ
ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਜੇਲ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸ਼ਹਿ ਦੇਣ ਦੇ ਇਲਜ਼ਾਮਾਂ 'ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕੀਤਾ ਹੈ।
ਪੱਤਰਕਾਰ ਨਾਲ ਬਦਸਲੂਕੀ ਮਾਮਲੇ 'ਤੇ ਬੋਲੇ ਭਗਵੰਤ ਮਾਨ, 'ਮੈਨੂੰ ਕੋਈ ਫਰਕ ਨੀ ਪੈਂਦਾ'
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਕਾਰਨ ਸੁਰਖੀਆਂ 'ਚ ਬਣੇ ਹੋਏ ਹਨ।
ਭਗਵੰਤ ਮਾਨ ਵਲੋਂ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ 'ਤੇ ਮੈਡਮ ਸਿੱਧੂ ਦਾ ਵੱਡਾ ਬਿਆਨ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵਲੋਂ ਪੱਤਰਕਾਰ ਕੀਤੀ ਗਈ ਬਦਸਲੂਕੀ 'ਤੇ ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਨੂੰ ਲੰਮੇਂ ਹੱਥੀਂ ਲਿਆ ਹੈ।
ਤਾਬਿਆ 'ਤੇ ਬੈਠੇ ਗ੍ਰੰਥੀ ਨੂੰ ਨੌਜਵਾਨ ਨੇ ਮਾਰੇ ਥੱਪੜ, ਵੀਡੀਓ ਵਾਇਰਲ
ਬਰਨਾਲਾ ਦੇ ਇਕ ਗੁਰਦੁਆਰੇ ਦੇ ਗ੍ਰੰਥੀ 'ਤੇ ਇਕ ਨੌਜਵਾਨ ਨੇ ਪਾਠ ਕਰਦੇ ਸਮੇਂ ਥੱਪੜ ਮਾਰ ਦਿੱਤੇ, ਜਿਸ ਕਾਰਨ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ।
ਪੰਜਾਬ 'ਚ ਜਾਨ ਲੈਣ ਲੱਗੀ ਹੱਡ ਚੀਰਵੀਂ 'ਠੰਡ', ਹੁਣ ਤੱਕ 8 ਲੋਕਾਂ ਦੀ ਮੌਤ
ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਇਨ੍ਹੀਂ ਦਿਨੀਂ ਹੱਡ ਚੀਰਵੀਂ ਠੰਡ ਨੇ ਜਾਨਲੇਵਾ ਰੂਪ ਧਾਰਨ ਕਰ ਲਿਆ ਹੈ।
Year Ender 2019 : ਪੰਜਾਬ 'ਚ ਹੋਏ 'ਕਤਲਕਾਂਡਾਂ' ਨੇ ਦਹਿਲਾ ਛੱਡੇ ਪੰਜਾਬੀਆਂ ਦੇ ਦਿਲ
ਕੁਝ ਦਿਨਾਂ ਬਾਅਦ ਚੜ੍ਹਨ ਵਾਲਾ ਸਾਲ 2020 ਜਿੱਥੇ ਨਵੀਆਂ ਉਮੀਦਾਂ ਲੈ ਕੇ ਆ ਰਿਹਾ ਹੈ, ਉੱਥੇ ਹੀ ਆਪਣੀਆਂ ਕੌੜੀਆਂ ਤੇ ਮਿੱਠੀਆਂ ਯਾਦਾਂ ਨਾਲ ਸਾਲ 2019 ਸਾਨੂੰ ਅਲਵਿਦਾ ਕਹਿ ਰਿਹਾ ਹੈ।
ਬਿਕਰਮ ਮਜੀਠੀਆ ਦੀ ਸਿਆਸੀ 'ਹਿੱਟ ਲਿਸਟ' 'ਤੇ ਰੰਧਾਵਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜ. ਸਕੱਤਰ ਬਿਕਰਮ ਸਿੰਘ ਮਜੀਠੀਆ ਪਿਛਲੇ ਦੋ ਮਹੀਨੇ ਤੋਂ ਜੇਲ ਵਿਭਾਗ 'ਚ ਤਰੁੱਟੀਆਂ ਅਤੇ ਜੱਗੂ ਭਗਵਾਨਪੁਰੀਆ ਤੋਂ ਇਲਾਵਾ ਬਟਾਲਾ 'ਚ ਇਕ ਸਾਬਕਾ ਅਕਾਲੀ ਸਰਪੰਚ ਦੇ ਕਤਲ ਨੂੰ ਲੈ ਕੇ ਜਿਸ ਤਰੀਕੇ ਨਾਲ ਰੰਧਾਵਾ ਨੂੰ ਆਪਣੀ ਸਿਆਸੀ ਹਿੱਟ ਲਿਸਟ 'ਤੇ ਫਿੱਟ ਕਰ ਚੁੱਕੇ ਹਨ...
ਸਲਾਹਕਾਰਾਂ ਦੀ ਨਿਯੁਕਤੀ ਸਬੰਧੀ ਫਾਈਲ ਮੋੜਨ ਦਾ ਅਕਾਲੀ ਦਲ ਵਲੋਂ ਸੁਆਗਤ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਉਸ ਫਾਇਲ ਨੂੰ ਵਾਪਸ ਕਾਂਗਰਸ ਸਰਕਾਰ ਕੋਲ ਭੇਜਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ...
SGPC ਨਵੇਂ ਸਾਲ 'ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਦੇਵੇਗੀ ਤੋਹਫਾ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਨਵੇਂ ਸਾਲ ਮੌਕੇ ਸ਼੍ਰੋਮਣੀ ਕਮੇਟੀ ਇਕ ਹੋਰ ਤੋਹਫਾ ਦੇਣ ਜਾ ਰਹੀ ਹੈ।
ਜਾਣੋ 'ਵੇਰਕਾ ਮਿਲਕ ਪਲਾਂਟ' 'ਚ ਸਰੀਰਕ ਸ਼ੋਸ਼ਣ ਦੀਆਂ ਖਬਰਾਂ ਦਾ ਅਸਲ ਸੱਚ
ਵੇਰਕਾ ਮਿਲਕ ਪਲਾਂਟ 'ਚ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਜਾਂ ਨਹੀਂ, ਇਸ ਨੂੰ ਲੈ ਕੇ ਚਰਚਾਵਾਂ ਦਾ ਮਾਹੌਲ ਗਰਮ ਹੈ।
ਮੋਗਾ 'ਚ ਖੁੱਲੀ ਨੇਕੀ ਦੀ ਹੱਟੀ, ਗਰੀਬਾਂ ਲਈ 10 ਰੁਪਏ 'ਚ ਮਿਲ ਰਿਹੈ ਠੰਡ ਤੋਂ ਬਚਣ ਦਾ ਸਾਮਾਨ (ਵੀਡੀਓ)
ਮੋਗਾ 'ਚ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਸ਼ਾਨਦਾਰ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਆਮ ਗਰੀਬਾਂ ਨੂੰ ਦੱਸ ਰੁਪਏ 'ਚ ਗਰਮ ਕੱਪੜੇ, ਕੰਬਲ, ਬੂਟ ਆਦਿ ਸਾਮਾਨ ਦਿੱਤੇ ਜਾ ਰਹੇ ਹਨ
ਜਲੰਧਰ ਦੇ ਦਾਨਿਸ਼ਮੰਦਾ 'ਚ ਆਇਆ ਜੰਗਲੀ ਸਾਂਭਰ, ਮਚੀ ਭਜਦੌੜ (ਵੀਡੀਓ)
NEXT STORY