ਜਲੰਧਰ (ਕਮਲੇਸ਼)— ਜਲੰਧਰ ਦੇ ਬਸਤੀ ਦਾਨਿਸ਼ਮੰਦਾ 'ਚ ਅੱਜ ਉਸ ਸਮੇਂ ਭਜਦੌੜ ਮਚ ਗਈ ਜਦੋਂ ਇਕ ਰਿਹਾਇਸ਼ੀ ਇਲਾਕੇ 'ਚ ਜੰਗਲੀ ਸਾਂਭਰ ਆ ਵੜਿਆ। ਇਸ ਦੌਰਾਨ ਕਈ ਲੋਕਾਂ ਨੇ ਸਾਂਭਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਫਿਰ ਡਿਵੀਜ਼ਨ ਨੰਬਰ-5 ਦੀ ਪੁਲਸ ਅਜੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਲੋਕਾਂ ਦੀ ਭੀੜ ਨੂੰ ਦੇਖ ਘਬਰਾਇਆ ਸਾਂਭਰ ਆਪਣੀ ਜਾਨ ਬਚਾਉਣ ਇੱਧਰ-ਉੱਧਰ ਭੱਜਣ ਲੱਗਾ ਅਤੇ ਲੋਕ ਵੀ ਉਸ ਨੂੰ ਫੜਨ ਲਈ ਪਿੱਛੇ-ਪਿੱਛੇ ਭੱਜਦੇ ਰਹੇ।

ਜੰਗਲਾਤ ਟੀਮ ਦੇ ਪਹੁੰਚਣ 'ਤੇ ਸਖਤ ਮਿਹਨਤ ਤੋਂ ਬਾਅਦ ਸਾਂਭਰ ਨੂੰ ਬਬਰੀਕ ਚੌਕ ਕੋਲ ਕਾਬੂ ਪਾਇਆ ਗਿਆ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿਹਾਇਸ਼ੀ ਇਲਾਕੇ 'ਚ ਜੰਗਲੀ ਸਾਂਭਰ ਆ ਗਿਆ ਹੈ। ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਜੰਗਲਾਤ ਟੀਮ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕੀਤਾ।

ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਜੰਗਲੀ ਸਾਂਭਰ ਦੇ ਆਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਰ ਸਾਲ ਸਰਦੀਆਂ ਦੇ ਮੌਸਮ 'ਚ ਠੰਡ ਦੇ ਵੱਧਣ ਕਰਤੇ ਜੰਗਲਾਂ 'ਚੋਂ ਸਾਂਭਰ ਭਟਕ ਕੇ ਰਿਹਾਇਸ਼ੀ ਖੇਤਰਾਂ 'ਚ ਆ ਜਾਂਦੇ ਹਨ। ਕੁਝ ਦਿਨ ਪਹਿਲਾਂ ਹੀ ਜਲੰਧਰ ਦੇ ਚੁਗਿੱਟੀ ਖੇਤਰ 'ਚ ਸਾਂਭਰ ਦੇ ਆਉਣ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਬੀਤੇ ਦਿਨ ਹੁਸ਼ਿਆਰਪੁਰ 'ਚ ਵੀ ਸਾਂਭਰ ਇਕ ਦੁਕਾਨ 'ਚ ਆ ਵੜਿਆ ਸੀ।
ਹੈਰੋਇਨ ਦੀ ਹੋਮ ਡਿਲੀਵਰੀ ਕਰਨ ਵਾਲਾ ਨੌਜਵਾਨ ਚੜ੍ਹਿਆ ਪੁਲਸ ਅੜਿੱਕੇ
NEXT STORY